ਲਾਲ ਚੰਦ ਕਟਾਰੂਚੱਕ ਨੇ ਕਿਹਾ, ਪੰਜਾਬ ਸਰਕਾਰ ਹੜ੍ਹਾ ਨਾਲ ਨਜਿੱਠਣ ਲਈ ਪੂਰੀ ਤਰਾਂ ਸਮਰੱਥ
ਕਿਹਾ, ਅਕਾਲੀ ਦਲ ਆਪਣੇ ਭਵਿੱਖ ਲਈ ਲੜਾਈ ਲੜ ਰਿਹਾ,ਭਾਜਪਾ ਨੂੰ ਵੋਟ ਕੱਟਣ ਕਾਰਨ ਲੋਕ ਨਹੀਂ ਕਰਨਗੇ ਮਾਫ
ਰੋਹਿਤ ਗੁਪਤਾ
ਗੁਰਦਾਸਪੁਰ : ਕੈਬਨਟ ਮੰਤਰੀ ਲਾਲ ਚੰਦਰ ਕਟਾਰੂ ਚੰਦ ਗੁਰਦਾਸਪੁਰ ਦੇ ਪਿੰਡ ਨਸ਼ਹਿਰਾ ਵਿਖੇ ਜਨਮਸ਼ਟਮੀ ਦੇ ਸਮਾਗਮ ਵਿੱਚ ਪਹੁੰਚੇ । ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਨੇ ਹੜਾਂ ਵਰਗੇ ਹਾਲਾਤ , ਅਕਾਲੀ ਦਲ ਦੀ ਹਾਲਤ ਅਤੇ ਭਾਜਪਾ ਵੱਲੋਂ ਬਿਹਾਰ ਦੇ ਲੋਕਾਂ ਦੇ ਵੋਟ ਕੱਟੇ ਜਾਣ ਦੇ ਮੁੱਦਿਆਂ ਤੇ ਆਪਣੀ ਪ੍ਰਤੀਕਿਰਿਆ ਜਾਹਰ ਕੀਤੀ
ਇੱਸ ਮੌਕੇ ਤੇ ਉਹਨਾਂ ਨੇ ਕਿਹਾ ਕਿ ਜਿਸ ਤਰ੍ਹਾਂ ਨਾਲ ਪੰਜਾਬ ਚ ਹੜਾ ਵਰਗੇ ਹਾਲਾਤ ਬਣੇ ਹਨ ਉਸ ਨਾਲ ਨਜਿੱਠਣ ਦੇ ਲਈ ਸਰਕਾਰ ਕੰਮ ਕਰ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਤੇ ਬੋਲਦੇ ਹੋਏ ਕਿਹਾ ਕਿ ਹਾਂ ਅਕਾਲੀ ਦਲ ਆਪਣੀ ਭਵਿੱਖ ਦੀ ਲੜਾਈ ਲੜ ਰਿਹਾ ਹੈ ਕਿਉਂਕਿ ਅਕਾਲੀ ਦਲ ਨੇ ਜਿਹੜੇ ਗੁਨਾਹ ਕੀਤੇ ਉਹ ਪੰਜਾਬ ਦੇ ਲੋਕ ਕਦੀ ਮਾਫ਼ ਨਹੀਂ ਕਰਣਗੇ ਭਾਜਪਾ ਵੱਲੋਂ ਇਲੈਕਸ਼ਨਾਂ ਦੌਰਾਨ ਧੱਕੇ ਨਾਲ ਕੱਟੀਆਂ ਗਈਆਂ ਵੋਟਾਂ ਤੇ ਬੋਲਦੇ ਹੋਏ ਮੰਤਰੀ ਲਾਲ ਚੰਦ ਨੇ ਕਿਹਾ ਕਿ ਭਾਜਪਾ ਨੇ ਲੱਖਾਂ ਵੋਟ ਬਿਹਾਰ ਵਿੱਚੋਂ ਕੱਟੇ ਹਨ ।ਉਹਨਾਂ ਕਿਹਾ ਕਿ ਲੋਕ ਸਿਆਣੇ ਹਨ ਲੋਕ ਭਾਜਪਾ ਨੂੰ ਕਦੀ ਮਾਫ ਨਹੀਂ ਕਰਨਗੇ।