ਸੀਜੀਸੀ ਲਾਂਡਰਾਂ ਦਾ ਅਭਿਨਵ ਉਨਿਆਲ ਗੂਗਲ ਡਿਵੈਲਪਰ ਗਰੁੱਪ ਦਾ ਮੁਖੀ ਨਿਯੁਕਤ
ਲਾਂਡਰਾਂ , 8 ਅਕਤੂਬਰ 2025 : ਦੇ ਕਾਲਜ ਆਫ਼ ਇੰਜੀਨੀਅਰਿੰਗ (ਸੀਓਈ) ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਮਸ਼ੀਨ ਲਰਨਿੰਗ ਦੀ ਪੜ੍ਹਾਈ ਕਰ ਰਹੇ ਬੀਟੈਕ ਤੀਜੇ ਸਾਲ ਦੇ ਵਿਿਦਆਰਥੀ ਅਭਿਨਵ ਉਨਿਆਲ ਨੂੰ 2025-26 ਦੀ ਮਿਆਦ ਲਈ ਨਵੇਂ ਗੂਗਲ ਡਿਵੈਲਪਰ ਗਰੁੱਪ (ਜੀਡੀਜੀ) ਲੀਡ ਵਜੋਂ ਨਿਯੁਕਤ ਕੀਤਾ ਗਿਆ ਹੈ। ਉਹ ਦੀਪਤੀ ਮਿੱਢਾ ਦੀ ਥਾਂ ਲੈ ਰਹੇ ਹਨ ਅਤੇ ਸੀਜੀਸੀ ਲਾਂਡਰਾਂ ਕੈਂਪਸ ਵਿੱਚ ਜੀਡੀਜੀ ਚੈਪਟਰ ਦੀਆਂ ਗਤੀਵਿਧੀਆਂ ਦੀ ਨਿਗਰਾਨੀ ਕਰਨ ਲਈ ਜ਼ਿੰਮੇਵਾਰ ਹੋਣਗੇ। ਅਭਿਨਵ ਸੀਜੀਸੀ ਲਾਂਡਰਾਂ ਵਿਖੇ ਜੀਡੀਜੀ ਕਮਿਊਨਿਟੀ ਨਾਲ ਉਸ ਸਮੇਂ ਤੋਂ ਜੁੜਿਆ ਹੋਇਆ ਹੈ ਜਦੋਂ ਉਸਨੇ ਕੋਰ ਟੀਮ ਮੈਂਬਰ ਵਜੋਂ ਸ਼ਾਮਲ ਹੋਇਆ ਸੀ।ਇਸ ਉਪਰੰਤ ਉਹ ਮੈਨੇਜਮੈਂਟ ਟੀਮ ਤੱਕ ਪਹੁੰਚੇ ਅਤੇ ਉੱਥੇ ਮੈਨੇਜਮੈਂਟ ਹੈੱਡ ਵਜੋਂ ਸੇਵਾ ਨਿਭਾਈ ਅਤੇ 2024-25 ਲਈ ਜੀਡੀਜੀ ਕੋ ਲੀਡ ਰਹੇ। ਉਨ੍ਹਾਂ ਦੀ ਨਿਯੁਕਤੀ ਇੱਕ ਬਹੁ ਪੜਾਵੀ ਚੋਣ ਪ੍ਰਕਿਿਰਆ ਉਪਰੰਤ ਹੋਈ, ਜਿਸ ਵਿੱਚ ਉਨ੍ਹਾਂ ਦੀ ਪ੍ਰੇਰਣਾ, ਲੀਡਰਸ਼ਿਪ ਅਨੁਭਵ ਅਤੇ ਜੀਡੀਜੀ ਲਈ ਆਪਣਾ ਵਿਜ਼ਨ ਦਰਸਾਇਆ। ਇਸ ਦੇ ਨਾਲ ਵੀ ਉਨ੍ਹਾਂ ਦੀ ਪ੍ਰੈਜ਼ਨਟੇਸ਼ਨ ਅਤੇ ਕਮਿਊਨੀਕੇਸ਼ਨ ਸਕਿੱਲਜ਼ ਦਾ ਵੀ ਮੁਲਾਂਕਣ ਕੀਤਾ ਗਿਆ।ਉਨ੍ਹਾਂ ਦੀ ਨਿਯੁਕਤੀ ਨਾ ਸਿਰਫ ਜੀਡੀਜੀ ਚੈਪਟਰ ਵਿੱਚ ਲੀਡਰਸ਼ਿਪ ਦੀ ਨਿਰੰਤਰਤਾ ਨੂੰ ਦਰਸਾਉਂਦੀ ਹੈ ਸਗੋਂ ਸਰਗਰਮ ਵਿਿਦਆਰਥੀ ਮੈਂਬਰਾਂ ਵਿੱਚੋਂ ਲੀਡ ਚੁਣਨ ਲਈ ਸੁਚੱਜੀ ਪ੍ਰਕਿਿਰਆ ਨੂੰ ਵੀ ਦਰਸਾਉਂਦੀ ਹੈ। ਜੀਡੀਜੀ ਲੀਡ ਵਜੋਂ ਅਭਿਨਵ ਸੀਜੀਸੀ ਵਿਿਦਆਰਥੀਆਂ ਨੂੰ ਮੌਜੂਦਾ ਤਕਨਾਲੋਜੀਆਂ ਅਤੇ ਵਿਹਾਰਕ ਸਿਖਲਾਈ ਅਤੇ ਸਹਿਯੋਗ ਦੇ ਮੌਕੇ ਪ੍ਰਦਾਨ ਕਰਨ ਲਈ ਵਰਕਸ਼ਾਪਾਂ, ਹੈਕਾਥਨ, ਤਕਨੀਕੀ ਗੱਲਬਾਤ ਅਤੇ ਹੋਰ ਵਿਕਾਸ ਗਤੀਵਿਧੀਆਂ ਦਾ ਆਯੋਜਨ ਕਰਨਗੇ। ਸੀਜੀਸੀ ਲਾਂਡਰਾਂ ਵਿਖੇ ਜੀਡੀਜੀ ਚੈਪਟਰ 2018 ਵਿੱਚ ਸਥਾਪਿਤ ਕੀਤਾ ਗਿਆ ਸੀ ਅਤੇ ਇਹ ਵਿਿਦਆਰਥੀਆਂ ਨੂੰ ਤਕਨੀਕੀ ਸਿਖਲਾਈ ਅਤੇ ਭਾਈਚਾਰਕ ਸ਼ਮੂਲੀਅਤ ਲਈ ਇੱਕ ਮੰਚ ਪ੍ਰਦਾਨ ਕਰ ਰਿਹਾ ਹੈ। ਉਨ੍ਹਾਂ ਨੇ ਸੀਜੀਸੀ ਲਾਂਡਰਾਂ ਅਤੇ ਉਨ੍ਹਾਂ ਦੇ ਫੈਕਲਟੀ ਸਲਾਹਕਾਰ ਡਾ.ਪ੍ਰਦੀਪ ਟਿਵਾਣਾ ਅਤੇ ਡਾ.ਸੁਸ਼ੀਲ ਕੰਬੋਜ ਦੇ ਮਾਰਗਦਰਸ਼ਨ ਅਤੇ ਸਮਰਥਨ ਦਾ ਸਿਹਰਾ ਦਿੱਤਾ, ਜਿਸਨੇ ਉਨ੍ਹਾਂ ਨੂੰ ਜੀਡੀਜੀ ਗਤੀਵਿਧੀਆਂ ਦੇ ਆਯੋਜਨ ਵਿੱਚ ਸਹਾਇਤਾ ਕੀਤੀ। ਉਹ ਸੀਜੀਸੀ ਵਿਖੇ ਸਾਥੀ ਵਿਿਦਆਰਥੀਆਂ ਲਈ ਤਕਨਾਲੋਜੀ ਨਾਲ ਜੁੜਨ, ਸਹਿਯੋਗੀ ਪ੍ਰੋਜੈਕਟਾਂ ਵਿੱਚ ਹਿੱਸਾ ਲੈਣ ਅਤੇ ਵਿਹਾਰਕ ਅਨੁਭਵ ਪ੍ਰਾਪਤ ਕਰਨ ਦੇ ਮੌਕੇ ਪੈਦਾ ਕਰਨ ਦੀ ਉਮੀਦ ਕਰਦੇ ਹਨ।