ਸੁਨਿਆਰੇ ਦੀ ਦੁਕਾਨ ਵਿੱਚ ਹੋਈ ਵੱਡੀ ਚੋਰੀ ਦੀ ਵਾਰਦਾਤ ਪੁਲਿਸ ਨੇ ਸੁਲਝਾਈ
- ਚੋਰੀ ਕੀਤੇ 45 ਗ੍ਰਾਮ ਸੋਨੇ 6 ਕਿਲੋ ਚਾਂਦੀ ਦੇ ਗਹਿਣਿਆਂ ਸਮੇਤ ਚੋਰ ਗਿਰੋਹ ਦੇ ਪੰਜ ਮੈਬਰ ਕਾਬੂ,,,ਇਕ ਮੈਂਬਰ ਫਰਾਰ
ਰਿਪੋਰਟਰ.... ਰੋਹਿਤ ਗੁਪਤਾ
ਗੁਰਦਾਸਪੁਰ, 22 ਅਪ੍ਰੈਲ 2025 - ਬੀਤੀ 2 ਅਪ੍ਰੈਲ ਦੀ ਦਰਮਿਆਨੀ ਰਾਤ ਨੂੰ ਪੁਲਿਸ ਥਾਣਾ ਕਿਲਾ ਲਾਲ ਸਿੰਘ ਅਧੀਨ ਪੈਂਦੇ ਕਸਬਾ ਦਾਲਮ ਨੰਗਲ ਵਿਖੇ ਜਗਜੀਤ ਜਿਊਰਲ ਦੀ ਦੁਕਾਨ ਨੂੰ ਨਿਸ਼ਾਨਾ ਬਣਾਉਂਦੇ ਹੋਏ ਚੋਰਾਂ ਵਲੋਂ ਦੁਕਾਨ ਦਾ ਸ਼ਟਰ ਤੋੜ ਕੇ ਦੁਕਾਨ ਅੰਦਰੋਂ ਸੋਨੇ ਅਤੇ ਚਾਂਦੀ ਦੇ ਗਹਿਣੇ ਅਤੇ ਨਗਦੀ ਲੈਕੇ ਫਰਾਰ ਹੋ ਗਏ ਸੀ ਪੁਲਿਸ ਵਲੋਂ ਉਸ ਵਕਤ ਕੇਸ ਦਰਜ ਕਰਦੇ ਹੋਏ ਤਫਤੀਸ਼ ਸ਼ੁਰੂ ਕਰ ਦਿਤੀ ਸੀ।ਹੁਣ ਊਸ ਕੇਸ ਵਿੱਚ ਥਾਣਾ ਕਿਲਾ ਲਾਲ ਸਿੰਘ ਦੀ ਪੁਲਿਸ ਨੂੰ ਸਫਲਤਾ ਹਾਸਿਲ ਹੋਈ ਹੈ ਅਤੇ ਪੁਲਿਸ ਨੇ ਇਸ ਚੋਰੀ ਦੇ ਮਾਮਲੇ ਚ ਚੋਰ ਗਿਰੋਹ ਦੇ ਪੰਜ ਮੈਬਰਾਂ ਨੂੰ ਕਾਬੂ ਕੀਤਾ ਹੈ ਜਿਹਨਾਂ ਪਾਸੋ ਚੋਰੀ ਕੀਤੇ 45 ਗ੍ਰਾਮ ਸੋਨੇ ਅਤੇ 6 ਕਿਲੋ ਚਾਂਦੀ ਦੇ ਗਹਿਣੇ ਅਤੇ 20 ਹਜਾਰ ਦੀ ਨਗਦੀ ਬਰਾਮਦ ਕੀਤੀ ਗਈ ਹੈ ਅਤੇ ਇਕ ਮਾਰੂਤੀ ਇਗਨਸ ਗੱਡੀ ਅਤੇ ਇਕ ਮੋਟਰਸਾਈਕਲ ਵੀ ਬਰਾਮਦ ਹੋਇਆ ਹੈ ਅਤੇ ਇਹਨਾਂ ਦਾ ਇਕ ਸਾਥੀ ਅਜੇ ਫਰਾਰ ਹੈ ਇਹਨਾਂ ਪੰਜਾਂ ਨੂੰ ਪੇਸ਼ ਅਦਾਲਤ ਕਰਦੇ ਹੋਏ ਰਿਮਾਂਡ ਲਿਆ ਗਿਆ ਅਤੇ ਅਗਲੀ ਪੁੱਛਗਿੱਛ ਸ਼ੁਰੂ ਕਰ ਦਿੱਤੀ ਗਈ ਹੈ।