ਜਵਾਹਰ ਨਵੋਦਿਆ ਵਿਦਿਆਲਿਆ ਦੀ ਪ੍ਰਵੇਸ਼ ਪ੍ਰੀਖਿਆ ਲਈ ਕੋਚਿੰਗ ਸ਼ੁਰੂ
ਪ੍ਰਮੋਦ ਭਾਰਤੀ
ਨਵਾਂਸ਼ਹਿਰ 18 ਅਗਸਤ 2025
ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਲੰਗੜੋਆ ਵਿਖੇ ਸੈਸ਼ਨ 2026-27 ਲਈ ਜਵਾਹਰ ਨਵੋਦਿਆ ਵਿਦਿਆਲਿਆ ਵਿੱਚ ਛੇਵੀਂ ਜਮਾਤ ਵਿੱਚ ਦਾਖਲੇ ਦੀ ਮੁਕਾਬਲਾ ਪ੍ਰਵੇਸ਼ ਪ੍ਰੀਖਿਆ ਲਈ ਰਜਿਸਟਰ ਹੋਏ ਵੱਖ ਵੱਖ ਪਿੰਡਾਂ ਦੇ ਹੋਣਹਾਰ ਬੱਚਿਆਂ ਨੂੰ ਮੁਫ਼ਤ ਕੋਚਿੰਗ ਲਈ ਭਾਈ ਜੈਤਾ ਜੀ ਫਾਊਂਡੇਸ਼ਨ ਇੰਡੀਆ ਸੰਸਥਾ ਦੇ ਸਹਿਯੋਗ ਨਾਲ ਜਮਾਤਾਂ ਦੀ ਸ਼ੁਰੂਆਤ ਸਕੂਲ ਮੁੱਖੀ ਰਮਨ ਕੁਮਾਰ ਨੇ ਕਰਵਾਈ ।ਇਹਨਾਂ ਬੱਚਿਆਂ ਦੀ ਕਲਾਸ ਹਰ ਐਤਵਾਰ ਅਤੇ ਛੁੱਟੀ ਵਾਲੇ ਦਿਨ ਸਵੇਰੇ 9.00 ਵਜੇ ਤੋਂ 2.00 ਵਜੇ ਤੱਕ ਲਗਾਈ ਜਾਵੇਗੀ।ਕੋਚਿੰਗ ਦੌਰਾਨ ਬੱਚਿਆਂ ਨੂੰ ਮੈਂਟਲ ਐਬਿਲਟੀ(ਮਾਨਸਿਕ ਯੋਗਤਾ), ਪੰਜਾਬੀ ਅਤੇ ਗਣਿਤ ਵਿਸ਼ੇ ਦੀ ਤਿਆਰੀ ਕਰਵਾਈ ਜਾਵੇਗੀ।ਬੱਚਿਆਂ ਦਾ ਸਿਲੇਬਸ ਨਵੰਬਰ,2025 ਤੱਕ ਖਤਮ ਕਰਕੇ ਦੁਹਰਾਈ ਕਰਵਾਈ ਜਾਵੇਗੀ।ਪਿਛਲੇ ਸਾਲਾਂ ਦੇ ਪੇਪਰਾਂ ਦਾ ਵੀ ਅਭਿਆਸ ਕਰਵਾਇਆ ਜਾਵੇਗਾ।ਰਜਿਸਟਰ ਹੋਏ ਬੱਚਿਆਂ ਨੂੰ ਤਿੰਨਾਂ ਵਿਸ਼ਿਆਂ ਦੀਆਂ ਅਭਿਆਸ ਪੁਸਤਕ ਵੀ ਸੰਸਥਾ ਵਲੋਂ ਮੁਫ਼ਤ ਦਿੱਤੀਆਂ ਜਾਣਗੀਆਂ।ਇਸ ਕੋਚਿੰਗ ਕਲਾਸਾਂ ਵਿੱਚ ਪਿੰਡ ਲੰਗੜੋਆ, ਭਾਨ ਮਜਾਰਾ, ਗੋਹਲੜੋਂ,ਗੋਰਖਪੁਰ, ਸਲੋਹ,ਕਰੀਮਪੁਰ, ਰਾਮਰਾਏਪੁਰ, ਸ਼ਹਿਬਾਜ਼ਪੁਰ, ਸਨਾਵਾ,ਬੜਵਾ,
ਅਤੇ ਸਜਾਵਲਪੁਰ ਦੇ ਬੱਚੇ ਕੋਚਿੰਗ ਪ੍ਰਾਪਤ ਕਰ ਰਹੇ ਹਨ।
ਇਸ ਦੌਰਾਨ ਕੋਚਿੰਗ ਦੇਣ ਵਾਲੇ ਅਧਿਆਪਕਾਂ ਸਿਮਰਨਜੀਤ ਕੌਰ ਬੱਚਿਆਂ ਨੂੰ ਸਮੇਂ ਸਿਰ ਅਤੇ ਬਿਨਾ ਛੁੱਟੀ ਕੀਤੇ ਕਲਾਸ ਵਿੱਚ ਹਾਜਰ ਹੋਣ ਦੀ ਤਾਕੀਦ ਕੀਤੀ।ਇਸ ਮੌਕੇ ਰਿੰਕੂ ਚੋਪੜਾ ਮਨਪ੍ਰੀਤ ਸਿੰਘ, ਸ਼ਾਲੀਨਤਾ ਭਨੋਟ ਅਤੇ ਬੱਚਿਆਂ ਦੇ ਮਾਪੇ ਆਦਿ ਹਾਜਰ ਰਹੇ ।