ਕੰਵਲ ਜੋਤ ਸਿੰਘ ਬਣੇ ਵਿਧਾਨ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਦੇ ਸੋਸ਼ਲ ਮੀਡੀਆ ਕੁਆਰਡੀਨੇਟਰ
ਦਿਲਬਾਗ ਰਾਏਪੁਰ ਵਾਈਸ ਕੁਆਰਡੀਨੇਟਰ ਨਿਯੁਕਤ
ਪ੍ਰਮੋਦ ਭਾਰਤੀ
ਸ਼੍ਰੀ ਅਨੰਦਪੁਰ ਸਾਹਿਬ, 8 ਅਕਤੂਬਰ,2025
ਆਮ ਆਦਮੀ ਪਾਰਟੀ ਪੰਜਾਬ ਵੱਲੋਂ ਬੀਤੇ ਦਿਨੀਂ ਸੋਸ਼ਲ ਮੀਡੀਆ ਵਿੰਗ ਦੇ ਹਲਕਾ ਪੱਧਰੀ ਅਹੁਦਿਆਂ ਲਈ ਨਿਯੁਕਤੀਆਂ ਕੀਤੀਆਂ ਗਈਆਂ, ਜਿਸ ਅਧੀਨ ਵਿਧਾਨ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਕੰਵਲ ਜੋਤ ਸਿੰਘ ਨੂੰ ਸੋਸ਼ਲ ਮੀਡੀਆ ਹਲਕਾ ਕੁਆਰਡੀਨੇਟਰ ਅਤੇ ਦਿਲਬਾਗ ਰਾਏਪੁਰ ਨੂੰ ਵਾਈਸ ਕੁਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ।
ਇਸ ਮੌਕੇ ਨਵ ਨਿਯੁਕਤ ਸੋਸ਼ਲ ਮੀਡੀਆ ਹਲਕਾ ਕੁਆਰਡੀਨੇਟਰ ਕੰਵਲ ਜੋਤ ਸਿੰਘ ਨੇ ਸ਼੍ਰੀ ਅਨੰਦਪੁਰ ਸਾਹਿਬ ਤੋਂ ਹਲਕਾ ਵਿਧਾਇਕ ਅਤੇ ਕੈਬਨਿਟ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਮੰਤਰੀ ਸਾਹਿਬ ਵੱਲੋਂ ਜੋ ਵਿਸ਼ਵਾਸ਼ ਉਨਾਂ ਤੇ ਕੀਤਾ ਗਿਆ ਹੈ ਉਹ ਉਸ ਤੇ ਖਰਾ ਉਤਰਨਗੇ ਤੇ ਜ਼ਿੰਮੇਵਾਰੀ ਨਾਲ ਪਾਰਟੀ ਪ੍ਰਤੀ ਅਪਣੀ ਸੇਵਾ ਨਿਭਾਉਣਗੇ, ਉਨਾਂ ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਸੂਬਾ ਪ੍ਰਭਾਰੀ ਮਨੀਸ਼ ਸਿਸੋਦੀਆ ਦਾ ਵੀ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਜੋ ਜ਼ਿੰਮੇਵਾਰੀ ਉਨਾਂ ਨੂੰ ਦਿੱਤੀ ਗਈ ਹੈ ਉਹ ਉਸ ਨੂੰ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣਗੇ।ਵਾਈਸ ਕੁਆਰਡੀਨੇਟਰ ਦਿਲਬਾਗ ਰਾਏਪੁਰ ਨੇ ਵੀ ਪਾਰਟੀ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪਾਰਟੀ ਦੇ ਮਿਸ਼ਨ ਨੂੰ ਮਜ਼ਬੂਤ ਕਰਨ ਲਈ ਹਮੇਸ਼ਾ ਜ਼ਮੀਨੀ ਪੱਧਰ ‘ਤੇ ਜੁੜੇ ਰਹਿਣਗੇ।
ਜ਼ਿਕਰਯੋਗ ਹੈ ਕਿ ਕੰਵਲਜੋਤ ਸਿੰਘ ਪਹਿਲਾਂ ਸ਼੍ਰੀ ਅਨੰਦਪੁਰ ਸਾਹਿਬ ਤੋਂ ਇੰਡੀਆ ਨਿਊਜ਼ ਪੰਜਾਬ ਚੈਨਲ ਵਿੱਚ ਬਤੌਰ ਰਿਪੋਰਟਰ ਕੰਮ ਕਰ ਚੁੱਕੇ ਹਨ ਅਤੇ 2023 ਵਿੱਚ ਈ.ਐਨ.ਬੀ.ਏ ਐਵਾਰਡ ‘ਚ ਗੋਲਡ ਮੈਡਲ ਜਿੱਤ ਚੁੱਕੇ ਹਨ। ਉਹ ਪਿਛਲੇ ਸਮੇਂ ਤੋਂ ਹਲਕਾ ਵਿਧਾਇਕ ਅਤੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਕੰਮਾਂ ਨੂੰ ਘਰ ਘਰ ਤੱਕ ਪੰਹੁਚਾਉਣ ਲਈ ਸੋਸ਼ਲ ਮੀਡੀਆ ਅਤੇ ਮੀਡੀਆ ਵਿੱਚ ਵੀ ਬਾਖੂਬੀ ਕੰਮ ਕਰ ਚੁੱਕੇ ਹਨ ਤੇ ਹਲਕੇ ਵਿੱਚ ਪੂਰੀ ਤਰਾਂ ਸਰਗਰਮ ਹਨ। ਉਨ੍ਹਾਂ ਦੀ ਇਸ ਨਿਯੁਕਤੀ ਨਾਲ ਪੂਰੇ ਹਲਕੇ ਵਿੱਚ ਖੁਸ਼ੀ ਦੀ ਲਹਿਰ ਹੈ।ਦਿਲਬਾਗ ਰਾਏਪੁਰ ਵੀ ਪਾਰਟੀ ਦੇ ਇੱਕ ਮਿਹਨਤੀ ਤੇ ਜੁਝਾਰੂ ਵਰਕਰ ਹਨ, ਜੋ ਹੁਣ ਤੱਕ ਕਈ ਅਹੁਦਿਆਂ ‘ਤੇ ਸੇਵਾ ਨਿਭਾ ਚੁੱਕੇ ਹਨ ਜਿਸ ਵਿੱਚ ਉਹ ਯੂਥ ਵਿੰਗ ਦੇ ਜਿਲ੍ਹਾ ਸਕੱਤਰ ਵਜੋਂ ਕੰਮ ਕਰ ਚੁੱਕੇ ਹਨ
ਇਸ ਮੌਕੇ ਡਾ. ਸੰਜੀਵ ਗੌਤਮ (ਚੇਅਰਮੈਨ ਭਗਤ ਰਵਿਦਾਸ ਆਯੂਰਵੈਦ ਯੂਨੀਵਰਸਿਟੀ), ਕਮਿੱਕਰ ਸਿੰਘ ਡਾਢੀ (ਹਲਕਾ ਸੰਗਠਨ ਇੰਚਾਰਜ), ਹਰਜੀਤ ਸਿੰਘ ਜੀਤਾ (ਪ੍ਰਧਾਨ ਨਗਰ ਕੌਂਸਲ), ਦੀਪਕ ਸੋਨੀ (ਮੀਡੀਆ ਕੁਆਰਡੀਨੇਟਰ), ਦਲੀਪ ਹੰਸ (ਮੈਂਬਰ ਪੰਜਾਬ ਦਲਿਤ ਵਿਕਾਸ ਬੋਰਡ), ਪੰਡਿਤ ਰੋਹਿਤ ਕਾਲੀਆ ਅਤੇ ਤਰਲੋਚਨ ਸਿੰਘ ਲੋਚੀ (ਪ੍ਰਧਾਨ ਟਰੱਕ ਯੂਨੀਅਨ), ਜਸਪਾਲ ਸਿੰਘ ਢਾਹੇ (ਜਿਲ੍ਹਾ ਪ੍ਰਧਾਨ ਕਿਸਾਨ ਵਿੰਗ), ਜੁਝਾਰ ਸਿੰਘ ਆਸਪੁਰ (ਮੈਂਬਰ ਸੈਣੀ ਵੈਲਫੇਅਰ ਬੋਰਡ), ਇੰਦਰਜੀਤ ਸਿੰਘ ਅਰੋੜਾ ਅਤੇ ਦੀਪਕ ਆਂਗਰਾ (ਪ੍ਰਧਾਨ ਵਪਾਰ ਮੰਡਲ), ਸੁਨੀਲ (ਪ੍ਰਧਾਨ ਰੇਹੜੀ-ਖੋਖਾ ਯੂਨੀਅਨ), ਹਿਤੇਸ਼ ਸ਼ਰਮਾ (ਕੁਆਰਡੀਨੇਟਰ ਨਸ਼ਾ ਮੁਕਤੀ ਮੋਰਚਾ), ਐਡਵੋਕੇਟ ਨਿਸ਼ਾਂਤ ਗੁਪਤਾ, ਬਲਾਕ ਪ੍ਰਧਾਨ ਰਾਜਪਾਲ ਮੋਹੀਵਾਲ, ਬਲਾਕ ਪ੍ਰਧਾਨ ਸ਼ੰਮੀ ਬਰਾਰੀ, ਬਲਾਕ ਪ੍ਰਧਾਨ ਕੇਸਰ ਸਿੰਘ ਸੰਧੂ,ਬਲਾਕ ਪ੍ਰਧਾਨ ਨਿਤਿਨ ਪੁਰੀ (ਭਲਾਣ), ਪਰਮਿੰਦਰ ਸਿੰਘ ਜਿੰਮੀ ਡਾਢੀ, ਐਡਵੋਕੇਟ ਰਜਤ ਬੇਦੀ,ਐਡਵੋਕੇਟ ਨਿਖਿਲ ਭਾਰਦਵਾਜ ਅਤੇ ਅਭੀਜੀਤ ਸਿੰਘ ਅਲੈਕਸ (ਯੂਥ ਆਗੂ) ਵੱਲੋਂ ਕੰਵਲ ਜੋਤ ਸਿੰਘ ਅਤੇ ਦਿਲਬਾਗ ਰਾਏਪੁਰ ਨੂੰ ਨਵੀ ਨਿਯੁਕਤੀ ਦੀਆਂ ਤਹਿ ਦਿਲੋਂ ਵਧਾਈਆਂ ਦਿੱਤੀਆਂ ਗਈਆਂ।