ਚੋਰਾਂ ਦੇ ਹੌਸਲੇ ਬੁਲੰਦ, ਅਦਾਲਤ ਦੇ ਬਾਹਰੋਂ ਕੀਤਾ ਮੋਟਰਸਾਈਕਲ ਚੋਰੀ
ਦੀਪਕ ਜੈਨ
ਜਗਰਾਉਂ, 8 ਜਨਵਰੀ 2025 - ਜਗਰਾਉਂ ਇਲਾਕੇ ਵਿੱਚ ਦੇ ਹੌਸਲੇ ਇੰਨੇ ਬੁਲੰਦ ਹੋ ਚੁੱਕੇ ਹਨ ਕਿ ਉਹ ਸੜਕ ਕਿਨਾਰੇ ਹੀ ਨਹੀਂ ਬਲਕਿ ਇਨਸਾਫ ਦਾ ਮੰਦਰ ਕਹੇ ਜਾਣ ਵਾਲੇ ਕੋਰਟ ਕੰਪਲੈਕਸ ਦੀ ਪਾਰਕਿੰਗ ਅੰਦਰੋਂ ਵੀ ਮੋਟਰ ਸਾਈਕਲ ਚੋਰੀ ਕਰਕੇ ਲੈ ਜਾ ਰਹੇ ਹਨ ਅਜਿਹੀ ਇੱਕ ਘਟਨਾ ਨਿਰਮਲ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਅਗਵਾੜ ਲਧਾਈ ਰਾਣੀ ਵਾਲਾ ਖੂਹ ਜਗਰਾਉਂ ਨਾਲ ਵਾਪਰੀ ਜਿਸਨੇ ਥਾਣਾ ਸਿਟੀ ਜਗਰਾਉਂ ਵਿਖੇ ਸ਼ਿਕਾਇਤ ਦਰਜ ਕਰਵਾਉਂਦੇ ਹੋਏ ਦੱਸਿਆ ਹੈ ਕਿ ਉਸ ਨੇ ਕਰੀਬ 12 ਸਾਲ ਪਹਿਲਾਂ ਇੱਕ ਮੋਟਰਸਾਈਕਲ ਨੰਬਰ ਪੀ ਵੀ 10 ਸੀਐਨ 3815 ਮਾਰਕਾ ਪਲਟੀਨਾ ਜਗਦੇਵ ਸਿੰਘ ਵਾਸੀ ਮੁੱਲਾਪੁਰ ਤੋਂ ਖਰੀਦਿਆ ਸੀ ਪ੍ਰੰਤੂ ਉਸ ਨੇ ਇਸ ਨੂੰ ਆਪਣੇ ਨਾਮ ਪਰ ਟਰਾਂਸਫਰ ਨਹੀਂ ਕਰਵਾਇਆ ਅਤੇ ਐਫੀ ਡੈਬਿਟ ਹੀ ਬਣਵਾਇਆ ਹੋਇਆ ਸੀ।
ਬੀਤੀ 31 ਦਸੰਬਰ ਨੂੰ ਉਹ ਆਪਣੇ ਕਿਸੇ ਕੰਮ ਕਾਰ ਸਬੰਧੀ ਆਪਣੇ ਮੋਟਰ ਸਾਈਕਲ ਉੱਤੇ ਸਵਾਰ ਹੋ ਕੇ ਕੋਟ ਕੰਪਲੈਕਸ ਜਗਰਾਉਂ ਆਇਆ ਅਤੇ ਉਸ ਨੇ ਆਪਣਾ ਮੋਟਰਸਾਈਕਲ ਪਾਰਕਿੰਗ ਵਿੱਚ ਖੜਾ ਕਰ ਦਿੱਤਾ ਅਤੇ ਜਦੋਂ ਉਸ ਨੇ ਵਾਪਸ ਆ ਕੇ ਦੇਖਿਆ ਤਾਂ ਉਸ ਦਾ ਮੋਟਰਸਾਈਕਲ ਉਥੋਂ ਚੋਰੀ ਹੋ ਚੁੱਕਿਆ ਸੀ। ਉਸ ਵੱਲੋਂ ਖੁਦ ਪੜਤਾਲ ਕੀਤੀ ਗਈ ਤਾਂ ਉਸ ਨੇ ਪਤਾ ਲਗਾਇਆ ਕਿ ਉਸ ਦਾ ਮੋਟਰਸਾਈਕਲ ਚੋਰੀ ਕਰਨ ਵਾਲਾ ਜਸਕਰਨ ਸਿੰਘ ਉਰਫ ਜੱਸਾ ਪੁੱਤਰ ਸੁਰਿੰਦਰ ਸਿੰਘ ਵਾਸੀ ਪਿੰਡ ਡੱਲਾ ਥਾਣਾ ਹਠੂਰ ਜ਼ਿਲਾ ਲੁਧਿਆਣਾ ਨਾਮ ਦਾ ਵਿਅਕਤੀ ਹੈ। ਏਐਸਆਈ ਸ਼ਮਿੰਦਰਜੀਤ ਸਿੰਘ ਨੇ ਦੱਸਿਆ ਕਿ ਉਕਤ ਦੋਸ਼ੀ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਏਐਸਆਈ ਮੁਤਾਬਕ ਇਸ ਦੋਸ਼ੀ ਦੇ ਖਿਲਾਫ ਪਹਿਲਾਂ ਵੀ ਪੁਲਿਸ ਜਿਲਾ ਲੁਧਿਆਣਾ ਦਿਹਾਤੀ ਦੇ ਥਾਣਾ ਸਿਟੀ ਜਗਰਾਉਂ, ਥਾਣਾ ਸਿਟੀ ਰਾਏਕੋਟ, ਥਾਣਾ ਹਠੂਰ ਅਤੇ ਥਾਣਾ ਸਦਰ ਜਗਰਾਓ ਵਿਖੇ ਅਲੱਗ ਅਲੱਗ 6 ਮਾਮਲੇ ਦਰਜ ਹਨ।