Flood Breaking : ਰਾਵੀ ਦਰਿਆ ਵਿੱਚ ਦੂਸਰੇ ਦਿਨ ਵੀ ਛੱਡਿਆ ਗਿਆ ਲੱਖਾਂ ਕਿਉਸਿਕ ਪਾਣੀ
ਫਸਲਾਂ ਦਾ ਉਜਾੜਾ, ਮੁਆਵਜੇ ਦੀ ਉੱਠਣ ਲੱਗੀ ਮੰਗ
ਪ੍ਰਸ਼ਾਸਨ ਹਾਲਾਤ ਤੇ ਰੱਖ ਰਿਹੈ ਪਲ ਪਲ ਦੀ ਨਜ਼ਰ ,ਤਿਆਰੀਆਂ ਕੀਤੀਆਂ ਮੁਕੰਮਲ
ਰੋਹਿਤ ਗੁਪਤਾ
ਗੁਰਦਾਸਪੁਰ : ਜੰਮੂ ਦੇ ਕਠੂਆ ਬੱਦਲ ਫਟਣ ਤੋਂ ਬਾਅਦ ਜਿੱਥੇ ਖੇਤਰ ਦੀਆਂ ਚੋਆ ਅਤੇ ਨਾਲੀਆਂ ਵਿੱਚ ਪਾਣੀ ਦਾ ਪੱਧਰ ਵੱਧ ਰਿਹਾ ਹੈ ਉੱਥੇ ਹੀ ਜ਼ਿਆਦਾ ਪਾਣੀ ਆਉਣ ਕਾਰਨ ਰਾਵੀ ਅਤੇ ਉਝ ਦਰਿਆ ਵਿੱਚ ਬੀਤੇ ਦਿਨ ਡੇਢ ਲੱਖ ਕਿਉਸਕ ਪਾਣੀ ਛੱਡਿਆ ਗਿਆ ਸੀ ਜਿਸ ਕਾਰਨ ਜਿਲਾ ਗੁਰਦਾਸਪੁਰ ਦੇ ਵੀ ਕਈ ਇਲਾਕੇ ਪ੍ਰਭਾਵਿਤ ਹੋਏ ਸਨ ਪਰ ਦੇਰ ਸ਼ਾਮ ਤੱਕ ਰਾਵੀ ਦਰਿਆ ਦਾ ਪਾਣੀ ਹੌਲੀ ਹੌਲੀ ਘੱਟਣਾ ਸ਼ੁਰੂ ਹੋ ਗਿਆ ਸੀ ਪਰ ਅੱਜ ਫੇਰ ਦਰਿਆ ਵਿੱਚ ਕਰੀਬ ਸਵਾ ਲੱਖ ਕਿਊਸਿਕ ਪਾਣੀ ਛੱਡ ਦਿੱਤਾ ਗਿਆ ਹੈ ਜਿਸ ਕਾਰਨ ਹੌਲੀ ਹੌਲੀ ਕਰਕੇ ਪਾਣੀ ਮੁੜ ਤੋਂ ਦਰਿਆ ਕਿਨਾਰੇ ਦੇ ਖੇਤਾਂ ਵਿੱਚ ਵੜਨਾ ਸ਼ੁਰੂ ਹੋ ਗਿਆ ਹੈ। ਇਸ ਕਰਕੇ ਜਿੱਥੇ ਗੁਰਦਾਸਪੁਰ ਜਿਲ੍ਹਾ ਪ੍ਰਸਾਸਨ ਵਲੋਂ ਲੋਕਾਂ ਨੂੰ ਦਰਿਆਵਾ ਦੇ ਕਿਨਾਰਿਆ ਤੋਂ 500 ਮੀਟਰ ਦੂਰ ਰਹਿਣ ਦੀਆਂ ਹਿਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਉੱਥੇ ਹੀ ਦਰਿਆ ਕਿਨਾਰੇ ਦੇ ਹਾਲਾਤਾਂ ਤੇ ਪਲ ਪਲ ਵੀ ਨਜ਼ਰ ਰੱਖੀ ਜਾ ਰਹੀ ਹੈ ਤੇ ਕਈ ਇਲਾਕਿਆਂ ਦੇ ਸਕੂਲਾਂ ਵਿੱਚ ਸ਼ੈਲਟਰ ਹੋਮ ਬਣਾ ਕੇ ਉਹਨਾਂ ਦੀ ਸਫਾਈ ਕਰਵਾ ਦਿੱਤੀ ਗਈ ਹੈ।
ਦੂਜੇ ਪਾਸੇ ਲਗਾਤਾਰ ਪਾਣੀ ਆਉਣ ਕਾਰਨ ਰਾਵੀ ਦਰਿਆ ਕਿਨਾਰੇ ਦੀਆਂ ਫਸਲਾਂ ਖਰਾਬ ਹੋ ਗਈਆਂ ਹਨ । ਖਾਸ ਕਰ ਝੋਨਾ ,ਕਮਾਦ ਤੇ ਪਸ਼ੂਆਂ ਦੇ ਚਾਰੇ ਦੀਆਂ ਫਸਲਾਂ ਖਰਾਬ ਹੋਣ ਕਾਰਨ ਕਿਸਾਨ ਇਹਨਾਂ ਦੇ ਮੁਆਵਜੇ ਦੀ ਮੰਗ ਕਰਨ ਲੱਗ ਪਏ ਹਨ।