ਹੜ ਪ੍ਰਭਾਵਿਤ ਖੇਤਰਾਂ ਵਿੱਚ ਮੈਡੀਕਲ ਕੈਂਪ ਲਾਇਆ
ਲੋਕਾਂ ਨੂੰ ਬੀ.ਪੀ, ਐਲਰਜੀ, ਖੰਘ ਤੇ ਬੁਖਾਰ ਆਦਿ ਦੀਆਂ ਦਵਾਈਆਂ ਦਿੱਤੀਆਂ
ਰੋਹਿਤ ਗੁਪਤਾ
ਬਟਾਲਾ, 30 ਅਗਸਤ ਜਿਲ੍ਹੇ ਅੰਦਰ ਹੜ ਪ੍ਰਭਾਵਿਤ ਪਿੰਡਾਂ ਅੰਦਰ ਰਾਹਤ ਕਾਰਜ, ਪਸ਼ੂਆਂ ਲਈ ਪੱਠੇ ਅਤੇ ਮੈਡੀਕਲ ਸਹੂਲਤ ਲਈ ਸਮੁੱਚਾ ਜਿਲਾ ਪ੍ਰਸ਼ਾਸਨ ਲਗਾਤਾਰ ਫੀਲਡ ਵਿੱਚ ਹੈ। ਇਸ ਸੰਕਟ ਦੀ ਘੜੀ ਵਿੱਚ ਵੱਖ ਵੱਖ ਸਮਾਜ ਸੇਵੀ ਸੰਸਥਾਵਾਂ ਵੀ ਲੋਕ ਸੇਵੀ ਵਿੱਚ ਜੁਟੀਆਂ ਹੋਈਆਂ ਹਨ।
ਮੁੱਖ ਖੇਤੀਬਾੜੀ ਅਫਸਰ ਡਾ ਅਮਰੀਕ ਸਿੰਘ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੀ ਅਗਵਾਈ ਹੇਠ ਖੇਤੀਬਾੜੀ ਵਿਭਾਗ ਦੀਆਂ ਟੀਮਾਂ ਵਲੋਂ ਲਗਾਤਾਰ ਰਾਹਤ ਕਾਰਜ ਜਾਰੀ ਹਨ। ਉਨ੍ਹਾਂ ਦੱਸਿਆ ਵਿਭਾਗ ਨੂੰ ਅਗਾਂਹਵਧੂ ਕਿਸਾਨਾਂ ਵਲੋਂ ਵੀ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ।
\ਇਸ ਮੌਕੇ ਹਰਮਨਪ੍ਰੀਤ ਸਿੰਘ, ਜਿਲਾ ਹੈਰੀਟੇਜ ਸੁਸਾਇਟੀ ਦੇ ਸਕੱਤਰ ਨੇ ਦੱਸਿਆ ਕਿ ਪੰਜਾਬ ਫੋਕ ਆਰਟ ਸੈਂਟਰ ਗੁਰਦਾਸਪੁਰ ਦੇ ਵਾਈਸ ਪ੍ਰੈਜੀਡੈਂਟ ਡਾਕਟਰ ਜਗਬੀਰ ਸਿੰਘ ਐਮ.ਬੀ.ਬੀ.ਐਸ ਨੇ ਆਰਮੀ ਦੇ ਨਾਲ ਮਿਲ ਕੇ ਪਿੰਡ ਚੌਤਰਾ ਅਤੇ ਪਿੰਡ ਸਲਾਚਾ ਵਿਖੇ ਮੈਡੀਕਲ ਕੈਂਪ ਲਗਾਇਆ ਜਿਸ ਵਿੱਚ ਲੋਕਾਂ ਨੂੰ ਬੀ.ਪੀ, ਐਲਰਜੀ, ਖੰਘ ਤੇ ਬੁਖਾਰ ਆਦਿ ਦੀਆਂ ਦਵਾਈਆਂ ਦਿੱਤੀਆਂ ਗਈਆਂ। ਪੰਜਾਬ ਫੋਕ ਆਰਟ ਸੈਂਟਰ ਦੀ ਟੀਮ ਆਰਮੀ ਦੀ ਬੇੜੀ ਵਿੱਚ ਬੈਠ ਕੇ ਰਾਵੀ ਦਰਿਆ ਤੋਂ ਪਾਰ ਇਹਨਾਂ ਪਿੰਡਾਂ ਵਿੱਚ ਗਈ ਅਤੇ ਨਾਲ ਹੀ ਇਹਨਾਂ ਪਿੰਡਾਂ ਵਿੱਚ ਮੋਮਬੱਤੀਆਂ ਮਾਚਿਸਾਂ ਦੁੱਧ ਪਾਣੀ ਦੀਆਂ ਬੋਤਲਾਂ ਆਦਿ ਦਾ ਵਿਤਰਨ ਕੀਤਾ ਗਿਆ।