ਮਾਨਸਾ ਜ਼ਿਲ੍ਹੇ ਵਿੱਚ ਚੱਲ ਰਹੀਆਂ ਸੂਬਾ ਪੱਧਰੀ ਵਸ਼ੂ ਖੇਡਾਂ ਸ਼ਾਨੋ ਸ਼ੌਕਤ ਨਾਲ ਹੋਈਆਂ ਸਮਾਪਤ
ਅਸ਼ੋਕ ਵਰਮਾ
ਮਾਨਸਾ 6 ਅਕਤੂਬਰ 2025:ਪੀ ਐਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਬੁਢਲਾਡਾ ਵਿਖੇ ਚੱਲ ਰਹੀਆਂ 69 ਵੀਆਂ ਸੂਬਾ ਪੱਧਰੀ ਖੇਡਾਂ ਵੁਸ਼ੂ ਸ਼ਾਨੋ ਸ਼ੌਕਤ ਨਾਲ ਸੰਪਨ ਹੋ ਗਈਆਂ ਹਨ।ਜੇਤੂ ਖਿਡਾਰੀਆਂ ਨੂੰ ਇਨਾਮ ਵੰਡਣ ਦੀ ਰਸਮ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਨੀਲਮ ਰਾਣੀ ਵਲੋਂ ਕੀਤੀ ਗਈ। ਇਸ ਮੌਕੇ ਉਹਨਾਂ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਸਮਾਰੋਹ ਸਿਰਫ ਇੱਕ ਖੇਡਾਂ ਦੀ ਸਮਾਪਤੀ ਨਹੀਂ, ਸਗੋਂ ਨੌਜਵਾਨਾਂ ਦੀ ਮਿਹਨਤ, ਦ੍ਰਿੜਤਾ ਅਤੇ ਉਤਸ਼ਾਹ ਦਾ ਜਸ਼ਨ ਹੈ।ਪਿਛਲੇ ਕਈ ਦਿਨਾਂ ਤੋਂ ਖਿਡਾਰੀਆਂ ਨੇ ਆਪਣਾ ਪੂਰਾ ਜੋਸ਼, ਜਜ਼ਬਾ ਅਤੇ ਸਮਰਪਣ ਦਿਖਾਇਆ। ਜੇਤੂ ਖਿਡਾਰੀ ਉਨ੍ਹਾਂ ਲਈ ਮਿਸਾਲ ਹਨ ਜਿਨ੍ਹਾਂ ਨੇ ਕਦੀ ਹਾਰ ਨਾ ਮੰਨਣ ਦਾ ਜਜਬਾ ਦਿਖਾਇਆ। ਪਰ ਮੈਨੂੰ ਇਹ ਵੀ ਕਹਿਣਾ ਚਾਹੀਦਾ ਹੈ ਕਿ ਹਰ ਖਿਡਾਰੀ, ਚਾਹੇ ਉਹ ਜਿੱਤੇ ਜਾਂ ਨਾ, ਉਹ ਮੈਦਾਨ ਵਿੱਚ ਉਤਰਨ ਨਾਲ ਹੀ ਜੇਤੂ ਹੈ। ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਪਰਮਜੀਤ ਸਿੰਘ ਭੋਗਲ ਵਲੋਂ ਜੇਤੂ ਖਿਡਾਰੀਆਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ।
ਇਹਨਾਂ ਮੁਕਾਬਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਅਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਅੰਡਰ 19 ਕੁੜੀਆਂ 45 ਕਿਲੋ ਭਾਰ ਵਰਗ ਵਿੱਚ ਲਵ ਸ਼ਹੀਦ ਭਗਤ ਸਿੰਘ ਨਗਰ ਨੇ ਪਹਿਲਾ, ਕਨਿਸ਼ਕਾ ਨਾਗਪਾਲ ਬਠਿੰਡਾ ਨੇ ਦੂਜਾ, 48 ਕਿਲੋ ਭਾਰ ਵਰਗ ਸਾਵੀਆ ਕਨੋਜੀਆ ਸ੍ਰੀ ਅੰਮ੍ਰਿਤਸਰ ਸਾਹਿਬ ਨੇ ਪਹਿਲਾ, ਮਨਿੰਦਰ ਕੌਰ ਬਰਨਾਲਾ ਨੇ ਦੂਜਾ, 52 ਕਿਲੋ ਭਾਰ ਵਰਗ ਵਿੱਚ ਰੋਸਨੀ ਹੁਸ਼ਿਆਰਪੁਰ ਨੇ ਪਹਿਲਾ, ਰਣਦੀਪ ਕੌਰ ਬਠਿੰਡਾ ਨੇ ਦੂਜਾ, 56 ਕਿਲੋ ਭਾਰ ਵਰਗ ਵਿੱਚ ਮਨਪ੍ਰੀਤ ਕੌਰ ਹੁਸ਼ਿਆਰਪੁਰ ਨੇ ਪਹਿਲਾ, ਮਮਤਾ ਜਲੰਧਰ ਨੇ ਦੂਜਾ, 60 ਕਿਲੋ ਭਾਰ ਵਰਗ ਵਿੱਚ ਵੀਰਪਾਲ ਕੌਰ ਮਾਨਸਾ ਨੇ ਪਹਿਲਾ, ਗੁਰਸਵਰਨ ਕੌਰ ਲੁਧਿਆਣਾ ਨੇ ਦੂਜਾ, 70 ਕਿਲੋ ਭਾਰ ਵਰਗ ਵਿੱਚ ਮਨਪ੍ਰੀਤ ਕੌਰ ਸੰਗਰੂਰ ਨੇ ਪਹਿਲਾ, ਕੁਲਦੀਪ ਕੌਰ ਫਿਰੋਜ਼ਪੁਰ ਨੇ ਦੂਜਾ, 75 ਕਿਲੋ ਭਾਰ ਵਰਗ ਵਿੱਚ ਕਰਮਵੀਰ ਕੌਰ ਲੁਧਿਆਣਾ ਨੇ ਪਹਿਲਾ, ਚਾਹਤ ਹੁਸ਼ਿਆਰਪੁਰ ਨੇ ਦੂਜਾ, ਅੰਡਰ 17 ਕੁੜੀਆ 45 ਕਿਲੋ ਭਾਰ ਵਰਗ ਵਿੱਚ ਡਿੰਪਲ ਮਾਨਸਾ ਨੇ ਪਹਿਲਾ , ਰਵਨੀਤ ਕੌਰ ਸੰਗਰੂਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਹੈ
ਇਸੇ ਤਰ੍ਹਾਂ 48 ਕਿਲੋ ਭਾਰ ਵਰਗ ਵਿੱਚ ਪ੍ਰਭਜੋਤ ਕੌਰ ਹੁਸ਼ਿਆਰਪੁਰ ਨੇ ਪਹਿਲਾ, ਕੀਰਤੀ ਸੰਗਰੂਰ ਨੇ ਦੂਜਾ, 52 ਕਿਲੋ ਭਾਰ ਵਰਗ ਵਿੱਚ ਜਸਨੂਰ ਕੌਰ ਹੁਸ਼ਿਆਰਪੁਰ ਨੇ ਪਹਿਲਾ, ਪ੍ਰਭਜੀਤ ਕੌਰ ਸੰਗਰੂਰ ਨੇ ਦੂਜਾ, 56 ਕਿਲੋ ਭਾਰ ਵਰਗ ਵਿੱਚ ਅਰਸ਼ਦੀਪ ਕੌਰ ਪਟਿਆਲਾ ਪਹਿਲਾ, ਰੀਨਾ ਸ਼ਹੀਦ ਭਗਤ ਨਗਰ ਨੇ ਦੂਜਾ, 60 ਕਿਲੋ ਭਾਰ ਵਰਗ ਵਿੱਚ ਜਸਪ੍ਰੀਤ ਕੌਰ ਬਠਿੰਡਾ ਨੇ ਪਹਿਲਾ, ਏਕਿਆ ਹੁਸ਼ਿਆਰਪੁਰ ਨੇ ਦੂਜਾ, 65 ਕਿਲੋ ਭਾਰ ਵਰਗ ਵਿੱਚ ਕਰਿਸਨ ਸ਼ਰਮਾ ਜਲੰਧਰ ਨੇ ਪਹਿਲਾ, ਹਰਸ਼ਜੋਤ ਕੌਰ ਸੰਗਰੂਰ ਨੇ ਦੂਜਾ, 70 ਕਿਲੋ ਭਾਰ ਵਰਗ ਵਿੱਚ ਹਰਪ੍ਰੀਤ ਕੌਰ ਮਾਨਸਾ ਨੇ ਪਹਿਲਾ, ਨਵਨੀਤ ਕੌਰ ਫਾਜ਼ਿਲਕਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਿੰਸੀਪਲ ਗੁਰਮੀਤ ਸਿੰਘ,ਪ੍ਰਿੰਸੀਪਲ ਪ੍ਰਵੀਨ ਕੁਮਾਰ, ਰਛਪਾਲ ਸਿੰਘ ਅਬਜਰਵਰ,ਮੁੱਖ ਅਧਿਆਪਕ ਅਮਨਦੀਪ ਸਿੰਘ, ਮੁੱਖ ਅਧਿਆਪਕ ਗੁਰਦਾਸ ਸਿੰਘ, ਮੁੱਖ ਅਧਿਆਪਕ ਮਨਦੀਪ ਕੁਮਾਰ, ਲੈਕਚਰਾਰ ਮੱਖਣ ਸਿੰਘ, ਲੈਕਚਰਾਰ ਸਰਬਜੀਤ ਸਿੰਘ, ਲੈਕਚਰਾਰ ਹਰਪ੍ਰੀਤ ਸਿੰਘ, ਲੈਕਚਰਾਰ ਰਵਿੰਦਰ ਕੁਮਾਰ, ਗੁਰਦੀਪ ਸਿੰਘ ਸਮਰਾ, ਦਰਸ਼ਨ ਸਿੰਘ, ਜਗਮੇਲ ਸਿੰਘ ਭੰਗੂ,ਬੂਟਾ ਸਿੰਘ, ਦਲਵਿੰਦਰ ਸਿੰਘ, ਕ੍ਰਿਸ਼ਨ ਸਿੰਘ ਕੈਂਪਸ ਮਨੇਜਰ ਹਾਜ਼ਰ ਸਨ।