ਸਫਾਈ ਸੇਵਕਾਂ ਦੀ ਤਨਖਾਹ ਦਾ ਮਸਲਾ ਹੋਇਆ ਹੱਲ- ਪ੍ਰਧਾਨ ਅਰੁਣ ਗਿੱਲ
ਜਗਰਾਉਂ 26 ਮਾਰਚ 2025- ਨਗਰ ਕੌਂਸਲ ਜਗਰਾਉਂ ਅੰਦਰ ਪਿਛਲੇ ਕਈ ਮਹੀਨਿਆਂ ਤੋਂ ਕੱਚੇ ਸਫਾਈ ਸੇਵਕਾਂ ਸੀਵਰਮੈਨਾ ਮਾਲੀ ਬੇਲਦਾਰ ਆਦਿ ਦੀਆਂ ਤਨਖਾਹਾਂ ਨਾ ਮਿਲਣ ਕਰਕੇ ਮੁਲਾਜ਼ਮਾਂ ਵੱਲੋਂ ਕਾਰਜ ਸਾਧਕ ਅਫਸਰ ਨੂੰ ਮੰਗ ਪੱਤਰ ਦਿੱਤਾ ਗਿਆ ਸੀ ਮੰਗ ਪੱਤਰ ਅਨੁਸਾਰ ਤਨਖਾਹ ਨਾ ਮਿਲਣ ਤੇ ਮੁਲਾਜ਼ਮਾਂ ਵੱਲੋਂ ਕੰਮ ਛੱਡੋ ਹੜਤਾਲ ਕਰਨ ਦਾ ਫੈਸਲਾ ਲਿਆ ਗਿਆ ਸੀ ਅੱਜ ਨਗਰ ਕੌਂਸਲ ਪ੍ਰਧਾਨ ਚਿੰਦਰ ਪਾਰ ਰਾਣਾ ਦੀ ਮਿਹਨਤ ਸਦਕਾ ਕਾਰਜ ਸਾਧਕ ਅਫਸਰ ਦੇ ਸਹਿਯੋਗ ਨਾਲ ਕੱਚੇ ਸਫਾਈ ਸੇਵਕਾਂ ਨੂੰ ਰਹਿੰਦੀ ਬਕਾਇਆ ਲੱਖਾਂ ਰੁਪਏ ਤਨਖਾਹ ਜਾਰੀ ਕਰ ਦਿੱਤੀ ਗਈ।
ਪ੍ਰਧਾਨ ਅਰੁਣ ਗਿੱਲ ਨੇ ਦੱਸਿਆ ਮਾਰਚ ਅਪ੍ਰੈਲ ਵਿੱਚ ਮੁਲਾਜ਼ਮਾਂ ਨੂੰ ਬੱਚਿਆਂ ਦੇ ਨਵੇਂ ਸੈਸ਼ਨ ਦੇ ਦਾਖਲੇ ਤੇ ਹੋਰ ਬਹੁਤ ਸਾਰੇ ਖਰਚੇ ਹੁੰਦੇ ਹਨ ਜਿਸ ਕਰਕੇ ਸਫਾਈ ਕਰਮਚਾਰੀ ਮਯੂਸੀ ਦੇ ਆਲਮ ਵਿੱਚ ਸਨ ਅੱਜ ਤਨਖਾਹ ਮਿਲਣ ਨਾਲ ਉਹਨਾਂ ਦੇ ਚਿਹਰੇ ਖਿੜ ਗਏ ਹਨ ਕਿਉਂਕਿ ਉਹਨਾਂ ਦੇ ਬੱਚੇ ਸਮੇਂ ਸਿਰ ਆਪਣੀ ਪੜ੍ਹਾਈ ਲਈ ਦਾਖਲੇ ਤੇ ਕਿਤਾਬਾਂ ਖਰੀਦ ਸਕਣਗੇ ਜਿਸ ਨਾਲ ਬੱਚਿਆਂ ਦੀ ਪੜ੍ਹਾਈ ਤੇ ਵੀ ਮਾੜਾ ਅਸਰ ਨਹੀਂ ਪਵੇਗਾ। ਸਮੂਹ ਸਫਾਈ ਸੇਵਕਾਂ ਸੀਵਰ ਮੈਨਾ ਮਾਲੀ ਬੇਲਦਾਰ ਇਲੈਕਟਰੀਸ਼ੀਅਨ ਆਦਿ ਨੇ ਜਤਿੰਦਰ ਪਾਲ ਰਾਣਾ ਪ੍ਰਧਾਨ ਨਗਰ ਕੌਂਸਲ ਜਗਰਾਉਂ ਕਾਰਜਸਾਧਕ ਅਫਸਰ ਸੁਖਦੇਵ ਸਿੰਘ ਰੰਧਾਵਾ ਅਤੇ ਸਫਾਈ ਯੂਨੀਅਨ ਦੇ ਜ਼ਿਲ੍ਾ ਪ੍ਰਧਾਨ ਅਰੁਣ ਗਿੱਲ ਦਾ ਧੰਨਵਾਦ ਕੀਤਾ।