ਅੰਮ੍ਰਿਤਸਰ ਵਿੱਚ ਕਾਂਗਰਸ ਦਾ ਹੀ ਬਣੇਗਾ 100% ਮੇਅਰ - ਪ੍ਰਤਾਪ ਸਿੰਘ ਬਾਜਵਾ
ਆਮ ਆਦਮੀ ਪਾਰਟੀ ਕਰ ਰਹੀ ਹੈ ਧੱਕੇਸ਼ਾਹੀ ਤੇ 25-25 ਲੱਖ ਰੁਪਏ ਵਿੱਚ ਕਰ ਰਹੀ ਹੈ ਕੌਂਸਲਰ ਖਰੀਦਣ ਦੀ ਕੋਸ਼ਿਸ਼ - ਪ੍ਰਤਾਪ ਸਿੰਘ ਬਾਜਵਾ
ਇਮਾਨਦਾਰੀ ਦਾ ਢੋਂਗ ਪਿੱਟਣ ਵਾਲੇ ਖੁਦ ਪੈਸਿਆਂ ਦੇ ਬੈਗ ਚੁੱਕ ਕੇ ਭੱਜ ਰਹੇ ਹਨ ਕੌਂਸਲਰਾਂ ਪਿੱਛੇ - ਪ੍ਰਤਾਪ ਬਾਜਵਾ
ਗੁਰਪ੍ਰੀਤ ਸਿੰਘ
ਅੰਮ੍ਰਿਤਸਰ, 8 ਜਨਵਰੀ 2025 - ਅੰਮ੍ਰਿਤਸਰ ਵਿੱਚ ਨਗਰ ਨਿਗਮ ਦੀਆਂ ਹੋਈਆਂ ਚੋਣਾਂ ਤੋਂ ਬਾਅਦ ਮੇਅਰ ਬਣਨ ਨੂੰ ਲੈ ਕੇ ਲਗਾਤਾਰ ਹੀ ਕਸਮਾਂ ਕਸ਼ ਜਾਰੀ ਹੈ। ਅਤੇ ਕਾਂਗਰਸ ਵੱਲੋਂ 40 ਦੇ ਕਰੀਬ ਸੀਟਾਂ ਜਿੱਤਣ ਤੋਂ ਬਾਅਦ ਵੀ ਹਜੇ ਤੱਕ ਮੇਅਰ ਦਾ ਚਿਹਰਾ ਸਾਹਮਣੇ ਨਹੀਂ ਲਿਆਂਦਾ ਗਿਆ ਦੂਜੇ ਪਾਸੇ ਲਗਾਤਾਰ ਹੀ ਆਮ ਆਦਮੀ ਪਾਰਟੀ ਵੱਲੋਂ ਆਪਣਾ ਮੇਅਰ ਬਣਾਉਣ ਦੇ ਲਈ ਆਜ਼ਾਦ ਜਿੱਤੇ ਕੌਂਸਲਰ ਅਤੇ ਵਿਰੋਧੀ ਪਾਰਟੀਆਂ ਦੇ ਜਿੱਤੇ ਹੋਏ ਕੌਂਸਲਰਾਂ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਕਰਨ ਦੀ ਕੋਸ਼ਿਸ਼ਾਂ ਕਰ ਰਹੀ ਹੈ ਉਸ ਤੋਂ ਬਾਅਦ ਅੱਜ ਇੱਕ ਵਾਰ ਫਿਰ ਕਾਂਗਰਸ ਦੇ ਵੱਲੋਂ ਅੰਮ੍ਰਿਤਸਰ ਦੇ ਵਿੱਚ ਇੱਕ ਕਾਂਗਰਸੀ ਕੌਂਸਲਰਾਂ ਦੇ ਨਾਲ ਮੀਟਿੰਗ ਕੀਤੀ ਗਈ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਦੇਸ਼ ਕਾਂਗਰਸ ਕਮੇਟੀ ਦੇ ਵਿਰੋਧੀ ਧਿਰ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਅੰਮ੍ਰਿਤਸਰ ਦੇ ਵਿੱਚ ਕਾਂਗਰਸ ਦਾ 100% ਮੇਅਰ ਬਣੇਗਾ ਤੇ ਮਿਹਰ ਦੇ ਚਿਹਰੇ ਨੂੰ ਲੈ ਕੇ ਇਕ ਦੋ ਦਿਨ ਦਾ ਸਮਾਂ ਹੋਰ ਲੱਗ ਸਕਦਾ ਹੈ ਕਿਉਂਕਿ ਸਾਰੇ ਹੀ ਕਾਂਗਰਸੀ ਕੌਂਸਲਰਾਂ ਦੇ ਨਾਲ ਮੀਟਿੰਗ ਕਰਕੇ ਉਹਨਾਂ ਦੀ ਵੀ ਰਾਏ ਲਿੱਤੀ ਜਾ ਰਹੀ ਹੈ।
ਇਸ ਦੇ ਨਾਲ ਹੀ ਬੋਲਦੇ ਹੋਏ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਮੇਅਰ ਬਣਾਉਣ ਲਈ ਧੱਕੇਸ਼ਾਹੀ ਜਰੂਰ ਕਰੇਗੀ ਕਿਉਂਕਿ ਉਹਨਾਂ ਕੋਲ ਸਾਰਾ ਯੰਤਰ-ਤੰਤਰ ਮੌਜੂਦ ਹੈ। ਅਤੇ ਇਮਾਨਦਾਰੀ ਦਾ ਢੰਡੋਰਾ ਪਿੱਟਣ ਵਾਲੀ ਆਮ ਆਦਮੀ ਪਾਰਟੀ ਨੋਟਾਂ ਦੇ ਭਰੇ ਬੈਗ ਲੈ ਕੇ ਜਿੱਤੇ ਹੋਏ ਕੌਂਸਲਰਾਂ ਦੇ ਪਿੱਛੇ ਪਿੱਛੇ ਜਾ ਰਹੀ ਹੈ ਜਿੱਤੇ ਹੋਏ ਕੌਂਸਲਰਾਂ ਨੂੰ 25-25 ਲੱਖ ਰੁਪਆ ਦੀ ਆਫਰ ਵੀ ਕੀਤੀ ਜਾ ਰਹੀ ਹੈ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਕੁਝ ਕੌਂਸਲਰਾਂ ਦੇ ਨਾਲ ਕੁਲਦੀਪ ਸਿੰਘ ਧਾਲੀਵਾਲ ਖੁਦ ਮੁਲਾਕਾਤ ਕਰ ਰਹੇ ਉਹਨਾਂ ਕਿਹਾ ਕਿ ਮੈਂ ਦੱਸਣਾ ਚਾਹੁੰਦਾ ਕਿ ਜੋ ਖੁਦ ਛੇ ਮਹੀਨੇ ਪਹਿਲਾਂ ਮੈਂਬਰ ਪਾਰਲੀਮੈਂਟ ਦੀਆਂ ਚੋਣਾਂ ਹਾਰ ਚੁੱਕੇ ਹੋਣ ਉਹਨਾਂ ਨਾਲ ਮੁਲਾਕਾਤ ਕਰਨ ਦਾ ਵੀ ਕਿਸੇ ਨੂੰ ਕੋਈ ਫਾਇਦਾ ਨਹੀਂ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਉੱਪਰ ਬੋਲਦੇ ਹੋਏ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਭਗਵੰਤ ਸਿੰਘ ਮਾਨ ਇਸ ਸਮੇਂ ਬੰਧੂਆਂ ਮਜ਼ਦੂਰ ਹਨ। ਅਤੇ ਉਨਾਂ ਦੇ ਹੱਥ ਕੇਜਰੀਵਾਲ ਨੇ ਬੰਨੇ ਹੋਏ ਹਨ ਅਤੇ ਲੱਤਾਂ ਹੋਮ ਮਨਿਸਟਰੀ ਨੇ ਬੰਨੀਆਂ ਹੋਈਆਂ ਹਨ। ਅਤੇ ਪੰਜਾਬ ਵੀ ਰੱਬ ਆਸਰੇ ਹੈ।