ਡਿਜੀਟਲ ਅਰੈਸਟ ਦੇ ਨਾਮ ਤੇ ਕਰੋੜਾਂ ਰੁਪਇਆਂ ਦੀ ਠੱਗੀ ਕਰਨ ਵਾਲੇ ਨੂੰ ਨਾਲ ਲੈ ਗਈ ਤੇਲਗਾਨਾ ਪੁਲਿਸ
- ਪੁਲਿਸ ਦੇ ਉੱਚ ਅਧਿਕਾਰੀ ਦੇ ਖਾਸਮ ਖਾਸ ਦਾ ਨਾਮ ਦਬਾਉਣ ਦੇ ਸ਼ਹਿਰ ਵਿੱਚ ਚਰਚੇ ਜ਼ੋਰਾਂ ਤੇ
ਦੀਪਕ ਜੈਨ
ਜਗਰਾਉਂ 8 ਜਨਵਰੀ 2025 - ਡਿਜੀਟਲ ਅਰੈਸਟ ਦੇ ਨਾਮ ਤੇ ਕਰੋੜਾਂ ਰੁਪਈਆਂ ਦੀ ਸਾਈਬਰ ਠੱਗੀ ਦੇ ਮਾਮਲੇ ਵਿੱਚ ਤੇਲਗਾਨਾ ਤੋਂ ਜਗਰਾਉਂ ਪਹੁੰਚੀ ਪੁਲਿਸ ਟੀਮ ਵੱਲੋਂ ਡਿਸਪੋਜਲ ਰੋਡ ਤੇ ਸ਼ਮਸ਼ਾਨ ਘਾਟ ਲਾਗੇ ਟੈਲੀਕੋਮ ਦੀ ਦੁਕਾਨ ਚਲਾਉਣ ਵਾਲੇ ਰਾਹੁਲ ਨਾਮ ਦੇ ਵਿਅਕਤੀ ਨੂੰ ਹਿਰਾਸਤ ਵਿੱਚ ਲੈਣ ਤੋਂ ਬਾਅਦ ਅੱਜ ਤੇਲਗਾਨਾ ਪੁਲਿਸ ਨੇ ਫੜੇ ਗਏ ਰਾਹੁਲ ਨਾਮ ਦੇ ਵਿਅਕਤੀ ਦਾ ਮੈਡੀਕਲ ਕਰਵਾ ਕੇ ਆਪਣੇ ਨਾਲ ਲੈ ਜਾਨ ਦੀ ਗੱਲ ਸਾਹਮਣੇ ਆਈ ਹੈ। ਜਦਕਿ ਪੱਤਰਕਾਰਾਂ ਵੱਲੋਂ ਹਿਰਾਸਤ ਵਿੱਚ ਲਏ ਗਏ ਰਾਹੁਲ ਤੋਂ ਉਸਦੇ ਆਕਾ ਦਾ ਨਾਮ ਪੁੱਛਿਆ ਗਿਆ ਤਾਂ ਉਸਨੇ ਕਿਹਾ ਕੀ ਮੈ ਹਰਿਆਣੇ ਦੇ ਪ੍ਰਗਟ ਸਿੰਘ ਨਾਮ ਦੇ ਵਿਅਕਤੀ ਤੋਂ ਪੈਸੇ ਲੈਣੇ ਸਨ ਜੋ ਉਸਨੇ ਮੇਰੇ ਖਾਤੇ ਵਿੱਚ ਪਾਏ ਹਨ ਜਦ ਕਿ ਉਸਨੇ ਆਪਣੇ ਜਗਰਾਉਂ ਵਾਲੇ ਮਾਸਟਰ ਮਾਇੰਡ ਆਕਾ ਦਾ ਬਾਰ ਬਾਰ ਪੁੱਛਣ ਤੇ ਵੀ ਨਾਮ ਨਹੀਂ ਲਿਆ। ਜਦ ਕਿ ਰਾਹੁਲ ਦੇ ਮਾਸਟਰ ਮਾਇੰਡ ਆਕਾ ਤੋਂ ਸਾਰੇ ਜਗਰਾਉਂ ਵਾਸੀ ਭਲੀਭਾਤੀ ਜਾਣੂ ਹਨ ਅਤੇ ਇਸ ਵਿਅਕਤੀ ਦੀਆਂ ਆਪਣੇ ਪ੍ਰਾਈਵੇਟ ਦਫਤਰ ਵਿਖੇ ਪੁਲਿਸ ਦੇ ਲੋਗੋ ਨਾਲ ਫੋਟੋਆਂ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਸਨ ਅਤੇ ਸੂਤਰਾਂ ਤੋਂ ਇਹ ਵੀ ਪਤਾ ਲੱਗਾ ਹੈ ਕਿ ਡਿਜੀਟਲ ਅਰੈਸਟ ਦੇ ਟਾਈਮ ਉਸ ਦਫਤਰ ਚੋਂ ਹੀ ਨਕਲੀ ਪੁਲਿਸ ਅਫਸਰ ਬਣ ਕੇ ਵੀਡੀਓ ਕਾਲ ਕੀਤੀ ਗਈ ਸੀ। ਸੂਤਰਾਂ ਤੋਂ ਇਹ ਵੀ ਪਤਾ ਲੱਗਾ ਹੈ ਕਿ ਮਾਸਟਰ ਮਾਇੰਡ ਆਕਾ ਨੇ ਫੜੇ ਗਏ ਰਾਹੁਲ ਸ਼ਰਮਾ ਦੇ ਪਰਿਵਾਰਿਕ ਮੈਂਬਰਾਂ ਨੂੰ ਝੂਠਾ ਦਿਲਾਸਾ ਦਿੰਦੇ ਹੋਏ ਕਿਹਾ ਹੈ ਕੀ ਅੱਜ ਰਾਤ 12 ਵਜੇ ਤੱਕ ਤੁਹਾਡਾ ਲੜਕਾ ਤੁਹਾਡੇ ਘਰੇ ਹੋਵੇਗਾ ਜਦ ਕਿ ਮਾਸਟਰ ਮਾਇੰਡ ਅਤੇ ਇਸਦੇ ਕੁਝ ਹੋਰ ਸਾਥੀ ਖੁਦ ਰੂਹ ਪੋਸ਼ ਹੋ ਗਏ ਹਨ।
ਤੇਲਗਾਨਾ ਪੁਲਿਸ ਦੇ ਡੀਐਸਪੀ ਨੂੰ ਜਦ ਇਸ ਮਾਮਲੇ ਵਿੱਚ ਜਗਰਾਉਂ ਦੇ ਉੱਚ ਪਹੁੰਚ ਵਾਲੇ ਵਿਅਕਤੀ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਹਾਂ ਉਹ ਇਸ ਸਬੰਧੀ ਜਾਣੂ ਹੈ ਅਤੇ ਉਹ ਵਿਅਕਤੀ ਰਾਤ ਮੇਰੇ ਨਾਲ ਦੀ ਕੁਰਸੀ ਤੇ ਬੈਠਾ ਸੀ ਅਸੀਂ ਰਾਹੁਲ ਤੋਂ ਪੁੱਛ ਗਿੱਛ ਕਰ ਰਹੇ ਹਾਂ ਜੋ ਮਾਮਲਾ ਸਾਹਮਣੇ ਆਵੇਗਾ ਉਸ ਸਬੰਧੀ ਪ੍ਰੈੱਸ ਨੂੰ ਜਾਣਕਾਰੀ ਦੇ ਦਿੱਤੀ ਜਾਵੇਗੀ।
ਕੀ ਕਿਹਾ ਐਸਐਸਪੀ ਨੇ:-ਜਦੋਂ ਇਸ ਸਬੰਧ ਦੇ ਵਿੱਚ ਲੁਧਿਆਣਾ ਦਿਹਾਤੀ ਦੇ ਸੀਨੀਅਰ ਪੁਲਿਸ ਕਪਤਾਨ ਨਵਨੀਤ ਸਿੰਘ ਬੈਂਸ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਇਸ ਮਾਮਲੇ ਨੂੰ ਡੀਐਸਪੀ ਜਸਜੋਤ ਸਿੰਘ ਦੇਖ ਰਿਹਾ ਹੈ ਤੁਸੀਂ ਉਹਨਾਂ ਤੋਂ ਜਾਣਕਾਰੀ ਲੈ ਲਵੋ।
ਕੀ ਕਿਹਾ ਡੀਐਸਪੀ ਨੇ:-ਜਦੋਂ ਇਸ ਮਾਮਲੇ ਦੀ ਜਾਣਕਾਰੀ ਲੈਣ ਸਬੰਧੀ ਡੀਐਸਪੀ ਸਿਟੀ ਜਸਯਜੋਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਇਹ ਮਾਮਲਾ ਮੇਰੇ ਕੋਲ ਨਹੀਂ ਹੈ ਜਦਕਿ ਇਸੇ ਮਾਮਲੇ ਦੇ ਸੰਬੰਧ ਵਿੱਚ ਤਿਲਗਾਨਾ ਪੁਲਿਸ ਵੱਲੋਂ ਫੜੇ ਗਏ ਦੋਸ਼ੀ ਰਾਹੁਲ ਨੂੰ ਪੁਲਿਸ ਮੈਡੀਕਲ ਕਰਵਾਉਣ ਦੇ ਲਈ ਸਿਵਲ ਹਸਪਤਾਲ ਜਗਰਾਓ ਲੈ ਕੇ ਆਈ ਤਾਂ ਡੀਐਸਪੀ ਜਸਜੋਤ ਸਿੰਘ ਵੀ ਉੱਥੇ ਪਹੁੰਚ ਗਏ ਅਤੇ ਉਹਨਾਂ ਨੇ ਪੱਤਰਕਾਰਾਂ ਨੂ ਕਿਹਾ ਕਿ ਕੁਝ ਪੱਤਰਕਾਰ ਇਸ ਮਾਮਲੇ ਸਬੰਧੀ ਕਿਸੇ ਹੋਰ ਵਿਅਕਤੀ ਦਾ ਨਾਮ ਲੈ ਕੇ ਮਾਮਲੇ ਨੂੰ ਉਛਾਲਣਾ ਚਾਹੁੰਦੇ ਸਨ ਜਿਨਾਂ ਨੂੰ ਮੈਂ ਸਾਫ ਕਹਿ ਦਿੱਤਾ ਕਿ ਜੇ ਤੁਹਾਡੇ ਵਿੱਚ ਦਮ ਹੈ ਤਾਂ ਤੁਸੀਂ ਉਸ ਵਿਅਕਤੀ ਦਾ ਨਾਮ ਉਛਾਲ ਲਓ ਜੇ ਮੇਰੇ ਵਿੱਚ ਦਮ ਹੋਵੇਗਾ ਤਾਂ ਮੈਂ ਆਪਣਾ ਜੋਰ ਦਿਖਾ ਦੇਵਾਂਗਾ ਕਹਿੰਦੇ ਹੋਏ ਚਲੇ ਗਏ।