ਸੜਕ ਹਜੇ ਪੂਰੀ ਬਣੀ ਵੀ ਨਹੀਂ ਤੇ ਪੈਣੇ ਸ਼ੁਰੂ ਹੋ ਗਏ ਵੱਡੇ -ਵੱਡੇ ਟੋਏ
ਲੋਕਾਂ ਨੇ ਘਟਿਆ ਮਟੀਰੀਅਲ ਦੀ ਵਰਤੋਂ ਦਾ ਦੋਸ਼ ਲਗਾਉਂਦੇ ਆ ਜਾਨ ਛੇਤੀ ਕੀਤੀ ਮੰਗ
ਰੋਹਿਤ ਗੁਪਤਾ
ਗੁਰਦਾਸਪੁਰ , 31 ਜੁਲਾਈ 2025 : ਕਾਦੀਆਂ ਤੋਂ ਹਰਚੋਵਾਲ ਨੂੰ ਜੋੜਨ ਵਾਲੀ ਸੜਕ ਜੋ ਕਿ ਅੱਠ ਕਰੋੜ ਤਿੰਨ ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤੀ ਜਾ ਰਹੀ ਹੈ। ਵਿਭਾਗੀ ਔਕੜਿਆਂ ਦੀ ਮੰਨੀਏ ਤਾਂ ਕਰੀਬ ਪੌਣੇ 13 ਕਿਲੋਮੀਟਰ ਦੀ ਇਸ ਸੜਕ ਦਾ 65 ਫੀਸਦੀ ਹਿੱਸਾ ਬਣ ਚੁੱਕਿਆ ਹੈ ਅਤੇ ਦੋ ਮਹੀਨੇ ਪਹਿਲਾਂ ਇਸਦਾ ਕੰਮ ਰੋਕ ਦਿੱਤਾ ਗਿਆ ਸੀ । ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ ਦੇ ਤਹਿਤ ਬਣੀ ਇਸ ਸੜਕ ਤੇ ਹੁਣ ਵੱਡੇ ਵੱਡੇ ਖੱਡੇ ਪੈ ਗਏ ਹਨ ਜੋ ਕਿ ਰੋਜ਼ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ।
ਉੱਥੇ ਹੀ ਇਲਾਕਾਵਾਸੀਆਂ ਦਾ ਕਹਿਣਾ ਹੈ ਕਿ ਸੜਕ ਬਣਾਉਣ ਵਿੱਚ ਘਟਿਆ ਮਟੀਰੀਅਲ ਅਤੇ ਲਾਪਰਾਹੀ ਵਰਤੀ ਗਈ ਹੈ। ਉਹਨਾਂ ਕਿਹਾ ਕਿ ਪਹਿਲਾਂ ਹੀ ਇਹ ਸੜਕ ਬਣਾਉਣ ਦੀ ਮਨਜ਼ੂਰੀ ਕਈ ਸਾਲਾਂ ਬਾਅਦ ਮਿਲੀ ਹੈ ਅਤੇ ਜਦੋਂ ਸੜਕ ਬਣਨੀ ਸ਼ੁਰੂ ਹੋਈ ਹੈ ਤਾਂ ਇਸ ਤਰ੍ਹਾਂ ਦਾ ਮਟੀਰੀਅਲ ਵਰਤਿਆ ਜਾ ਰਿਹਾ ਹੈ ਕਿ ਸੜਕ ਦਾ ਕੁਝ ਹਫਤਿਆਂ ਵਿੱਚ ਹੀ ਬੁਰਾ ਹਾਲ ਹੋ ਗਿਆ ਹੈ। ਉੱਥੇ ਹੀ ਸੜਕ ਬਣਾਉਣ ਵਾਲੇ ਵਿਭਾਗ ਲੋਕ ਨਿਰਮਾਣ ਵਿਭਾਗ ਬਟਾਲਾ ਦੇ ਅਧਿਕਾਰਿਕ ਸੂਤਰਾਂ ਦੇ ਹਵਾਲੇ ਤੋਂ ਇਹ ਜਾਣਕਾਰੀ ਵੀ ਸਾਹਮਣੇ ਆਈ ਹੈ ਕਿ ਅੰਮ੍ਰਿਤਸਰ ਦੀ ਜਿਸ ਠੇਕੇਦਾਰ ਕੰਪਨੀ ਨੂੰ ਇਸ ਸੜਕ ਦਾ ਠੇਕਾ ਦਿੱਤਾ ਗਿਆ ਹੈ ਉਸ ਨੂੰ ਸੜਕ ਬਣਾਉਣ ਵਾਲੇ ਲੋਕ ਨਿਰਮਾਣ ਵਿਭਾਗ ਦੇ ਇੱਕ ਉੱਚ ਅਧਿਕਾਰੀ ਦਾ ਪੂਰਾ ਪੂਰਾ ਆਸ਼ੀਰਵਾਦ ਪ੍ਰਾਪਤ ਹੈ ਜਿਸ ਕਾਰਨ ਠੇਕੇਦਾਰ ਫਰਮ ਵੱਲੋਂ ਵਿਭਾਗ ਦੇ ਉਸ ਅਧਿਕਾਰੀ ਦੀ ਸ਼ਹਿ ਤੇ ਹੀ ਸੜਕ ਬਣਾਉਣ ਲਈ ਨਿਰਧਾਰਿਤ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਗਈਆਂ ਹਨ। ਸਥਾਨਕ ਨਿਵਾਸੀਆਂ ਨੇ ਮੰਗ ਕੀਤੀ ਹੈ ਕਿ ਇਸ ਸੜਕ ਦੇ ਨਿਰਮਾਣ ਵਿੱਚ ਵਰਤੇ ਜਾ ਰਹੀ ਸਮਗਰੀ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਏ ਅਤੇ ਸੜਕ ਸਹੀ ਨਾ ਤਰੀਕੇ ਨਾਲ ਬਣਵਾਈ ਜਾਏ ਤਾਂ ਜੋ ਕਿਸੇ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਹਾਦਸਿਆਂ ਤੋਂ ਵੀ ਬਚਿਆ ਜਾ ਸਕੇ ।