← ਪਿਛੇ ਪਰਤੋ
ਪੁਲਿਸ ਨੇ ਚਲਾਇਆ ਕਾਸੋ ਆਪਰੇਸ਼ਨ
ਰੋਹਿਤ ਗੁਪਤਾ
ਗੁਰਦਾਸਪੁਰ , 18 ਅਗਸਤ 2025 : ਬਟਾਲਾ ਪੁਲਿਸ ਵੱਲੋਂ ਵਰਦੇ ਮੀਂਹ ਵਿੱਚ ਦੋ ਜਗ੍ਹਾ ਤੇ ਬਟਾਲਾ ਵਿੱਚ ਕਾਸੋ ਆਪਰੇਸ਼ਨ ਕੀਤਾ ਗਿਆ। ਬਟਾਲਾ ਦੇ ਗਾਂਧੀ ਕੈਂਪ ਅਤੇ ਸ਼ੇਖੂਪੁਰ ਪਿੰਡ ਵਿੱਚ ਬਟਾਲਾ ਪੁਲਿਸ ਦੀਆਂ ਵੱਖ ਵੱਖ ਟੀਮਾਂ ਨੇ ਛਾਪੇਮਾਰੀ ਕੀਤੀ ।ਇਸ ਦੌਰਾਨ ਐਸਐਸਪੀ ਬਟਾਲਾ ਸੁਹੇਲ ਕਾਸਿਮ ਮੀਰ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਜਦੋਂ ਦਾ ਯੁੱਧ ਨਸ਼ੇ ਵਿਰੁੱਧ ਸ਼ੁਰੂ ਹੋਇਆ ਹੈ ਅਸੀਂ ਕਈ ਪਰਚੇ ਦਰਜ ਕੀਤੇ ਨੇ ਇਸ ਵਿੱਚ 1000 ਤੋਂ ਵੱਧ ਦੋਸ਼ੀ ਗ੍ਰਿਫਤਾਰ ਕੀਤੇ ਹਨ। 64 ਪ੍ਰੋਪਰਟੀਆਂ ਫਰੀਜ ਕੀਤੀਆਂ ਜਿਨਾਂ ਦੀ ਕੀਮਤ ਕਰੋੜਾਂ ਵਿੱਚ ਹੈ ।ਸਾਨੂੰ ਲੋਕਾਂ ਦਾ ਭਰਪੂਰ ਸਾਥ ਮਿਲ ਰਿਹਾ ਹੈ। ਪੁਲਿਸ ਨੂੰ ਵੀ ਲੋਕਾਂ ਦੇ ਸਾਥ ਦੇ ਨਾਲ ਬਲ ਮਿਲਦਾ ਹੈ। ਯੁੱਧ ਨਸ਼ੇ ਵਿਰੁੱਧ ਮੁਹਿੰਮ ਤਹਿਤ ਅੱਜ ਦੂਸਰੀ ਵਾਰ ਪਿੰਡ ਸ਼ੇਖੂਪੁਰ ਦੇ ਵਿੱਚ ਅਸੀਂ ਇਹ ਮੁਹਿੰਮ ਚਲਾਈ ਹੈ ਪਿੰਡ ਦੇ ਵਿੱਚ ਬਹੁਤ ਸਾਰਾ ਨਸ਼ਾ ਘੱਟ ਹੋ ਗਿਆ ਹੈ ਔਰ ਲੋਕ ਵੀ ਇਸ ਤੇ ਖੁਸ਼ੀ ਜਤਾ ਰਹੇ ਹਨ ।
Total Responses : 437