ਗੁਰਦੁਆਰਾ ਸ੍ਰੀ ਕੰਧ ਸਾਹਿਬ ਵਿਖੇ ਵਿਆਹ ਪੁਰਬ ਦੇ ਧਾਰਮਿਕ ਦੀਵਾਨ ਸੱਜਣੇ ਹੋ ਗਏ ਸ਼ੁਰੂ
ਨੌਜਵਾਨਾਂ ਨੂੰ ਪਵਿੱਤਰ ਮੌਕੇ ਤੇ ਹੁੱਲੜਬਾਜੀ ਅਤੇ ਨਸ਼ੇ ਤੋਂ ਪਰਹੇਜ਼ ਕਰਨ ਦੀ ਅਪੀਲ
ਰੋਹਿਤ ਗੁਪਤਾ
ਗੁਰਦਾਸਪੁਰ
ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲੱਖਣੀ ਜੀ ਦੇ ਵਿਆਹ ਪੂਰਬ ਦੇ ਸਬੰਧ ਵਿੱਚ ਗੁਰਦੁਆਰਾ ਸ੍ਰੀ ਕੰਧ ਸਾਹਿਬ ਵਿਖੇ ਪੂਰੇ ਜੋਰਾਂ ਸ਼ੋਰਾਂ ਤੇ ਤਿਆਰੀਆਂ ਚੱਲ ਰਹੀਆਂ ਹਨ। 29 ਅਗਸਤ ਨੂੰ ਸੁਲਤਾਨਪੁਰ ਲੋਧੀ ਤੋਂ ਬਰਾਤ ਦੇ ਰੂਪ ਵਿੱਚ ਇੱਕ ਨਗਰ ਕੀਰਤਨ ਬਟਾਲਾ ਵਿਖੇ ਪਹੁੰਚੇਗਾ ਅਤੇ 30 ਅਗਸਤ ਨੂੰ ਗੁਰਦੁਆਰਾ ਸ੍ਰੀ ਡੇਰਾ ਸਾਹਿਬ ਤੋਂ ਨਗਰ ਕੀਰਤਨ ਆਰੰਭ ਹੋਵੇਗਾ। ਇਸ ਦੌਰਾਨ ਪੂਰਾ ਪੂਰੇ ਬਟਾਲਾ ਵਿੱਚ ਸਮਾਗਮ ਚਲਦੇ ਹਨ ਅਤੇ ਗੁਰਦੁਆਰਾ ਸ਼੍ਰੀ ਕੰਧ ਸਾਹਿਬ ਵਿਖੇ ਵੀ ਦੀਵਾਨ ਸੱਜਣੇ ਸ਼ੁਰੂ ਹੋ ਗਏ ਹਨ ।ਦੱਸ ਦਈਏ ਕਿ ਗੁਰਦੁਆਰਾ ਸ੍ਰੀ ਕੰਧ ਸਾਹਿਬ ਵਿਖੇ ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਛੋਹ ਪ੍ਰਾਪਤ ਕੰਧ ਅੱਜ ਵੀ ਮੌਜੂਦ ਹੈ। ਉੱਥੇ ਹੀ ਗੁਰਦੁਆਰਾ ਸਾਹਿਬ ਦੇ ਸੇਵਾਦਾਰਾਂ ਨੇ ਪਵਿੱਤਰ ਸਮਾਗਮਾਂ ਦੌਰਾਨ ਹੁਲੜ ਬਾਜੀ ਅਤੇ ਨਸ਼ੇ ਤੋਂ ਪਰਹੇਜ ਕਰਨ ਦੀ ਅਪੀਲ ਕੀਤੀ ਹੈ।
ਇਸ ਦੀ ਜਾਣਕਾਰੀ ਦਿੰਦੇ ਹੋਏ ਗਿਆਨੀ ਰਵਿੰਦਰ ਸਿੰਘ ਨੇ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਦੇ ਸਬੰਧ ਵਿੱਚ ਤਿਆਰੀਆਂ ਚੱਲ ਰਹੀਆਂ ਹਨ ਅਤੇ ਸੰਗਤਾਂ ਵਿੱਚ ਭਾਰੀ ਉਤਸਾਹ ਪਾਇਆ ਜਾ ਰਿਹਾ ਹੈ ।ਇਸ ਮੌਕੇ ਭਾਰੀ ਦੀਵਾਨ ਲੱਗਣਗੇ ਅਤੇ ਸੰਗਤਾਂ ਲਈ ਅਤੁੱਟ ਲੰਗਰ ਵੀ ਵਰਤਾਏ ਜਾਣਗੇ ।ਨਾਲ ਹੀ ਉਹਨਾਂ ਨੇ ਦੱਸਿਆ ਕਿ 29 ਅਗਸਤ ਨੂੰ ਸੁਲਤਾਨਪੁਰ ਲੋਧੀ ਤੋਂ ਸੰਗਤਾਂ ਬਰਾਤ ਦੇ ਰੂਪ ਵਿੱਚ ਕੀਰਤਨ ਕਰਦੀਆਂ ਹੋਈਆਂ ਬਟਾਲਾ ਪੁੱਜਣਗੀਆਂ ਅਤੇ 30 ਅਗਸਤ ਨੂੰ ਗੁਰਦੁਆਰਾ ਸ੍ਰੀ ਡੇਰਾ ਸਾਹਿਬ ਤੋਂ ਨਗਰ ਕੀਰਤਨ ਸਜਾਏ ਜਾਣਗੇ ।
ਸੇਵਾਦਾਰ ਨੇ ਦੱਸਿਆ ਕਿ ਇੱਥੇ ਨਵੀਆਂ ਇਮਾਰਤਾਂ ਲਈ ਸੇਵਾ ਸਿੰਘ ਖਡੂਰ ਸਾਹਿਬ ਵਾਲਿਆਂ ਵੱਲੋਂ ਸੇਵਾ ਚੱਲ ਰਹੀ ਸਾਧ ਸੰਗਤ ਨੂੰ ਬੇਨਤੀ ਹੈ ਕਿ ਉਹ ਵੱਧ ਚੜ ਕੇ ਆਪਣਾ ਇਸ ਵਿੱਚ ਸਹਿਯੋਗ ਦੇਣ ਨਾਲ ਹੀ ਉਹਨਾਂ ਨੌਜਵਾਨਾਂ ਨੂੰ ਅਪੀਲ ਕੀਤੀ ਕੀ ਉਹ ਇਸ ਪਵਿੱਤਰ ਮੌਕੇ ਨਸ਼ਿਆਂ ਅਤੇ ਹੁੱਲੜਬਾਜ਼ੀ ਤੋਂ ਪਰਹੇਜ ਕਰਨ।
Download link