ਹਰਿਆਣਾ ਕਮੇਟੀ ਦੇ 17 ਮੈਂਬਰਾਂ ਨੇ ਪ੍ਰਧਾਨ ਝੀਂਡਾ ਤੋਂ ਆਪਣਾ ਸਮਰਥਨ ਲਿਆ ਵਾਪਸ - ਵਿਰੋਧੀ ਧਿਰ ਦਾ ਦਾਅਵਾ
ਨੈਤਿਕਤਾ ਦੇ ਅਧਾਰ ਤੇ ਜਗਦੀਸ਼ ਸਿੰਘ ਝੀਂਡਾ ਪ੍ਰਧਾਨਗੀ ਤੋਂ ਦੇਵੇ ਅਸਤੀਫਾ - ਹਰਿਆਣਕਮੇਟੀ
ਹਰਿਆਣਾ : ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 17 ਮੈਂਬਰ ਸਾਹਿਬਾਨਾਂ ਨੇ ਕਮੇਟੀ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਤੋਂ ਅੱਜ ਆਪਣਾ ਸਮਰਥਨ ਵਾਪਸ ਲੈ ਲਿਆ ਹੈ ਜਿਕਰਯੋਗ ਹੈ ਕੇ ਹਰਿਆਣਾ ਕਮੇਟੀ 49 ਮੈਂਬਰੀ ਜਨਰਲ ਹਾਊਸ ਵਿੱਚੋਂ 29 ਮੈਂਬਰ ਸਾਹਿਬਾਨਾਂ ਨੇ ਝੀਂਡਾ ਨੂੰ ਪ੍ਰਧਾਨ ਚੁਣਿਆ ਸੀ ਜਦੋਂ ਕੇ 18 ਮੈਂਬਰ ਵਾਕਆਊਟ ਕਰ ਗਏ ਸਨ ਅਤੇ 2 ਮੈਂਬਰ ਗੈਰ ਹਾਜ਼ਰ ਰਹੇ ਸਨ ਕਮੇਟੀ ਦੇ ਮੀਤ ਪ੍ਰਧਾਨ ਗੁਰਬੀਰ ਸਿੰਘ ਤਲਾਕੌਰ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕੇ ਅੱਜ ਕਮੇਟੀ ਦੇ ਮੁੱਖ ਦਫਤਰ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਕੁਰੂਕਸ਼ੇਤਰ ਵਿਖੇ ਇੱਕ ਵਿਸ਼ੇਸ਼ ਇਕੱਤਰਤਾ ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ ਰਾਮਸਰ ਦੀ ਪ੍ਰਧਾਨਗੀ ਵਿੱਚ ਹੋਈ ਜਿਸ ਵਿੱਚ ਹਾਜ਼ਰ 17 ਮੈਂਬਰ ਸਾਹਿਬਾਨਾਂ ਨੇ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਦੀ ਗਲਤ ਕਾਰਗੁਜ਼ਾਰੀ ਅਤੇ ਆਪਹੁਦਰੇ ਪਣ ਕਾਰਨ ਆਪਣਾ ਸਮਰਥਨ ਵਾਪਸ ਲੈਣ ਦਾ ਐਲਾਨ ਕੀਤਾ ਹੈ ਮੀਤ ਪ੍ਰਧਾਨ ਨੇ ਦੱਸਿਆ ਕੇ ਜਗਦੀਸ਼ ਸਿੰਘ ਝੀਂਡਾ ਨੂੰ ਪ੍ਰਧਾਨ ਬਣਾਉਣ ਵਾਲੇ 29 ਮੈਂਬਰ ਸਾਹਿਬਾਨਾਂ ਵਿੱਚੋਂ 17 ਮੈਂਬਰ ਦੇ ਸਮਰਥਨ ਵਾਪਸ ਲੈਣ ਕਾਰਨ ਪ੍ਰਧਾਨ ਝੀਂਡਾ ਕੋਲ ਪ੍ਰਧਾਨਗੀ ਪਦ ਲਈ ਭਰੋਸੇ ਦਾ ਵੋਟ ਹਾਸਲ ਨਹੀਂ ਹੈ ਇਸ ਲਈ ਪ੍ਰਧਾਨ ਝੀਂਡਾ ਨੂੰ ਨੈਤਿਕਤਾ ਦੇ ਆਧਾਰ ਤੇ ਮੈਂਬਰ ਸਾਹਿਬਾਨਾਂ ਦੀਆਂ ਭਾਵਨਾਵਾਂ ਨੂੰ ਸਮਝਦੇ ਹੋਏ ਪ੍ਰਧਾਨਗੀ ਪਦ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ ਜਾਂ ਜਰਨਲ ਹਾਊਸ ਸੱਦ ਕੇ ਆਪਣਾ ਫਲੋਰ ਟੈਸਟ ਦਿੰਦਿਆਂ ਬਹੁਮਤ ਸਾਬਤ ਕਰਨਾਂ ਚਾਹੀਦਾ ਹੈ ਮੀਤ ਪ੍ਰਧਾਨ ਨੇ ਦੱਸਿਆ ਕੇ ਗੁਰਦੁਆਰਾ ਐਕਟ 2014 ਅਨੁਸਾਰ 15 ਮੈਂਬਰ ਦਸਤਖ਼ਤ ਕਰਕੇ ਕਿਸੇ ਵੀ ਮੁੱਦੇ ਉੱਤੇ ਪ੍ਰਧਾਨ ਜਾਂ ਮੁੱਖ ਦਫਤਰ ਨੂੰ ਜਨਰਲ ਹਾਊਸ ਸੱਦਣ ਦੀ ਅਪੀਲ ਕਰ ਸਕਦੇ ਹਨ ਪ੍ਰਧਾਨ ਅਤੇ ਮੁੱਖ ਦਫਤਰ ਨੂੰ ਜਨਰਲ ਹਾਊਸ ਸੱਦਣਾ ਪੈਂਦਾ ਹੈ ਪਰ ਪ੍ਰਧਾਨ ਝੀਂਡਾ ਅਤੇ ਮੁੱਖ ਦਫ਼ਤਰ ਗੁਰਦੁਆਰਾ ਐਕਟ 2014 ਦੀ ਉਲੰਘਣਾ ਕਰਕੇ 15 ਮੈਂਬਰਾਂ ਦੇ ਦਸਤਖ਼ਤ ਦੀ ਜਗਾ 17 ਮੈਂਬਰਾਂ ਦੇ ਦਸਤਖ਼ਤ ਕਰਕੇ ਦੇਣ ਦੇ ਬਾਵਜੂਦ ਵੀ ਜਨਰਲ ਹਾਊਸ ਨਹੀਂ ਸੱਦ ਰਹੇ ਜਿਸ ਨਾਲ ਗੁਰਦੁਆਰਾ ਐਕਟ 2014 ਦੀ ਉਲੰਘਣਾ ਵੀ ਹੋ ਰਹੀ ਹੈ ਹਰਿਆਣਾ ਸਿੱਖ ਗੁਰਦੁਆਰਾ ਜੁਡੀਸ਼ਅਲ ਕਮਿਸ਼ਨ ਵੱਲੋਂ ਪ੍ਰਧਾਨ ਝੀਂਡਾ ਦੇ ਅੰਤ੍ਰਿੰਗ ਅਤੇ ਜਨਰਲ ਹਾਊਸ ਦੀ ਪ੍ਰਵਾਨਗੀ ਤੋਂ ਬਿਨਾਂ ਕੀਤੇ ਜਾ ਰਹੇ ਹੁਕਮਾਂ ਉੱਤੇ ਲਗਾਈ ਰੋਕ ਦੇ ਬਾਵਜੂਦ ਵੀ ਝੀਂਡਾ ਵੱਲੋਂ ਮੁਲਾਜ਼ਮਾਂ ਦੀਆਂ ਬਦਲੀਆਂ ਪ੍ਰਮੋਸ਼ਨਾਂ ਨਿਯੁਕਤੀਆਂ ਅਤੇ ਸੇਵਾ ਮੁਕਤੀ ਕੀਤੀ ਜਾ ਰਹੀ ਹੈ ਜੋ ਕੇ ਕੋਰਟ ਦੇ ਆਦੇਸ਼ਾਂ ਦੀ ਉਲੰਘਣਾ ਹੈ ਮੈਂਬਰ ਸਾਹਿਬਾਨਾਂ ਨੇ ਪ੍ਰਧਾਨ ਝੀਂਡਾ ਦੇ ਗਲਤ ਵਤੀਰੇ ਕਾਰਨ ਅਨੇਕਾਂ ਮੁਲਾਜ਼ਮਾਂ ਵਲੋਂ ਹਰਿਆਣਾ ਕਮੇਟੀ ਦੀ ਨੌਕਰੀ ਛੱਡ ਕੇ ਚਲੇ ਜਾਣ ਤੇ ਵੀ ਚਿੰਤਾ ਪ੍ਰਗਟ ਕੀਤੀ ਬਜਟ ਪਾਸ ਨਾ ਕਰ ਸਕਣ ਕਾਰਨ ਵੀ ਮੈਂਬਰ ਸਾਹਿਬਾਨਾਂ ਨੇ ਪ੍ਰਧਾਨ ਝੀਂਡਾ ਨੂੰ ਫੇਲ ਪ੍ਰਧਾਨ ਕਰਾਰ ਦਿੱਤਾ ਮੀਤ ਪ੍ਰਧਾਨ ਨੇ ਦੱਸਿਆ ਕੇ ਅੱਜ ਦੀ ਇਕੱਤਰਤਾ ਵੱਲੋਂ ਪ੍ਰਧਾਨ ਝੀਂਡਾ ਨੂੰ ਗਲਤ ਗਤੀਵਿਧੀਆਂ ਕਰਨ ਤੋਂ ਬਾਜ ਆਉਣ ਦੀ ਅਪੀਲ ਕੀਤੀ ਗਈ ਅਤੇ ਪ੍ਰਧਾਨ ਝੀਂਡਾ ਨੂੰ ਤੁਰੰਤ ਜਰਨਲ ਇਜਲਾਸ ਸੱਦ ਕੇ ਆਪਣਾ ਬਹੁਮਤ ਸਾਬਤ ਕਰਨ ਲਈ ਕਿਹਾ ਅੱਜ ਦੀ ਮੀਟਿੰਗ ਵਿੱਚ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਚੇਅਰਮੈਨ ਧਰਮ ਪ੍ਰਚਾਰ,ਗੁਰਮੀਤ ਸਿੰਘ ਰਾਮਸਰ ਸੀਨੀਅਰ ਮੀਤ ਪ੍ਰਧਾਨ,ਗੁਰਬੀਰ ਸਿੰਘ ਤਲਾਕੌਰ ਜੂਨੀਅਰ ਮੀਤ ਪ੍ਰਧਾਨ,ਰੁਪਿੰਦਰ ਸਿੰਘ ਪੰਜੋਖਰਾ ਸਾਹਿਬ ਅੰਤ੍ਰਿੰਗ ਮੈਂਬਰ,ਜਗਤਾਰ ਸਿੰਘ ਮਾਨ ਮਿੱਠੜੀ ਅੰਤ੍ਰਿੰਗ ਮੈਂਬਰ,ਤਜਿੰਦਰਪਾਲ ਸਿੰਘ ਨਾਰਨੌਲ ਅੰਤ੍ਰਿੰਗ ਮੈਂਬਰ,ਜੋਗਾ ਸਿੰਘ ਯਮੁਨਾਨਗਰ ਮੈਂਬਰ,ਸਵਰਨ ਸਿੰਘ ਬੁੰਗਾ ਟਿੱਬੀ ਮੈਂਬਰ,ਗੁਰਤੇਜ ਸਿੰਘ ਅੰਬਾਲਾ ਮੈਂਬਰ,ਰਜਿੰਦਰ ਸਿੰਘ ਬਰਾੜਾ ਮੈਂਬਰ,ਗੁਰਪਾਲ ਸਿੰਘ ਗੋਰਾ ਐਲਨਾਬਾਦ ਮੈਂਬਰ,ਬੀਬੀ ਕਰਤਾਰ ਕੌਰ ਸ਼ਾਹਬਾਦ ਮਾਰਕੰਡਾ ਮੈਂਬਰ,ਬੀਬੀ ਕਪੂਰ ਕੌਰ ਸੌਂਕੜਾ ਮੈਂਬਰ ਪ੍ਰਤੀਨਿਧ ਭੁਪਿੰਦਰ ਸਿੰਘ ਲਾਡੀ,ਬੀਬੀ ਅਮਨਦੀਪ ਕੌਰ ਟੋਹਾਣਾ ਮੈਂਬਰ ਪ੍ਰਤੀਨਿਧ ਭਵਦੀਪ ਸਿੰਘ ਟੋਹਾਣਾ,ਮੇਅਰ ਭੁਪਿੰਦਰ ਸਿੰਘ ਪਾਣੀਪਤ,ਕੈਪਟਨ ਦਿਲਬਾਗ ਸਿੰਘ ਸਜ਼ਾਦਪੁਰ ਮੈਂਬਰ ਹਾਜ਼ਰ ਸਨ