Sultanpur Lodhi ਦੀ ਤਹਿਸੀਲ 'ਚ High Voltage ਡਰਾਮਾ, ਜਾਅਲੀ ਦਸਤਾਵੇਜ ਬਣਾ ਕੈਨੇਡਾ ਬੈਠੇ NRI ਦੀ ਕਰੋੜਾਂ ਦੀ ਜਮੀਨ ਬਿਆਨਾਂ ਕਰ ਰਿਹਾ ਸੀ ਠੱਗ
- Sultanpur Lodhi ਦੀ ਤਹਿਸੀਲ 'ਚ High Voltage ਡਰਾਮਾ, ਜਾਅਲੀ ਦਸਤਾਵੇਜ ਬਣਾ ਕੈਨੇਡਾ ਬੈਠੇ NRI ਦੀ ਕਰੋੜਾਂ ਦੀ ਜਮੀਨ ਬਿਆਨਾਂ ਕਰ ਰਿਹਾ ਸੀ ਠੱ+ਗ, ਚੜਿਆ ਅੜਿਕੇ ਤਾਂ ਉਡ ਗਏ ਤੋਤੇ, ਵਿਚੇ ਅਸਲ ਜਮੀਨ ਮਾਲਕ ਵੀ video conference ਤੇ ਹੋ ਗਿਆ ਤੱਤਾ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ 22 ਅਪ੍ਰੈਲ 2025: ਕੈਨੇਡਾ ਵਿਦੇਸ਼ ਵਿੱਚ ਰਹਿੰਦੇ ਇੱਕ ਐਨਆਰਆਈ ਦੀ ਜ਼ਮੀਨ ਦਾ ਇੱਕ ਠੱਗ ਨੇ ਅੱਜ ਸੁਲਤਾਨਪੁਰ ਲੋਧੀ ਦੇ ਤਹਿਸੀਲ ਕੰਪਲੈਕਸ ਵਿੱਚ ਜਾਅਲੀ ਦਸਤਾਵੇਜ਼ਾਂ ਦੇ ਆਧਾਰ 'ਤੇ ਬਿਆਨਾਂ ਤਿਆਰ ਕਰਨ ਤੋਂ ਬਾਅਦ ਵੇਚ ਦਿੱਤੀ।
ਹਾਲਾਂਕਿ, ਵਿਦੇਸ਼ ਵਿੱਚ ਰਹਿੰਦੇ ਐਨਆਰਆਈ ਦੇ ਪਰਿਵਾਰਕ ਮੈਂਬਰਾਂ ਨੂੰ ਇਸ ਬਾਰੇ ਪਤਾ ਲੱਗਿਆ, ਜਿਸ ਤੋਂ ਬਾਅਦ ਉਸਦੇ ਪਰਿਵਾਰਕ ਮੈਂਬਰਾਂ ਨੇ ਉਕਤ ਵਿਅਕਤੀ ਅਤੇ ਉਸਦੇ ਨਾਲ ਆਏ ਇੱਕ ਡੀਲਰ ਨੂੰ ਰੰਗੇ ਹੱਥੀਂ ਫੜ ਲਿਆ ਅਤੇ ਪੁਲਿਸ ਦੇ ਹਵਾਲੇ ਕਰ ਦਿੱਤਾ। ਇਸ ਮੌਕੇ ਤਹਿਸੀਲ ਅਹਾਤੇ ਵਿੱਚ ਹਾਈ ਵੋਲਟੇਜ ਡਰਾਮਾ ਦੇਖਣ ਨੂੰ ਮਿਲਿਆ। ਜਾਣਾਕਰੀ ਅਨੁਸਾਰ ਇਹ NRI ਪਰਿਵਾਰ ਲੰਬੇ ਸਮੇਂ ਤੋਂ ਕੈਨੇਡਾ ਵਿੱਚ ਰਹਿ ਰਿਹਾ ਹੈ ਅਤੇ ਦੋਹਾਂ ਭਰਾਵਾਂ ਦੀ ਸਾਂਝੀ ਜਮੀਨ ਦਾ ਕਰੀਬ 26 ਏਕੜ ਦਾ ਇੱਕ ਟੁਕੜਾ ਸੁਲਤਾਨਪੁਰ ਲੋਧੀ ਦੇ ਪਿੰਡ ਸਰੂਪਵਾਲ ਅਤੇ ਸ਼ੇਖਮਾਗਾ ਆਦਿ ਵਿੱਚ ਸਥਿਤ ਹੈ। ਜਿੱਥੇ ਦੀ 13-13 ਏਕੜ ਜਮੀਨ ਦੋਹਾਂ ਭਰਾਵਾਂ ਦੇ ਹਿੱਸੇ ਆਉਂਦੀ ਹੈ।
ਇਥੋਂ ਦੇ ਪਿੰਡ ਪਿਥੌਰਾਹਲ ਦੇ ਰਹਿਣ ਵਾਲੇ ਗੁਰਸ਼ਰਨ ਸਿੰਘ ਦੇ ਪੁੱਤਰ ਸਰਬਜੀਤ ਸਿੰਘ ਅਤੇ ਬਲਜਿੰਦਰ ਸਿੰਘ ਨੂੰ ਜਮੀਨ ਦੇ ਖਰੀਦਦਾਰ ਪਾਸੋਂ ਪਤਾ ਲੱਗਾ ਕਿ ਉਹਨਾਂ ਦੀ ਜ਼ਮੀਨ ਕੋਈ ਠੱਗ ਜਾਅਲੀ ਦਸਤਾਵੇਜ਼ ਬਣਾ ਕੇ ਵੇਚ ਰਿਹਾ ਹੈ।
ਜਿਸ ਤੋਂ ਬਾਅਦ ਆਲੇ-ਦੁਆਲੇ ਦੇ ਲੋਕ ਇਕੱਠੇ ਹੋਏ ਅਤੇ ਸੁਲਤਾਨਪੁਰ ਲੋਧੀ ਸਥਿਤ ਤਹਿਸੀਲ ਵਿੱਚ ਪਹੁੰਚ ਗਏ। ਜਿੱਥੇ ਉਕਤ ਠੱਗ ਵਿਅਕਤੀ ਅਤੇ ਉਸਦੇ ਨਾਲ ਆਏ ਇੱਕ ਡੀਲਰ ਨੂੰ ਮੌਕੇ 'ਤੇ ਹੀ ਫੜ ਲਿਆ ਗਿਆ ਅਤੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ।
ਜ਼ਮੀਨ ਦੇ ਖਰੀਦਦਾਰ ਜਰਨੈਲ ਸਿੰਘ ਪੁੱਤਰ ਦਰਸ਼ਨ ਸਿੰਘ, ਪਿੰਡ ਅਦਾਲਤ ਚੱਕ ਤਹਿਸੀਲ ਸੁਲਤਾਨਪੁਰ ਲੋਧੀ ਨੇ ਦੱਸਿਆ ਕਿ ਉਕਤ ਠੱਗ ਵਿਅਕਤੀ ਕੋਲ ਜਾਅਲੀ ਆਧਾਰ ਕਾਰਡ ਅਤੇ ਹੋਰ ਦਸਤਾਵੇਜ਼ ਸਨ। ਜੋ ਸਰਬਜੀਤ ਸਿੰਘ ਦੇ ਨਾਮ 'ਤੇ ਤਿਆਰ ਕੀਤੇ ਗਏ ਸਨ। ਇਸ ਨੇ ਸਾਡੇ ਨਾਲ 26 ਏਕੜ 5 ਮਰਲੇ ਜ਼ਮੀਨ ਦਾ ਸੌਦਾ ਕੀਤਾ ਸੀ। ਉਸਨੇ ਕਿਹਾ ਕਿ ਉਕਤ ਵਿਅਕਤੀ ਨੇ ਅੱਜ ਜਾਅਲੀ ਦਸਤਾਵੇਜ਼ ਤਿਆਰ ਕਰਕੇ ਸਾਡੀ 13 ਏਕੜ ਜ਼ਮੀਨ ਲਈ ਬਿਆਨਾਂ ਕਰ ਲਿਆ ਦਿੱਤੀ ਹੈ, ਜਦਕਿ ਉਸਨੇ ਕੱਲ੍ਹ ਲਗਭਗ 13 ਏਕੜ ਲਈ ਦਾ ਦੂਜਾ ਬਿਆਨਾ ਕਰਨਾ ਸੀ। ਜਿਸਦੇ ਆਧਾਰ ਕਾਰਡ ਨੇ ਸਾਨੂੰ ਸ਼ੱਕ ਕੀਤਾ ਕਿ ਇਹ ਇੱਕ ਜਾਅਲੀ ਦਸਤਾਵੇਜ਼ ਹੈ।
ਉਸਨੇ ਦੱਸਿਆ ਕਿ ਉਕਤ ਜ਼ਮੀਨ ਵਿਦੇਸ਼ ਵਿੱਚ ਬੈਠੇ ਕਿਸੇ ਸਰਬਜੀਤ ਸਿੰਘ ਦੀ ਸੀ, ਪਰ ਉਹ ਵਿਅਕਤੀ ਆਪਣੇ ਆਪ ਨੂੰ ਸਰਬਜੀਤ ਸਿੰਘ ਵੀ ਦੱਸ ਰਿਹਾ ਸੀ। ਉਸਨੇ ਸਾਨੂੰ ਦੱਸਿਆ ਕਿ ਸਾਡਾ ਸੌਦਾ 23 ਲੱਖ ਰੁਪਏ ਪ੍ਰਤੀ ਏਕੜ 'ਤੇ ਤੈਅ ਹੋਇਆ ਸੀ। ਅਤੇ ਇਸ ਤੋਂ ਪਹਿਲਾਂ ਅਸੀਂ ਉਕਤ ਵਿਅਕਤੀ ਤੋਂ 5 ਲੱਖ ਰੁਪਏ ਨਕਦ ਅਤੇ 35 ਲੱਖ ਰੁਪਏ ਚੈੱਕ ਰਾਹੀਂ ਲਏ ਸਨ। ਉਹਨਾਂ ਕਿਹਾ ਕਿ ਜੇਕਰ ਉਹ ਅਸਲ ਮਾਲਕ ਦੇ ਸੰਪਰਕ ਵਿੱਚ ਨਾ ਆਉਂਦੇ ਤਾਂ ਉਹਨਾਂ ਦੇ ਨਾਲ ਅੱਜ ਬਹੁਤ ਵੱਡੀ ਠੱਗੀ ਵਜ ਜਾਣੀ ਸੀ ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਕਤ ਵਿਅਕਤੀ ਅਤੇ ਦਲਾਲ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਸਾਨੂੰ ਨਿਆਂ ਮਿਲਣਾ ਚਾਹੀਦਾ ਹੈ।
ਦੂਜੇ ਪਾਸੇ ਕੈਨੇਡਾ ਬੈਠੇ ਸਰਬਜੀਤ ਸਿੰਘ ਰਿੰਕੂ ਨੇ ਵੀ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪ੍ਰਵਾਸੀ ਭਾਰਤੀਆਂ ਦੀਆਂ ਜਾਇਦਾਦਾਂ ਦੀ ਰਾਖੀ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਪ੍ਰਵਾਸੀ ਭਾਰਤੀਆਂ ਨਾਲ ਲਗਾਤਾਰ ਧੋਖਾ ਹੋ ਰਿਹਾ ਹੈ। ਉਸਨੇ ਕਿਹਾ ਕਿ ਜੇਕਰ ਇਹ ਜਾਣਕਾਰੀ ਅੱਜ ਆਲੇ ਦੁਆਲੇ ਦੇ ਪਿੰਡ ਦੇ ਲੋਕਾਂ ਨੂੰ ਨਾ ਮਿਲਦੀ, ਤਾਂ ਮੇਰੀ ਜ਼ਮੀਨ ਵੀ ਉਕਤ ਵਿਅਕਤੀ ਦੁਆਰਾ ਧੋਖਾਧੜੀ ਨਾਲ ਵੇਚ ਦਿੱਤੀ ਜਾਂਦੀ। ਸਰਬਜੀਤ ਸਿੰਘ ਨੇ ਆਲੇ ਦੁਆਲੇ ਦੇ ਪਿੰਡਾਂ ਦੇ ਵਸਨੀਕਾਂ ਦਾ ਧੰਨਵਾਦ ਕੀਤਾ ਅਤੇ ਦੋਸ਼ੀਆਂ ਵਿਰੁੱਧ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ।
ਉਧਰ ਸੁਲਤਾਨਪੁਰ ਲੋਧੀ ਥਾਣੇ ਦੇ ਮੁੱਖੀ ਇੰਸਪੈਕਟਰ ਹਰਗੁਰਦੇਵ ਸਿੰਘ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਬਿਆਨਾਂ ਦੇ ਅਧਾਰ ਤੇ ਬਣਦੀ ਕਾਨੂੰਨੀ ਕਾਰਵਾਈ ਅਮਲ ਚ ਲਿਆਂਦੀ ਜਾਵੇਗੀ।