ਕਬੱਡੀ ਕੱਪ ਦਾ ਪੋਸਟਰ
ਦੀਦਾਰ ਗੁਰਨਾ
ਫਤਹਿਗੜ੍ਹ ਸਾਹਿਬ 18 ਅਗਸਤ 2025 : ਪਿੰਡ ਸੌਂਢਾ ਵਿਖੇ ਅੱਜ 24ਵਾਂ ਸਲਾਨਾ ਕਬੱਡੀ ਟੂਰਨਾਮੈਂਟ ਕਲੱਬ ਪ੍ਰਧਾਨ ਹਰਵਿੰਦਰ ਸਿੰਘ ਨੱਪੀ ਦੀ ਅਗਵਾਈ ਹੇਠ ਬੜੀ ਧੂਮਧਾਮ ਨਾਲ ਕਰਵਾਇਆ ਜਾ ਰਿਹਾ ਹੈ , ਇਲਾਕੇ ਦੀ ਇਹ ਮਸ਼ਹੂਰ ਖੇਡ ਪ੍ਰਤੀਯੋਗਤਾ ਸਿਰਫ਼ ਇੱਕ ਖੇਡ ਸਮਾਗਮ ਨਹੀਂ, ਸਗੋਂ ਪਿੰਡ ਦੀ ਇੱਕ ਵੱਡੀ ਪਹਿਚਾਣ ਵੀ ਬਣ ਚੁੱਕੀ ਹੈ, ਇਸ ਕਬੱਡੀ ਕੱਪ ਵਿੱਚ ਇਲਾਕੇ ਦੀਆਂ ਪ੍ਰਮੁੱਖ ਸਖਸ਼ੀਅਤਾਂ, ਸਿਆਸੀ ਆਗੂ, ਸਮਾਜ ਸੇਵੀ ਵਿਸ਼ੇਸ਼ ਤੌਰ ਤੇ ਸ਼ਾਮਲ ਹੋਣ ਆ ਰਹੇ ਹਨ , NRI ਭਰਾਵਾਂ ਵੱਲੋਂ ਵੀ ਇਸ ਸਮਾਗਮ ਲਈ ਵਿਸ਼ੇਸ਼ ਯੋਗਦਾਨ ਦਿੱਤਾ ਗਿਆ ਹੈ , ਜੋ ਕਿ ਇਲਾਕੇ ਦੇ ਲੋਕਾਂ ਅਤੇ ਵਿਦੇਸ਼ ਵਸਦੇ ਪੰਜਾਬੀਆਂ ਦੀ ਆਪਣੇ ਧਰਤੀ ਨਾਲ ਜੁੜਾਵ ਨੂੰ ਦਰਸਾਉਂਦਾ ਹੈ , ਕਲੱਬ ਪ੍ਰਧਾਨ ਹਰਵਿੰਦਰ ਸਿੰਘ ਨੱਪੀ ਨੇ ਗੱਲਬਾਤ ਕਰਦਿਆਂ ਕਿਹਾ ਕਿ ਇਸ ਕੱਪ ਦਾ ਮਕਸਦ ਸਿਰਫ਼ ਖੇਡ ਹੀ ਨਹੀਂ, ਸਗੋਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖ ਕੇ ਉਨ੍ਹਾਂ ਨੂੰ ਸਿਹਤਮੰਦ ਜੀਵਨ ਵੱਲ ਪ੍ਰੇਰਿਤ ਕਰਨਾ ਵੀ ਹੈ