ਚੋਰ 50,000 ਨਕਦੀ ਅਤੇ ਅੱਠ ਤੋਲੇ ਗਹਿਣੇ ਲੈ ਕੇ ਹੋਏ ਫਰਾਰ
ਚੋਰਾਂ ਦੀ ਸੀਸੀਟੀਵੀ ਆਈ ਸਾਹਮਣੇ
ਰੋਹਿਤ ਗੁਪਤਾ
ਗੁਰਦਾਸਪੁਰ , 18 ਅਗਸਤ 2025 :
ਕਾਦੀਆਂ ਦੇ ਰਜਾਦਾ ਰੋਡ ਤੇ ਚੋਰਾਂ ਨੇ ਇੱਕ ਘਰ ਨੂੰ ਨਿਸ਼ਾਨਾ ਬਣਾਇਆ ਹੈ ਅਤੇ ਲੱਖਾਂ ਰੁਪਏ ਦੇ ਜੇਵਰ ਅਤੇ ਨਕਦੀ ਲੈ ਕੇ ਫਰਾਰ ਹੋ ਗਏ ਹਨ। ਪਰਿਵਾਰ ਵਾਲੇ ਆਪਣੇ ਰਿਸ਼ਤੇਦਾਰਾਂ ਦੇ ਕੋਲ ਕਰਨ ਨੂੰ ਤਾਲੇ ਲਗਾ ਕੇ ਗਏ ਸੀ ਜਿਸ ਦੌਰਾਨ ਰਾਤ ਨੂੰ ਚੋਰ ਕੰਧ ਟੱਪ ਕੇ ਉਹਨਾਂ ਦੇ ਘਰ ਵੜ ਗਏ ਤੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਪਰਿਵਾਰ ਦੇ ਮੁਖੀ ਇੰਦਰਜੀਤ ਸਿੰਘ ਅਨੁਸਾਰ ਘਰ ਵਿੱਚ ਪਈ 50,000 ਦੇ ਕਰੀਬ ਨਕਦੀ ਅਤੇ ਅੱਠ ਤੋਲੇ ਦੇ ਕਰੀਬ ਸੋਨੇ ਦੇ ਗਏ ਨੇ ਝੋਰਾ ਵੱਲੋਂ ਚੋਰੀ ਕਰ ਲਏ ਗਏ ਹਨ
ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਮਕਾਨ ਮਾਲਿਕ ਇੰਦਰਜੀਤ ਸਿੰਘ ਨੇ ਦੱਸਿਆ ਕਿ ਉਹ ਮਕਾਨ ਬੰਦ ਕਰਕੇ ਆਪਣੇ ਪਰਿਵਾਰ ਨਾਲ ਆਪਣੇ ਰਿਸ਼ਤੇਦਾਰਾਂ ਦੇ ਘਰ ਗਏ ਹੋਏ ਸਨ ਰਾਤ ਨੂੰ ਚੋਰਾਂ ਵੱਲੋਂ ਘਰ ਦਾ ਤਾਲਾ ਤੋੜ ਕੇ ਵੱਡਾ ਨੁਕਸਾਨ ਕੀਤਾ ਗਿਆ ਹੈ। ਚੋਰ ਨਕਦੀ ਅਤੇ ਜੇਵਰ ਲੈ ਕੇ ਫਰਾਰ ਹੋ ਗਏ ਹਨ ਜਿਸ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ। ਨੇੜੇ ਦੀ ਸੀਸੀਟੀਵੀ ਫੁੱਟੇ ਚੈੱਕ ਕਰਨ ਤੇ ਪਤਾ ਲੱਗਿਆ ਕਿ ਚੋਰਾਂ ਦੀ ਗਿਣਤੀ ਦੋ ਸੀ ਅਤੇ ਸੀਸੀਟੀਵੀ ਵਿੱਚ ਉਹਨਾਂ ਵਿੱਚੋਂ ਇੱਕ ਕੰਧ ਟੱਪ ਕੇ ਅੰਦਰ ਜਾਂਦਾ ਦਿਖਾਈ ਦਿੱਤਾ ਹੈ ਜਦਕਿ ਇੱਕ ਬਾਹਰ ਖੜਾ ਹੀ ਨਿਗਰਾਨੀ ਕਰਦਾ ਹੈ।