ਬੱਸੀ ਪਠਾਣਾ ਦੇ MLA ਰੂਪਿੰਦਰ ਵਿੱਕੀ ਰਾਹਤ ਸਮਗਰੀ ਲੈ ਕੇ ਪਹੁੰਚੇ ਕਲਾਨੌਰ
ਰੋਹਿਤ ਗੁਪਤਾ
ਗੁਰਦਾਸਪੁਰ 30 ਅਗਸਤ
ਗੁਰਦਾਸਪੁਰ ਜ਼ਿਲ੍ਹੇ ਦੇ ਰਾਵੀ ਦਰਿਆ ਕੰਢੇ ਸਥਿਤ 150 ਦੇ ਕਰੀਬ ਪਿੰਡਾਂ ਨੂੰ ਦਰਿਆ ਦੀ ਮਾਰ ਪਈ ਹੈ । ਹਜੇ ਵੀ ਹਾਲਾਤ ਅਜਿਹੇ ਹਨ ਕਿ ਬਹੁਤ ਸਾਰੇ ਪਿੰਡਾਂ ਵਿੱਚ ਛੇ ਛੇ ਫੁੱਟ ਪਾਣੀ ਖੜਾ ਹੈ ਅਤੇ ਲੋਕ ਛੱਤਾਂ ਤੇ ਮਦਦ ਦੀ ਉਡੀਕ ਕਰ ਰਹੇ ਹਨ। ਬਹੁਤ ਸਾਰੀਆਂ ਸਮਾਜ ਸੇਵੀ ਜਥੇਬੰਦੀਆਂ ,ਕਿਸਾਨ ਆਗੂ, ਉਹਨਾਂ ਇਲਾਕਿਆਂ ਦੇ ਲੋਕ ਜਿੱਥੇ ਹੜਾਂ ਦੀ ਮਾਰ ਨਹੀਂ ਪਈ ਹੈ ਪ੍ਰਸ਼ਾਸਨ ਅਤੇ ਸਰਕਾਰ ਵੀ ਆਪਣੇ ਆਪਣੇ ਤੌਰ ਤੇ ਹੜ ਦੇ ਪਾਣੀ ਵਿੱਚ ਫਸੇ ਲੋਕਾਂ ਨੂੰ ਉਥੋਂ ਕੱਢਣ ਜਾਂ ਫਿਰ ਮਦਦ ਪਹੁੰਚਾਉਣ ਵਿੱਚ ਲੱਗੇ ਹੋਏ ਹਨ ।ਬੱਸੀ ਪਠਾਨਾਂ ਦੇ ਵਿਧਾਇਕ ਰੁਪਿੰਦਰ ਵਿੱਕੀ ਆਪਣੇ ਸਾਥੀਆਂ ਸਮੇਤ ਕਲਾਨੌਰ ਹਲਕੇ ਵਿੱਚ ਹੜ ਵਿੱਚ ਫਸੇ ਲੋਕਾਂ ਲਈ ਰਾਸ਼ਨ ਲੈ ਕੇ ਕਲਾਨੋਰ ਪਹੁੰਚੇ। ਵਿਧਾਇਕ ਨੇ ਕਿਹਾ ਕਿ ਸਰਕਾਰ ਹੜ ਵਿੱਚ ਫਸੇ ਹਰ ਪੰਜਾਬੀ ਨੂੰ ਸੁਰੱਖਿਅਤ ਬਚਾਉਣ ਦੇ ਉਪਰਾਲੇ ਕਰਨ ਅਤੇ ਹੜ ਪੀੜਤਾ ਤੱਕ ਰਾਸ਼ਨ, ਦਵਾਈਆਂ, ਪਸ਼ੂਆਂ ਦਾ ਚਾਰਾ ਅਤੇ ਹੋਰ ਜਰੂਰਤ ਦਾ ਸਮਾਨ ਪਹੁੰਚਾਉਣ ਲਈ ਬਚਨ ਬਧ ਹੈ।