ਖੱਬੇ ਰਾਜਪੂਤਾਂ ਖੇਡ ਮੈਦਾਨ ਵਿਚ ਗੋਲੀ ਚਲਾਉਣ ਵਾਲਾ ਪੁਲਿਸ ਮੁਕਾਬਲੇ ਵਿਚ ਜ਼ਖ਼ਮੀ
ਬਲਰਾਜ ਸਿੰਘ ਰਾਜਾ
ਬਾਬਾ ਬਕਾਲਾ ,21 ਮਾਰਚ 2025 - ਅੱਜ ਸਵੇਰੇ ਪਿੰਡ ਬੁੱਟਰ ਦਿਆਲਗੜ੍ਹ ਸਭਾਵਾਂ ਬ੍ਰਾਂਚ ਨਹਿਰ ਦੇ ਕੰਢੇ ਹੋਏ ਪੁਲੀਸ ਮੁਕਾਬਲੇ ਵਿਚ ਖੱਬੇ ਰਾਜਪੂਤਾਂ ਗਰਾਊਂਡ ਵਿਚ ਗੋਲੀ ਚਲਾਕੇ ਇਕ ਖਿਡਾਰੀ ਨੂੰ ਮਾਰਨ ਵਾਲਾ ਗੈਂਗਸਟਰ ਪੁਲੀਸ ਗੋਲੀ ਲੱਗਣ ਨਾਲ ਜ਼ਖ਼ਮੀ ਹੋਈਆ।ਇਸ ਮੌਕੇ ਡੀ ਐਸ ਪੀ ਜੰਡਿਆਲਾ ਗੁਰੂ ਰਵਿੰਦਰ ਸਿੰਘ ਅਤੇ ਪੁਲੀਸ ਥਾਣਾ ਮਹਿਤਾ ਦੇ ਮੁਖੀ ਇੰਸਪੈਕਟ ਸ਼ਮਸ਼ੇਰ ਸਿੰਘ ਨੇ ਜਾਣਕਾਰੀ ਦੇ ਦੀਆਂ ਦੱਸਿਆ ਕਿ ਬੀਤੇ ਦਿਨੀਂ ਪਿੰਡ ਖੱਬੇ ਰਾਜਪੂਤਾਂ ਦੀ ਖੇਡ ਗਰਾਊਂਡ ਵਿਚ ਜਿੱਥੇ ਫੁੱਟਬਾਲ ਟੂਰਨਾਮੈਂਟ ਚੱਲ ਰਿਹਾ ਸੀ ਵਿਚ ਗੋਲੀਆਂ ਚਲਾ ਕੇ ਫੁੱਟਬਾਲ ਖੇਡ ਰਹੇ ਗੋਲ-ਕੀਪਰ ਗੁਰਪ੍ਰੀਤ ਸਿੰਘ ਫ਼ੌਜੀ ਨੂੰ ਜ਼ਖ਼ਮੀ ਕਰਨ ਅਤੇ 15 ਸਾਲਾ ਦੇ ਨੌਜਵਾਨ ਗੁਰਸੇਵਕ ਸਿੰਘ ਪੁੱਤਰ ਦਲਬੀਰ ਸਿੰਘ ਪਿੰਡ ਨੰਗਲ ਨੂੰ ਗੋਲੀਆਂ ਮਾਰ੍ਹਕੇ ਮਾਰ ਦੇਣਾ ਵਾਲਾ ਦੋਸ਼ੀ ਗੈਂਗਸਟਰ ਕੁਲਬੀਰ ਸਿੰਘ ਪੁੱਤਰ ਰਣਜੀਤ ਸਿੰਘ ਪਿੰਡ ਭੋਮਾ ਗੁਰਦਾਸਪੁਰ ਜੋ ਕਿ ਪੁਲੀਸ ਵਲੋ ਗ੍ਰਿਫ਼ਤਾਰ ਕੀਤਾ ਗਿਆ ਸੀ।
ਇਸ ਵੇਲੇ ਰਿਮਾਂਡ ਤੇ ਚੱਲ ਰਿਹਾ ਸੀ ਅੱਜ ਕਰੀਬ 10 ਵਜੇ ਸਵੇਰੇ ਹਥਿਆਰਾਂ ਦੀ ਬਰਾਮਦੀ ਵਾਸਤੇ ਉਕਤ ਨਹਿਰ ਦੇ ਕੰਢੇ ਲਿਜਾਇਆ ਗਿਆ ਤਾਂ ਉਸ ਨੇ ਇਕ ਦਰੱਖਤ ਦੇ ਮੁੱਢ ਕੋਲੋਂ ਥੋੜ੍ਹਾ ਜਿਹਾ ਥਾਂ ਪੁੱਟ ਕੇ ਇਕਦਮ ਇਕ ਪਿਸਤੌਲ ਕੱਢ ਲਿਆ ਅਤੇ ਪੁਲੀਸ ਤੇ ਫਾਇਰਿੰਗ ਸ਼ੁਰੂ ਕਰ ਦਿੱਤੀ ,ਗੋਲੀਆਂ ਪੁਲੀਸ ਦੀ ਗੱਡੀ ਵਿਚ ਵੱਜੀਆਂ ਪਰ ਪੁਲੀਸ ਗੱਡੀ ਵਿਚ ਬੈਠੇ ਇੰਸਪੈਕਟਰ ਦਾ ਬਚਾਅ ਹੋ ਗਿਆ ਜਿਸ ਦੌਰਾਨ ਪੁਲੀਸ ਵਲੋ ਜਵਾਬੀ ਕੀਤੀ ਫਾਇਰਿੰਗ ਵਿਚ ਗੋਲੀਆਂ ਲੱਗਣ ਕਾਰਨ ਉਕਤ ਦੋਸ਼ੀ ਜ਼ਖ਼ਮੀ ਹੋ ਗਿਆ ਜਿਸ ਨੂੰ ਪੁਲੀਸ ਵਲੋ ਕਾਬੂ ਕਰਕੇ ਇਲਾਜ ਲਈ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਭੇਜ ਦਿੱਤਾ ਗਿਆ ਹੈ ਅਤੇ ਮੌਕੇ ਤੋ ਪਿਸਤੌਲ ਵੀ ਬਰਾਮਦ ਕਰ ਲਿਆ ਗਿਆ ਹੈ।ਪੁਲੀਸ ਇਸ ਸਬੰਧੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ ਅਤੇ ਦੂਸਰੇ ਦੋਸ਼ੀ ਵੀ ਜਲਦ ਕਾਬੂ ਕਰ ਲਏ ਜਾਣਗੇ।