ਕੌਮੀ ਇਨਸਾਫ਼ ਮੋਰਚੇ ਦੇ ਸਾਲਾਨਾ ਸਮਾਗਮ 'ਚ ਸ਼ਮੂਲੀਅਤ ਕਰੇਗੀ ਲੱਖੋਵਾਲ ਯੂਨੀਅਨ
ਮਲਕੀਤ ਸਿੰਘ ਮਲਕਪੁਰ
ਲਾਲੜੂ 6 ਜਨਵਰੀ 2025: ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਇੱਕ ਬਲਾਕ ਪੱਧਰੀ ਮੀਟਿੰਗ ਜਥੇਬੰਦੀ ਦੀ ਪੰਜਾਬ ਕਾਰਜਕਾਰਨੀ ਦੇ ਮੈਂਬਰ ਮਨਪ੍ਰੀਤ ਸਿੰਘ ਅਮਲਾਲਾ ਦੀ ਅਗਵਾਈ ਹੇਠ ਅੱਜ ਜਥੇਬੰਦੀ ਦੇ ਮੁੱਖ ਦਫਤਰ ਨੇੜੇ ਟੋਲ ਪਲਾਜਾ ਦੱਪਰ ਵਿਖੇ ਹੋਈ, ਜਿਸ ਵਿੱਚ ਉਨ੍ਹਾਂ ਵਿਚਾਰ -ਵਟਾਂਦਰਾ ਕਰਦਿਆਂ ਕਿਹਾ ਕਿ 7 ਜਨਵਰੀ ਨੂੰ ਕੌਮੀ ਇਨਸਾਫ ਮੋਰਚੇ ਦੇ 2 ਸਾਲ ਪੂਰੇ ਹੋ ਰਹੇ ਹਨ। ਉਨ੍ਹਾਂ ਦੱਸਿਆ ਕਿ 7 ਜਨਵਰੀ ਨੂੰ ਕੌਮੀ ਇਨਸਾਫ ਮੋਰਚੇ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਦੀ ਚੰਡੀਗੜ੍ਹ ਵਿਖੇ ਸਰਕਾਰੀ ਰਿਹਾਈ ਵੱਲ ਵਿਸ਼ਾਲ ਰੋਸ ਮਾਰਚ ਦੁਪਿਹਰ 12 ਵਜੇ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ , ਜਿਸ ਵਿੱਚ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਬਲਾਕ ਡੇਰਾਬੱਸੀ ਦੇ ਵੱਡੀ ਗਿਣਤੀ ਕਿਸਾਨ ਆਗੂ ਹਿੱਸਾ ਲੈਣਗੇ ।
ਉਨ੍ਹਾਂ ਦੱਸਿਆ ਕਿ ਕੌਮੀ ਇਨਸਾਫ਼ ਮੋਰਚੇ ਦੇ ਪਿਛਲੇ ਸਮੇਂ ਉੱਤੇ ਉਲੀਕੇ ਹਰ ਪ੍ਰੋਗਰਾਮ ਵਿੱਚ ਲੱਖੋਵਾਲ ਯੂਨੀਅਨ ਦੇ ਆਗੂ ਵੱਧ ਚੜ ਕੇ ਹਿੱਸਾ ਲੈਂਦੇ ਆ ਰਹੇ ਹਨ। ਉਨ੍ਹਾਂ ਜਥੇਬੰਦੀ ਦੇ ਸਮੂਹ ਅਹੁਦੇਦਾਰ ਵਰਕਰ ਮੈਂਬਰਾਂ ਅਤੇ ਇਲਾਕਾ ਨਿਵਾਸੀਆਂ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਇਸ ਪ੍ਰੋਗਰਾਮ ਵਿੱਚ ਵੱਧ ਚੜ ਕੇ ਆਪਣੀ ਹਾਜ਼ਰੀ ਜਰੂਰ ਲਗਵਾਉਣ । ਲੱਖੋਵਾਲ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਜਿਹੜੇ ਸਿੱਖ ਕੈਦੀ ਆਪਣੀਆਂ ਸਜਾਵਾਂ ਪੂਰੀਆਂ ਕਰ ਚੁੱਕੇ ਹਨ, ਉਨ੍ਹਾਂ ਨੂੰ ਰਿਹਾਅ ਕੀਤਾ ਜਾਵੇ ਅਤੇ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਉਨ੍ਹਾਂ ਦੀ ਮੰਗ ਨੂੰ ਹਮਦਰਦੀ ਨਾਲ ਵਿਚਾਰੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਕੁਲਦੀਪ ਸਿੰਘ ਸਰਸੀਣੀ, ਬਲਜੀਤ ਸਿੰਘ ਭਾਊ, ਜਗਤਾਰ ਸਿੰਘ ਝਾਰਮੜੀ, ਰਣਜੀਤ ਸਿੰਘ ਭਗਵਾਨਪੁਰ, ਹਰੀ ਸਿੰਘ ਬਹੋੜਾ, ਹਰੀ ਸਿੰਘ ਚਡਿਆਲਾ, ਧਰਮਪਾਲ ਘੋਲੂ ਮਾਜਰਾ , ਕਰਨੈਲ ਸਿੰਘ ਤੋਗਾਪੁਰ ,ਗੁਰਪਾਲ ਸਿੰਘ ਦੱਪਰ, ਗੁਲਾਬ ਸਿੰਘ ਬੈਰਮਾਜਰਾ, ਪਰਮਜੀਤ ਸਿੰਘ ਦੱਪਰ, ਬਖਸੀਸ ਸਿੰਘ, ਭੱਟੀ ਨਿੱਕਾ ਸਿੰਘ ਝਾਰਮੜੀ, ਭਾਗ ਸਿੰਘ ਖੇੜੀ ਜੱਟਾਂ, ਜਗਤਾਰ ਸਿੰਘ ਜਵਾਹਰਪੁਰ, ਚਰਨਜੀਤ ਸਿੰਘ ਤਸਿੰਬਲੀ, ਹਰਜੀਤ ਸਿੰਘ ਭਗਵਾਨਪੁਰ, ਸੁਰਜਣ ਸਿੰਘ ਤੇ ਹਰਪਾਲ ਸਿੰਘ ਚਾਂਦਹੇੜੀ ਆਦਿ ਵੀ ਹਾਜ਼ਰ ਸਨ।