ਰਾਜਵੀਰ ਜਵੰਦਾ ਦੀ ਸਿਹਤ ਬਾਰੇ ਫੋਰਟਿਸ ਹਸਪਤਾਲ ਤੋਂ ਆਈ ਨਵੀਂ ਅਪਡੇਟ (ਸਵੇਰੇ 10.50 ਵਜੇ)
ਬਾਬੂਸ਼ਾਹੀ ਨੈਟਵਰਕ
ਮੁਹਾਲੀ, 8 ਅਕਤੂਬਰ, 2025: ਗਾਇਕ ਰਾਜਵੀਰ ਜਵੰਦਾ ਦੀ ਫੋਰਟਿਸ ਹਸਪਤਾਲ ਵਿਚ ਹਾਲਾਤ ਚਿੰਤਾਜਨਕ ਬਣੀ ਹੋਈ ਹੈ। ਬੇਸ਼ੱਕ ਕੁਝ ਲੋਕ ਸੋਸ਼ਲ ਮੀਡੀਆ ’ਤੇ ਉਹਨਾਂ ਦੇ ਅਕਾਲ ਚਲਾਣੇ ਦੀਆਂ ਪੋਸਟਾਂ ਪਾ ਰਹੇ ਹਨ ਪਰ ਬਾਬੂਸ਼ਾਹੀ ਵੱਲੋਂ ਸਵੇਰੇ 10.50 ਵਜੇ ਤੱਕ ਡਾਕਟਰਾਂ ਤੋਂ ਲਈ ਜਾਣਕਾਰੀ ਮੁਤਾਬਕ ਉਹਨਾਂ ਦੀ ਹਾਲਾਤ ਚਿੰਤਾਜਨਕ ਹੈ ਪਰ ਅਕਾਲ ਚਲਾਣੇ ਦੀਆਂ ਖਬਰਾਂ ਗਲਤ ਹਨ।