← ਪਿਛੇ ਪਰਤੋ
ਅਰਵਿੰਦ ਕੇਜਰੀਵਾਲ ਨੂੰ ਕੌਮੀ ਰਾਜਧਾਨੀ ’ਚ ਮਿਲਿਆ ਸਰਕਾਰੀ ਬੰਗਲਾ ਬਾਬੂਸ਼ਾਹੀ ਨੈਟਵਰਕ ਨਵੀਂ ਦਿੱਲੀ, 7 ਅਕਤੂਬਰ, 2025: ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਕੌਮੀ ਰਾਜਧਾਨੀ ਦਿੱਲੀ ਵਿਚ ਸਰਕਾਰੀ ਬੰਗਲਾ ਅਲਾਟ ਹੋ ਗਿਆ ਹੈ। ਉਹਨਾਂ ਨੂੰ ਇਕ ਕੌਮੀ ਸਿਆਸੀ ਪਾਰਟੀ ਦੇ ਮੁਖੀ ਵਜੋਂ ਇਹ ਬੰਗਲਾ ਅਲਾਟ ਹੋਇਆ ਹੈ। ਉਹਨਾਂ ਨੂੰ 95 ਲੋਧੀ ਅਸਟੇਟ ਬੰਗਲਾ ਅਲਾਟ ਹੋਇਆ ਹੈ। ਇਸ ਬੰਗਲੇ ਵਿਚ 4 ਬੈਡ ਰੂਮ ਅਤੇ 3 ਸਰਵੈਂਟ ਕੁਆਰਟਰਾਂ ਤੋਂ ਇਲਾਵਾ ਦਫਤਰੀ ਥਾਂ ਤੇ ਲਾਅਨ ਹਨ। ਪਤਾ ਲੱਗਾ ਹੈ ਕਿ ਕੇਜਰੀਵਾਲ 35 ਲੋਧੀ ਅਸਟੇਟ ਬੰਗਲਾ ਚਾਹੁੰਦੇ ਸਨ ਜੋ ਪਹਿਲਾਂ ਬਸਪਾ ਮੁਖੀ ਕੁਮਾਰੀ ਮਾਇਆਵਤੀ ਕੋਲ ਹੁੰਦਾ ਸੀ। ਪਰ ਉਹ ਬੰਗਲਾ ਹੁਣ ਕੇਂਦਰੀ ਵਿੱਤ ਰਾਜ ਮੰਤਰੀ ਪੰਕਜ ਚੌਧਰੀ ਨੂੰ ਅਲਾਟ ਹੋ ਚੁੱਕਾ ਹੈ। ਇਹ ਵੀ ਪਤਾ ਲੱਗਾ ਹੈ ਕਿ ਕਾਂਗਰਸੀ ਆਗੂ ਸ਼ਸ਼ੀ ਥਰੂਪ ਅਰਵਿੰਦ ਕੇਜਰੀਵਾਲ ਦੇ ਗੁਆਂਢੀ ਹੋਣਗੇ ਕਿਉਂਕਿ ਉਹਨਾਂ ਨੂੰ 97 ਲੋਧੀ ਅਸਟੇਟ ਬੰਗਲਾ ਅਲਾਟ ਹੋਇਆ ਹੈ।
Total Responses : 1227