MLA ਫਾਜ਼ਿਲਕਾ ਫਿਰ ਪਿੰਡਾਂ ਵਿਚ ਰਾਹਤ ਸਮੱਗਰੀ ਲੈ ਕੇ ਪਹੁੰਚੇ
ਫਾਜ਼ਿਲਕਾ 30 ਅਗਸਤ 2025 : ਫਾਜ਼ਿਲਕਾ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਮੁੜ ਤੋਂ ਹੜ੍ਹ ਪ੍ਰਭਾਵਿਤ ਪਿੰਡਾਂ ਵਿਚ ਰਾਹਤ ਸਮਗਰੀ ਲੈ ਕੇ ਪਹੁੰਚ ਗਏ ਹਨ ਤੇ ਟਰੈਕਟਰ ਟਰਾਲੀ ਰਾਹੀਂ ਹੜ੍ਹ ਪ੍ਰਭਾਵਿਤ ਪਿੰਡਾਂ ਤੇ ਢਾਣੀਆਂ ਵਿੱਚ ਰਾਸ਼ਨ ਦੀ ਆਪਣੀ ਹਥੀ ਵੰਡ ਕਰ ਰਹੇ ਹਨ।
ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਦੱਸਿਆ ਕਿ ਇਹ ਮੇਰੇ ਹਲਕੇ ਦੇ ਲੋਕ ਸਾਰੇ ਮੇਰਾ ਪਰਿਵਾਰ ਹੀ ਹੈ ਤੇ ਮੈਂ ਇਸ ਔਖੇ ਸਮੇਂ ਇਨਾਂ ਲੋਕਾਂ ਦੇ ਨਾਲ ਰਹਿਣਾ ਚਾਹੁੰਦੇ ਹਨ ਤੇ ਉਨ੍ਹਾਂ ਦੀ ਸੇਵਾ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਪਿੰਡਾਂ ਵਿਚ ਪੁੱਜ ਕੇ ਰਾਹਤ ਸਮੱਗਰੀ ਦੀ ਵੰਡ ਕਰਕੇ ਉਹ ਆਪਣੇ ਪਿੰਡਾਂ ਦੇ ਪਰਿਵਾਰਾਂ ਦੇ ਦਰਦ ਵਿੱਚ ਉਨ੍ਹਾਂ ਦੇ ਨਾਲ ਖੜ੍ਹੇ ਹਨ। ਉਨ੍ਹਾਂ ਆਖਿਆ ਕਿ ਇਨ੍ਹਾਂ ਪਿੰਡਾਂ ਦੇ ਲੋਕਾਂ ਚੋਣਾਂ ਸਮੇਂ ਉਨ੍ਹਾਂ ਨਾਲ ਖੜੇ ਸਨ ਤੇ ਹੁਣ ਉਨ੍ਹਾਂ ਦੀ ਵਾਰੀ ਹੈ ਕਿ ਉਹ ਇਸ ਕੁਦਰਤੀ ਆਫਤਾਂ ਵਿਚ ਉਨ੍ਹਾਂ ਨਾਲ ਖੜ ਕੇ ਇਸਦਾ ਰਲਮਿਲ ਕੇ ਸਾਹਮਣਾ ਕਰਨ।
ਉਨ੍ਹਾਂ ਕਿਹਾ ਕਿ ਜਿਥੋਂ ਤੱਕ ਹੋ ਸਕੇ ਉਹ ਰਾਸ਼ਨ ਸਮੱਗਰੀ ਲੋਕਾਂ ਤੱਕ ਲੈ ਕੇ ਪਹੁੰਚ ਰਹੇ ਹਨ ਤਾਂ ਜੋ ਕਿਸੇ ਨੂੰ ਵੀ ਇਸ ਮੁਸ਼ਕਿਲ ਦੀ ਘੜੀ ਵਿਚ ਖਾਣ-ਪੀਣ ਦੀ ਵਸਤੂਆਂ ਨੂੰ ਲੈ ਕੇ ਕੋਈ ਦਿਕਤ ਪੇਸ਼ ਨਾ ਆਵੇ। ਉਨ੍ਹਾਂ ਕਿਹਾ ਕਿ ਮਨੁਖੀ ਆਬਾਦੀ ਦੇ ਨਾਲ-ਨਾਲ ਪਸ਼ੁਆਂ ਲਈ ਵੀ ਉਹ ਫੀਡ ਲੈ ਕੇ ਪਹੁੰਚ ਰਹੇ ਹਨ ਤਾਂ ਜੋ ਬੇਜੁਬਾਨਾ ਦੀ ਬਿਹਤਰ ਤਰੀਕੇ ਨਾਲ ਸੰਭਾਲ ਹੋ ਸਕੇ।