ਮਾਤਾ ਰਾਣੀ ਦੀ ਮੂਰਤੀ ਖੰਡਤ ਕਰਨ ਦੀ ਘਟਨਾ ਦੇ ਦੋਸ਼ੀ ਸ਼ਰਾਰਤੀ ਅਨਸਰਾਂ ਨੂੰ ਗ੍ਰਿਫਤਾਰ ਕਰਨ ਦੀ ਬਜਰੰਗ ਦਲ ਨੇ ਕੀਤੀ ਮੰਗ
ਰੋਹਿਤ ਗੁਪਤਾ
ਗੁਰਦਾਸਪੁਰ , 7 ਜਨਵਰੀ 2025- ਬੀਤੇ ਕੱਲ ਦੀਨਾਨਗਰ ਸ਼ਹਿਰ ਦੇ ਬੱਸ ਸਟੈਂਡ ਨਜ਼ਦੀਕ ਸਥਿਤ ਬੋਹੜ ਵਾਲਾ ਮੰਦਿਰ ਵਿੱਚ ਹੋਈ ਮਾਤਾ ਰਾਣੀ ਦੀ ਮੂਰਤੀ ਦੀ ਬੇਅਦਬੀ ਨੂੰ ਲੈ ਕੇ ਬਜਰੰਗ ਦਲ ਹਿੰਦੁਸਤਾਨ ਵੱਲੋਂ ਅੱਜ ਧਾਰੀਵਾਲ ਦੇ ਰਘੁਨਾਥ ਮੰਦਰ ਵਿਖੇ ਇੱਕ ਵਿਸ਼ੇਸ਼ ਬੈਠਕ ਕੀਤੀ ਗਈ। ਇਸ ਬੈਠਕ ਦੌਰਾਨ ਪਹੁੰਚੇ ਜ਼ਿਲ੍ਹਾ ਪ੍ਰਧਾਨ ਗੌਰਵ ਸ਼ਰਮਾ ਜ਼ਿਲ੍ਹਾ ਉਪ ਪ੍ਰਧਾਨ ਕਪਿਲ ਮੈਨਨ ਤੇ ਸ਼ਹਿਰ ਧਾਰੀਵਾਲ ਦੇ ਪ੍ਰਧਾਨ ਸੰਨੀ ਮਹਾਜਨ ਨੇ ਇਸ ਬੇਅਦਬੀ ਦੀ ਘਟਨਾ ਦੀ ਕੜੇ ਸ਼ਬਦਾਂ ਦੇ ਵਿੱਚ ਨਿੰਦਾ ਕਰਦੇ ਹੋਏ ਕਿਹਾ ਕਿ ਉਹ ਪੁਲਿਸ ਪ੍ਰਸ਼ਾਸਨ ਨੂੰ ਮੰਗ ਕਰਦੇ ਹਨ ਕਿ ਜੋ ਮੰਦਿਰ ਦੇ ਵਿੱਚ ਦੀਨਾ ਨਗਰ ਵਿਖੇ ਬੇਅਦਬੀ ਦੀ ਘਟਨਾ ਹੋਈ ਹੈ ਇਸ ਦੇ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਏ, ਨਹੀਂ ਤਾਂ ਬਜਰੰਗ ਦਲ ਹਿੰਦੁਸਤਾਨ ਇਸ ਦੇ ਖਿਲਾਫ ਰੋਸ਼ ਪ੍ਰਦਰਸ਼ਨ ਸ਼ੁਰੂ ਕਰੇਗਾ। ਦੱਸ ਦਈਏ ਕਿ ਦੋ ਦਿਨ ਪਹਿਲਾਂ ਦੀਨਾ ਨਗਰ ਦੇ ਬੱਸ ਸਟੈਂਡ ਦੇ ਨੇੜੇ ਸਥਿਤ ਬੋਹੜ ਵਾਲਾ ਮੰਦਰ ਵਿਖੇ ਸ਼ਰਾਰਤੀ ਅਨਸਰਾਂ ਵੱਲੋਂ ਮਾਤਾ ਰਾਣੀ ਦੀ ਮੂਰਤੀ ਖੰਡਿਤ ਕਰਨ ਦੀ ਘਟਨਾ ਸਾਹਮਣੇ ਆਈ ਸੀ।