ਮਿਲਕ ਪਲਾਂਟ ਆਉਟਸੋਰਸ ਵਰਕਰਾਂ ਨੇ ਕੀਤੀ ਗੇਟ ਰੈਲੀ
ਰੋਹਿਤ ਗੁਪਤਾ
ਗੁਰਦਾਸਪੁਰ 22 ਮਾਰਚ
ਵੇਰਕਾ ਮਿਲਕ ਪਲਾਂਟ, ਗੁਰਦਾਸਪੁਰ ਵਿਖੇ ਆਊਟਸੋਰਸ ਕੀਤੇ ਕਰਮਚਾਰੀਆਂ ਦੁਆਰਾ ਇੱਕ ਗੇਟ ਰੈਲੀ ਕੀਤੀ ਗਈ ਰੈਲੀ ਕਰਨ ਦਾ ਮਕਸਦ ਇਹ ਸੀ ਕਿ ਪੰਜਾਬ ਮਿਲਕਫੈੱਡ ਦੇ ਚੇਅਰਮੈਨ ਨੇ ਆਪਣੀ ਇੱਕ ਇੰਟਰਵਿਊ ਦੌਰਾਨ ਵੇਰਕਾ ਮਿਲਕ ਪਲਾਂਟਾਂ ਵਿੱਚ ਕੰਮ ਕਰਦੇ ਆਊਟਸੋਰਸ ਕੀਤੇ ਕਰਮਚਾਰੀਆਂ ਵਿਰੁੱਧ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਕੀਤੀ ਗਈ ਸੀ। ਜਿਸ ਕਾਰਨ ਵਰਕਰਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਇੰਟਰਵਿਊ ਦਾ ਵਿਰੋਧ ਕੀਤਾ ਗਿਆ ਸੀ। ਜਿਸ ਕਾਰਨ ਚੇਅਰਮੈਨ ਨੇ ਆਪਣੇ ਫੇਸਬੁੱਕ ਅਤੇ ਇੰਸਟਾਗ੍ਰਾਮ ਅਕਾਊਂਟਸ ਤੋਂ ਇਸ ਵੀਡੀਓ ਨੂੰ ਡਿਲੀਟ ਕਰ ਦਿੱਤਾ, ਪਰ ਫਿਰ ਵੀ ਵਰਕਰ ਚੇਅਰਮੈਨ ਦੇ ਖਿਲਾਫ ਹਨ।
ਯੂਨੀਅਨ ਦੇ ਪ੍ਰਧਾਨ ਬਲਜੀਤ ਸਿੰਘ ਲੰਬ ਨੇ ਕਿਹਾ ਕਿ ਚੇਅਰਮੈਨ ਨੂੰ ਕਰਮਚਾਰੀਆਂ ਦੇ ਸਾਹਮਣੇ ਮੁਆਫੀ ਮੰਗਣੀ ਚਾਹੀਦੀ ਹੈ। ਜੇਕਰ ਅਜਿਹਾ ਨਹੀਂ ਹੁੰਦਾ ਤਾਂ ਆਉਣ ਵਾਲੇ ਦਿਨਾਂ ਵਿੱਚ ਵਿਰੋਧ ਪ੍ਰਦਰਸ਼ਨ ਜਾਰੀ ਰਹਿਣਗੇ।
ਇਸ ਮੌਕੇ ਮੀਤ ਪ੍ਰਧਾਨ ਸੁਖਦੀਪ ਸਿੰਘ, ਜਨਰਲ ਸੈਕਟਰੀ ਸਰਬਜੀਤ ਸਿੰਘ ਅਤੇ ਪੱਕੇ ਮੁਲਾਜ਼ਮ ਗੁਰਵਿੰਦਰ ਸਿੰਘ, ਧੀਰਜ ਕੋਹਲ ਅਤੇ ਹੋਰ ਕਰਮਚਾਰੀ ਮੌਜੂਦ ਸਨ।