ਗਿਆਨਦੀਪ ਮੰਚ ਵੱਲੋਂ ਪੁਸਤਕ ‘ਮੁਹੱਬਤ ਜ਼ਿੰਦਾਬਾਦ’ ਲੋਕ ਅਰਪਣ
ਗੁਰਪ੍ਰੀਤ ਸਿੰਘ ਜਖਵਾਲੀ
ਪਟਿਆਲਾ 18 ਅਗਸਤ 2025 ਗਿਆਨਦੀਪ ਸਾਹਿਤ ਸਾਧਨਾ ਮੰਚ (ਰਜਿ) ਪਟਿਆਲਾ ਵੱਲੋਂ ਭਾਸ਼ਾ ਵਿਭਾਗ ਦੇ ਸੈਮੀਨਾਰ ਹਾਲ ਵਿੱਚ ਇੱਕ ਸਾਹਿਤਕ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਸ਼ਾਇਰ ਦਰਸ਼ਨ ਸਿੰਘ ‘ਦਰਸ਼ ਪਸਿਆਣਾ’ ਦੀ ਪਲੇਠੀ ਕਾਵਿ ਪੁਸਤਕ ‘ਮੁਹੱਬਤ ਜ਼ਿੰਦਾਬਾਦ’ ਨੂੰ ਲੋਕ ਅਰਪਣ ਕੀਤਾ ਗਿਆ। ਸਮਾਗਮ ਦੀ ਪ੍ਰਧਾਨਗੀ ਮੰਚ ਦੇ ਪ੍ਰਧਾਨ ਡਾ ਜੀ ਐੱਸ ਆਨੰਦ ਨੇ ਕੀਤੀ। ਖਚਾ-ਖੱਚ ਭਰੇ ਹਾਲ ਵਿੱਚ ਸਮਾਗਮ ਦਾ ਅਗਾਜ਼ ਕਰਦਿਆਂ ਮੰਚ ਦੇ ਜਨਰਲ ਸਕੱਤਰ ਬਲਬੀਰ ਜਲਾਲਾਬਾਦੀ ਨੇ ‘ਦਰਸ਼ ਪਸਿਆਣਾ’ ਦੀ ਸਿਰਜਣਾ ਅਤੇ ਪੁਸਤਕ ਸੰਬੰਧੀ ਜਾਣਕਾਰੀ ਸਾਂਝੀ ਕੀਤੀ। ਮੁੱਖ ਮਹਿਮਾਨ ਵਜੋਂ ਬੋਲਦਿਆਂ ਡਾ ਸੁਰਜੀਤ ਸਿੰਘ ਭੱਟੀ ਨੇ ਕਿਹਾ ਕਿ ਇਹ ਪੁਸਤਕ ਗੁਰੂ ਨਾਨਕ ਸਾਹਿਬ ਦੀ ਆਰਤੀ ਵਾਂਗੂੰ ਦੁਨੀਆ ਦੇ ਦੱਬੇ ਕੁਚਲੇ ਲੋਕਾਂ ਦਾ ਪੱਖ ਪੂਰਦਿਆਂ ਹੰਕਾਰੀ ਧਿਰ ਦੇ ਮਨਾਂ ਵਿੱਚੋਂ ਹਉਂ ਦੀ ਮੈਲ਼ ਨੂੰ ਕੱਢਣ ਦੀ ਅਹਿਮੀਅਤ ਦੱਸਦੀ ਹੈ। ਪੁਸਤਕ ‘ਤੇ ਪੜ੍ਹੇ ਗਏ ਆਪਣੇ ਪੇਪਰ ਵਿੱਚ ਡਾ ਇਕਬਾਲ ਸੋਮੀਆਂ ਨੇ ਕਿਹਾ ਕਿ ‘ਮੁਹੱਬਤ ਜ਼ਿੰਦਾਬਾਦ’ ਸੱਤਾ ਦੀ ਧੌਂਸ ਅਤੇ ਨਾਕਰਾਤਮਕ ਮਿੱਥਾਂ ਨੂੰ ਤੋੜਨ ਦਾ ਯਤਨ ਕਰਦੀ ਹੈ। ਪੇਪਰ ‘ਤੇ ਬਹਿਸ ਦਾ ਆਰੰਭ ਕਰਦਿਆਂ ਡਾ ਅਰਵਿੰਦਰ ਕੌਰ ਕਾਕੜਾ ਨੇ ਪੁਸਤਕ ਨੂੰ ਮਨੁੱਖ ਦੇ ਗਾਉਂਦੇ ਹੋਏ ਆਪੇ ਦੀ ਪੇਸ਼ਕਾਰੀ ਕਿਹਾ। ਪ੍ਰਧਾਨਗੀ ਭਾਸ਼ਣ ਦਿੰਦਿਆਂ ਡਾ ਜੀ ਐੱਸ ਆਨੰਦ ਦਾ ਤਰਕ ਸੀ ਕਿ ਕਵੀ ਆਪਣੀ ਕਥਾ ਰਾਹੀਂ ਨਫ਼ਰਤ ਦੀ ਅੱਗ ਨੂੰ ਮੁਹੱਬਤ ਦੇ ਪਾਣੀ ਨਾਲ ਬੁਝਾਉਣ ਦੀ ਤਾਕੀਦ ਕਰਦਾ ਹੈ। ਉਪਰੋਕਤ ਤੋਂ ਇਲਾਵਾ ਡਾ ਸੰਤੋਖ ਸਿੰਘ ਸੁੱਖੀ, ਬਲਜਿੰਦਰ ਸਿੰਘ, ਗੁਰਚਰਨ ਸਿੰਘ ‘ਚੰਨ ਪਟਿਆਲਵੀ’, ਯਾਦਵਿੰਦਰ ਸਿੰਘ ਸਰਪੰਚ, ਤੇ ਜਰਨੈਲ ਸਿੰਘ ਪੰਚ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਬੱਚੀ ਕਿਰਤਜੋਤ ਕੌਰ ਨੇ ਭਾਵੁਕ ਕਵਿਤਾ ਰਾਹੀਂ ਮੁਹੱਬਤ ਪੇਸ਼ ਕੀਤੀ।
ਕਵਿਤਾ ਦੇ ਸੈਸ਼ਨ ਵਿੱਚ ਹਾਜ਼ਰ ਨਾਮਵਰ ਕਵੀਆਂ ਵਿੱਚੋਂ ਪਰਵਿੰਦਰ ਸ਼ੋਖ, ਗੁਰਚਰਨ ਪੱਬਾਰਾਲੀ, ਕੁਲਵੰਤ ਸੈਦੋਕੇ, ਰਾਜਬੀਰ ਸਿੰਘ ਮੱਲ੍ਹੀ, ਬਚਨ ਸਿੰਘ ਗੁਰਮ, ਗੁਰਦਰਸ਼ਨ ਸਿੰਘ ਗੁਸੀਲ, ਲਾਲ ਮਿਸਤਰੀ, ਮਨਦੀਪ ਮੈਂਡੀ, ਕਿਰਪਾਲ ਸਿੰਘ ਮੂਣਕ, ਬਜਿੰਦਰ ਠਾਕੁਰ, ਰਾਮ ਸਿੰਘ ਬੰਗ, ਜਗਤਾਰ ਨਿਮਾਣਾ, ਤੇਜਿੰਦਰ ਅਨਜਾਨਾ, ਨਿਰਮਲਾ ਗਰਗ, ਸੰਤ ਸਿੰਘ ਸੋਹਲ, ਹਰੀ ਸਿੰਘ ਚਮਕ, ਗੁਰਪ੍ਰੀਤ ਢਿੱਲੋਂ, ਜਸਵਿੰਦਰ ਖਾਰਾ, ਕੁਲਦੀਪ ਕੌਰ ਧੰਜੂ, ਗੁਰਦੀਪ ਸਿੰਘ ਸੱਗੂ, ਮੰਗਤ ਖਾਨ, ਬਲਵਿੰਦਰ ਭੱਟੀ, ਗੁਰਚਰਨ ਸਿੰਘ ਗੁਣੀਕੇ, ਹਰਦੀਪ ਸੱਭਰਵਾਲ, ਕ੍ਰਿਸ਼ਨ ਧੀਮਾਨ, ਜੱਗਾ ਰੰਗੂਵਾਲ, ਬਲਬੀਰ ਸਿੰਘ ਦਿਲਦਾਰ, ਕ੍ਰਿਸ਼ਨ ਧਿਮਾਨ, ਜਸਵਿੰਦਰ ਕੌਰ, ਅਨੀਤਾ ਪਟਿਆਲਵੀ, ਗੁਰਨਾਮ ਸਿੰਘ, ਜੀ ਕੇ ਮਿਗਲਾਨੀ, ਹਰਜੀਤ ਕੈਂਥ, ਕੁਲਦੀਪ ਜੋਧਪੁਰੀ, ਰਘਬੀਰ ਸਿੰਘ ਮਹਿਮੀ, ਸੱਤਪਾਲ ਮੂਣਕ, ਹਰੀਸ਼ ਪਟਿਆਲਵੀ, ਮਨਮੋਹਣ ਸਿੰਘ ਨਾਭਾ, ਮਹਿੰਦਰ ਸਿੰਘ ਜੱਗੀ, ਸੁਭਾਸ਼ ਮਲਕ, ਸ਼ਾਮ ਸਿੰਘ ਪ੍ਰੇਮ, ਧੰਨਾ ਸਿੰਘ ਖਰੌੜ, ਗੁਰਮੁਖ ਸਿੰਘ ਜਾਗੀ, ਗੋਪਾਲ ਸ਼ਰਮਾ (ਰੰਗਕਰਮੀ) ਤੋਂ ਇਲਾਵਾ ਰਾਜੇਸ਼ਵਰ ਕੁਮਾਰ, ਚਰਨ ਸਿੰਘ, ਰਾਜੇਸ਼ ਕੋਟੀਆ, ਤੇ ਮੁਕੇਸ਼ ਆਦਿ ਸ਼ਖ਼ਸੀਅਤਾਂ ਵੀ ਹਾਜ਼ਰ ਰਹੀਆਂ। ਪਰਵਾਰ ਵਿੱਚੋਂ ਪਤਨੀ ਸ੍ਰੀਮਤੀ ਗੁਰਮੀਤ ਕੌਰ ਬੱਚੇ ਮਨਪ੍ਰੀਤ ਸਿੰਘ, ਹਰਪ੍ਰੀਤ ਸਿੰਘ, ਦਿਲਪ੍ਰੀਤ ਕੌਰ ਸਮੇਤ ਹੋਰ ਮੈਂਬਰਾਂ ਨੇ ਵੀ ਸ਼ਿਰਕਤ ਕੀਤੀ। ਫੋਟੋਗ੍ਰਾਫੀ ਦੇ ਫਰਜ਼ ਜੋਗਾ ਸਿੰਘ ਧਨੌਲਾ ਵੱਲੋਂ ਬਾਖੂਬੀ ਨਿਭਾਏ ਗਏ।