Breaking: ਪੰਜਾਬ ਸਰਕਾਰ ਨੇ ਸਾਰੇ ਜ਼ਿਲ੍ਹਿਆਂ ਦੇ DCs ਨੂੰ ਜਾਰੀ ਕੀਤੇ ਸਖ਼ਤ ਹੁਕਮ, ਪੜ੍ਹੋ ਪੂਰੀ ਖ਼ਬਰ
ਚੰਡੀਗੜ੍ਹ, 16 ਜੁਲਾਈ 2025 - ਪੰਜਾਬ ਸਰਕਾਰ ਦੇ ਵੱਲੋਂ ਸੂਬੇ ਦੇ ਸਾਰੇ ਡੀਸੀਜ਼ ਨੂੰ ਸਖ਼ਤ ਹੁਕਮ ਜਾਰੀ ਕਰਦਿਆਂ ਹੋਇਆ ਭੀਖ ਮੰਗਣ ਵਾਲੇ ਬੱਚਿਆਂ ਦੇ ਡੀਐਨਏ ਟੈਸਟ ਕਰਵਾਉਣ ਲਈ ਕਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਦੱਸਿਆ ਕਿ ਪੰਜਾਬ ਵਰਗੇ ਸੂਬੇ ਦੇ ਵਿੱਚ ਵੀ ਇਹੋ ਜਿਹਾ (ਬੱਚਿਆਂ ਤੋਂ ਭੀਖ ਮੰਗਣ) ਕੰਮ ਹੋਵੇ, ਤਾਂ ਫਿਰ ਸਾਡੀ ਜਿੰਮੇਵਾਰੀ ਬਣਦੀ ਹੈ ਕਿ ਅਸੀਂ ਅੱਗੇ ਆਈਏ ਅਤੇ ਏਨਾ ਮਾਸੂਮ ਜਿੰਦਗੀਆਂ ਨੂੰ ਬਚਾਈਏ।
ਸੋ ਅਸੀਂ ਇਹ ਫੈਸਲਾ ਲਿਆ ਕਿ ਜਿਹੜੇ ਵੀ ਬੱਚੇ ਇਸ ਤਰ੍ਹਾਂ ਅਡਲਟ ਦੇ ਨਾਲ ਪਾਏ ਜਾਂਦੇ ਨੇ ਤਾਂ ਅਸੀਂ ਉਹਨਾਂ ਦਾ ਡੀਐਨਏ ਟੈਸਟ ਕਰਵਾਵਾਂਗੇ ਅਤੇ ਇਸ ਬਾਰੇ ਅਸੀਂ ਪੰਜਾਬ ਦੇ ਸਾਰੇ DCs ਨੂੰ ਵੀ ਆਰਡਰ ਕਰ ਦਿੱਤੇ ਹਨ।
ਡਾਕਟਰ ਬਲਜੀਤ ਕੌਰ ਨੇ ਦੱਸਿਆ ਕਿ ਭੀਖ ਮੰਗਣ ਵਾਲੇ ਬੱਚਿਆਂ ਦਾ ਡੀਐਨਏ ਟੈਸਟ ਹੋਏਗਾ, ਫਿਰ ਸਾਡੀਆਂ ਜੋ ਚਾਇਲਡ ਵੈਲਫੇਅਰ ਕਮੇਟੀਆਂ ਬਣੀਆਂ ਨੇ, ਉੱਥੇ ਏਨਾਂ ਬੱਚਿਆਂ ਨੂੰ ਲੈ ਕੇ ਜਾਵਾਂਗੇ।
ਡੀਐਨਏ ਟੈਸਟ ਤੋਂ ਬਾਅਦ ਉਹਨਾਂ ਨੂੰ ਬਾਲ ਘਰਾਂ ‘ਚ ਰੱਖਾਂਗੇ ਤੇ ਜਿਹੜੇ ਲੋਕ ਹਨ, ਜੋ ਆਪਣੇ ਆਪ ਏਨਾਂ ਬੱਚਿਆਂ ਦੇ ਮਾਪੇ ਹੋਣ ਦਾ ਦਾਅਵਾ ਕਰਦੇ ਹਨ, ਉਹਨਾਂ ਨੂੰ ਅਸੀਂ ਉਨੀ ਦੇਰ ਤੱਕ ਨਾਲ ਰੱਖਾਂਗੇ, ਜਿੰਨੀ ਦੇਰ ਤੱਕ ਡੀਐਨਏ ਟੈਸਟ ਦੀ ਰਿਪੋਰਟ ਨਹੀਂ ਆ ਜਾਂਦੀ।
ਅਗਰ ਇਹ ਸਾਬਤ ਹੋ ਜਾਂਦਾ ਕਿ, ਇਹਨਾਂ ਦੇ ਪੇਰੈਂਟਸ ਨਾਲ ਨਹੀਂ ਹੈਗੇ ਤਾਂ ਉਹਨਾਂ ਲਈ ਅਸੀਂ ਸਖਤ ਸਜ਼ਾਵਾਂ ਜਿਹੜੀਆਂ ਰੱਖੀਆਂ, ਜਿਵੇਂ ਅਜਿਹੇ ਲੋਕਾਂ ਨੂੰ ਜੇਲ ਜਾਣਾ ਪੈ ਸਕਦਾ ਹੈ।
ਡਾਕਟਰ ਬਲਜੀਤ ਕੌਰ ਨੇ ਦੱਸਿਆ ਕਿ, ਸੋ ਅਸੀਂ ਬਹੁਤ ਸਖਤੀ ਨਾਲ ਇਹ ਕਦਮ ਚੁੱਕ ਰਹੇ ਹਾਂ ਕਿ ਜਿਹੜੇ ਬੱਚੇ ਪੰਜਾਬ ਦੇ ਵਿੱਚ ਸੜਕਾਂ ‘ਤੇ ਭੀਖ ਮੰਗਦੇ ਨੇ, ਉਨ੍ਹਾਂ ਨੂੰ ਅਸੀਂ ਪੂਰਨ ਤੌਰ ‘ਤੇ ਸੜਕਾਂ ਤੋਂ ਪਾਸੇ ਕਰਕੇ ਸਕੂਲਾਂ ਵੱਲ ਲੈ ਕੇ ਜਾਈਏ।