ਬੁਢਲਾਡਾ ਦੇ ਪੀਐਮ ਸ੍ਰੀ ਸਕੂਲ ਵਿੱਚ ਧੂਮ ਧਾਮ ਨਾਲ ਚੱਲ ਰਹੀਆਂ ਹਨ ਵੁਸ਼ੂ ਖੇਡਾਂ
ਅਸ਼ੋਕ ਵਰਮਾ
ਬੁਢਲਾਡਾ, 5 ਅਕਤੂਬਰ 2025 :ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਨੀਲਮ ਰਾਣੀ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਪਰਮਜੀਤ ਸਿੰਘ ਭੋਗਲ ਦੀ ਅਗਵਾਈ ਵਿੱਚ ਪੀ ਐਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਬੁਢਲਾਡਾ ਵਿਖੇ 69 ਵੀਆਂ ਸੂਬਾ ਪੱਧਰੀ ਵੁਸ਼ੂ ਦੇ ਫਸਵੇਂ ਮੁਕਾਬਲਿਆਂ ਅੰਡਰ 17 ਮੁੰਡੇ ਵਿੱਚ ਹੁਸ਼ਿਆਰਪੁਰ ਅਤੇ ਅੰਡਰ 19 ਮੁੰਡੇ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਨੇ ਓਵਰ ਆਲ ਟਰਾਫ਼ੀ ਉੱਪਰ ਜਿੱਤ ਪ੍ਰਾਪਤ ਕੀਤੀ।
ਇਹਨਾਂ ਮੁਕਾਬਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਅਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਅੰਡਰ 19 ਮੁੰਡੇ 48 ਕਿਲੋ ਭਾਰ ਵਰਗ ਵਿੱਚ ਰੋਹਨ ਸ਼ਰਮਾ ਸ੍ਰੀ ਅਮ੍ਰਿਤਸਰ ਸਾਹਿਬ ਨੇ ਪਹਿਲਾ, ਰਾਹੁਲ ਨਾਗੀ ਹੁਸ਼ਿਆਰਪੁਰ ਨੇ ਦੂਜਾ, 52 ਕਿਲੋ ਭਾਰ ਵਰਗ ਵਿੱਚ ਸ਼ਨੀ ਨਵਾਂ ਸ਼ਹਿਰ ਨੇ ਪਹਿਲਾ, ਸੂਰਯ ਵਿਕਰਮ ਜਲੰਧਰ ਨੇ ਦੂਜਾ, 56 ਕਿਲੋ ਭਾਰ ਵਰਗ ਵਿੱਚ ਚਿਰਾਗ ਸ਼ਰਮਾ ਮਾਨਸਾ ਨੇ ਪਹਿਲਾ, ਰਾਜਾ ਕੁਮਾਰ ਫਿਰੋਜ਼ਪੁਰ ਨੇ ਦੂਜਾ, 60 ਕਿਲੋ ਭਾਰ ਵਰਗ ਵਿੱਚ ਬਾਸਿਤ ਮਜੀਦਵਰ ਕਪੂਰਥਲਾ ਨੇ ਪਹਿਲਾ, ਨਵਦੀਪ ਕੁਮਾਰ ਫਰੀਦਕੋਟ ਨੇ ਦੂਜਾ, 65 ਕਿਲੋ ਭਾਰ ਵਰਗ ਵਿੱਚ ਦਕਸਦੀਪ ਸ੍ਰੀ ਅੰਮ੍ਰਿਤਸਰ ਸਾਹਿਬ ਨੇ ਪਹਿਲਾ, ਰਵਿੰਦਰ ਸਿੰਘ ਹੁਸ਼ਿਆਰਪੁਰ ਨੇ ਦੂਜਾ, 70 ਕਿਲੋ ਭਾਰ ਵਰਗ ਵਿੱਚ ਆਯੂਸ ਕੇਸੀ ਜਲੰਧਰ ਨੇ ਪਹਿਲਾ, ਹਰਸ਼ਿਤ ਸ਼ਰਮਾ ਸ੍ਰੀ ਅਮ੍ਰਿਤਸਰ ਸਾਹਿਬ ਨੇ ਦੂਜਾ, 75 ਕਿਲੋ ਭਾਰ ਵਰਗ ਵਿੱਚ ਅਸ਼ੀਸ਼ਪਾਲ ਗੁਰਦਾਸਪੁਰ ਨੇ ਪਹਿਲਾ, ਸਨਜੋਤ ਹੁਸ਼ਿਆਰਪੁਰ ਨੇ ਦੂਜਾ, 80 ਕਿਲੋ ਭਾਰ ਵਰਗ ਵਿੱਚ ਦਪਿੰਦਰ ਮਠਾਰੂ ਨਵਾਂ ਸ਼ਹਿਰ ਨੇ ਪਹਿਲਾ, ਹੇਮੰਤ ਸ਼ੈਲੀ ਗੁਰਦਾਸਪੁਰ ਨੇ ਦੂਜਾ, 85 ਕਿਲੋ ਭਾਰ ਵਰਗ ਵਿੱਚ ਗੁਰਕਮਲਵੀਰ ਸ੍ਰੀ ਅੰਮ੍ਰਿਤਸਰ ਸਾਹਿਬ ਨੇ ਪਹਿਲਾ, ਜਸਕੀਰਤ ਮਾਂਗਟ ਨਵਾ ਸ਼ਹਿਰ ਨੇ ਦੂਜਾ, 90 ਕਿਲੋ ਭਾਰ ਵਰਗ ਵਿੱਚ ਦਿਲਾਵਰ ਖ਼ਾਨ ਸੰਗਰੂਰ ਨੇ ਪਹਿਲਾ, ਕਨੇਰੀਆ ਮਹਾਜਨ ਸ੍ਰੀ ਅੰਮ੍ਰਿਤਸਰ ਸਾਹਿਬ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
ਅੰਡਰ 19 ਲੜਕੀਆਂ 45 ਕਿਲੋ ਭਾਰ ਵਰਗ ਵਿੱਚ ਗੁਰਨੂਰ ਕੌਰ ਸੰਗਰੂਰ ਨੇ ਰੀਮਿਕਾ ਲੁਧਿਆਣਾ ਨੂੰ, ਰੇਣੂ ਸ਼ਹੀਦ ਭਗਤ ਸਿੰਘ ਨਗਰ ਨੇ ਕੋਮਲਪ੍ਰੀਤ ਕੌਰ ਗੁਰਦਾਸਪੁਰ ਨੂੰ, ਮਨਪ੍ਰੀਤ ਕੌਰ ਫਿਰੋਜ਼ਪੁਰ ਨੇ ਹਰਪ੍ਰੀਤ ਕੌਰ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ, ਅੰਡਰ 17 ਕੁੜੀਆ 45 ਕਿਲੋ ਭਾਰ ਵਰਗ ਵਿੱਚ ਸੰਦੀਪ ਕੌਰ ਬਰਨਾਲਾ ਨੇ ਹਰਲੀਨ ਕੌਰ ਤਰਨਤਾਰਨ ਨੂੰ, ਜਸਮੀਤ ਕੌਰ ਹੁਸ਼ਿਆਰਪੁਰ ਨੇ ਮਨਪ੍ਰੀਤ ਕੌਰ ਪਟਿਆਲਾ ਨੂੰ ਹਰਾਇਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਿੰਸੀਪਲ ਗੁਰਮੀਤ ਸਿੰਘ ਸਿੱਧੂ, ਰਛਪਾਲ ਸਿੰਘ ਅਬਜਰਵਰ, ਲੈਕਚਰਾਰ ਸਰਬਜੀਤ ਸਿੰਘ, ਲੈਕਚਰਾਰ ਮੱਖਣ ਸਿੰਘ, ਲੈਕਚਰਾਰ ਜਗਤਾਰ ਸਿੰਘ,ਲੈਕਚਰਾਰ ਰਵਿੰਦਰ ਕੁਮਾਰ, ਗੁਰਦੀਪ ਸਿੰਘ ਸਮਰਾ, ਦਰਸ਼ਨ ਸਿੰਘ, ਪੰਕਜ ਕੁਮਾਰ, ਬਲਵੀਰ ਕੌਰ, ਗੁਰਪ੍ਰੀਤ ਸਿੰਘ, ਰਘਵੀਰ ਸਿੰਘ, ਸਿੰਕਦਰ ਸਿੰਘ, ਭੂਸ਼ਨ! ਕੁਮਾਰ, ਰਿੰਕੂ, ਹਰਪ੍ਰੀਤ ਸਿੰਘ, ਵਿਜੈ ਕੁਮਾਰ, ਸ਼ਸ਼ੀ, ਭੁਪਿੰਦਰ ਸਿੰਘ ਤੱਗੜ,ਰੋਮਨ ਮੈਨ, ਸਤਵੀਰ ਸਿੰਘ ਹੁਸ਼ਿਆਰਪੁਰ, ਪੂਜਾ ਗੁਰਦਾਸਪੁਰ, ਆਚਲ ਹਾਜ਼ਰ ਸਨ।