ਸੀਜੀਸੀ ਲਾਂਡਰਾਂ ਵੱਲੋਂ ਵਰਲਡ ਵਾਟਰ ਡੇਅ-2025 ਨੂੰ ਸਮਰਪਿਤ ਵਾਕਥਾੱਨ ਦਾ ਆਯੋਜਨ
ਸੀਜੀਸੀ ਲਾਂਡਰਾਂ ਵੱਲੋਂ ਵਿਸ਼ਵ ਪਾਣੀ ਦਿਵਸ-2025 ਨੂੰ ਸਮਰਪਿਤ ਵਾਕਥਾੱਨ ਦਾ ਆਯੋਜਨ
ਮੋਹਾਲੀ :
ਵਿਿਦਆਰਥੀ ਭਲਾਈ ਵਿਭਾਗ, ਸੀਜੀਸੀ ਲਾਂਡਰਾਂ ਵੱਲੋਂ ਵਰਲਡ ਵਾਟਰ ਡੇਅ-2025 ਮਨਾਉਣ ਸੰਬੰਧੀ ਸੁਖਨਾ ਝੀਲ, ਚੰਡੀਗੜ੍ਹ ਤੋਂ ਚੰਡੀਗੜ੍ਹ ਕਲੱਬ ਤੱਕ ਵਾਕਥਾੱਨ ਦਾ ਆਯੋਜਨ ਕੀਤਾ ਗਿਆ।ਇਸ ਵਿਸ਼ੇਸ਼ ਉਪਰਾਲੇ ਦਾ ਮੁੱਖ ਉਦੇਸ਼ ਪਾਣੀ ਬਚਾਉਣ (ਪਾਣੀ ਦੀ ਸੰਭਾਲ) ਦੀ ਮਹੱਤਤਾ ਸੰਬੰਧੀ ਜਾਗਰੂਕ ਕਰਨਾ ਸੀ। ਇਸ ਪ੍ਰੋਗਰਾਮ ਵਿੱਚ ਸੀਜੀਸੀ ਲਾਂਡਰਾਂ ਦੇ ਲਗਭਗ 600 ਵਿਿਦਆਰਥੀ ਅਤੇ ਫੈਕਲਟੀ ਮੈਂਬਰ ਸ਼ਾਮਲ ਹੋਏ ਜਿਨ੍ਹਾਂ ਨੇ ਵਾਤਾਵਰਨ ਦੀ ਸੰੰਭਾਲ ਨੂੰ ਬੜਾਵਾ ਦੇਣ ਵਾਲੀ ਅਦਾਰੇ ਦੀ ਵਚਨਬੱਧਤਾ ਨੂੰ ਮਜ਼ਬੂਤ ਕਰਨ ਦੇ ਮੱਦੇਨਜਰ ਇਸ ਵਾਕਥਾੱਨ ਵਿੱਚ ਹਿੱਸਾ ਲਿਆ।
ਇਸ ਵਾਕਥਾੱਨ ਮੌਕੇ ਸੀਜੀਸੀ ਲਾਂਡਰਾਂ ਦੇ ਪ੍ਰਧਾਨ ਸ.ਰਛਪਾਲ ਸਿੰਘ ਧਾਲੀਵਾਲ, ਕੈਂਪਸ ਡਾਇਰੈਕਟਰ ਸੀਜੀਸੀ ਲਾਂਡਰਾਂ ਡਾ.ਪੀਐਨ ਰੀਸ਼ੀਕੇਸ਼ਾ ਅਤੇ ਵਿਿਦਆਰਥੀ ਭਲਾਈ ਵਿਭਾਗ ਸੀਜੀਸੀ ਲਾਂਡਰਾਂ ਦੇ ਡੀਨ ਡਾ.ਗਗਨਦੀਪ ਕੌਰ ਭੁੱਲਰ ਨੇ ਸ਼ਮੂਲੀਅਤ ਕੀਤੀ ।ਇਸ ਸਾਲ ਦਾ ਮੁੱਖ ਵਿਸ਼ਾ ਗਲੇਸ਼ੀਅਰ ਪ੍ਰੀਜ਼ਰਵੇਸ਼ਨ (ਗਲੇਸ਼ੀਅਰਾਂ ਨੂੰ ਸੁਰੱਖਿਅਤ ਰੱਖਣ) ’ਤੇ ਆਧਾਰਿਤ ਰਿਹਾ ਜਿਸ ਵਿੱਚ ਗਲੇਸ਼ੀਅਰਾਂ ਨੂੰ ਤਾਜ਼ਾ ਪਾਣੀ ਦੇ ਮਹੱਤਵਪੂਰਣ ਸਰੋਤ ਵਜੋਂ ਅਤੇ ਜਲਵਾਯੂ ਪਰਿਵਰਤਨ ਕਾਰਨ ਉਨ੍ਹਾਂ ਦੇ ਪਿਘਲਣ ਦੀ ਜ਼ਰੂਰਤ ਸੰਬੰਧੀ ਜਾਣੂ ਕਰਵਾਇਆ ਗਿਆ।
ਇਸ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਸੀਜੀਸੀ ਲਾਂਡਰਾਂ ਦੇ ਪ੍ਰਧਾਨ ਸ. ਰਛਪਾਲ ਸਿੰਘ ਧਾਲੀਵਾਲ ਨੇ ਵਿਸ਼ਵ ਪਾਣੀ ਦਿਵਸ ਦੇ ਮਹੱਤਵ ’ਤੇ ਚਾਨਣਾ ਪਾਉਂਦਿਆਂ ਕਿਹਾ ਕਿ ਪਾਣੀ ਜੀਵਨ ਦੀ ਨੀਂਹ ਹੈ ਅਤੇ ਇਸ ਨੂੰ ਬਚਾਉਣਾ ਸਿਰਫ ਇੱਕ ਜ਼ਰੂਰਤ ਹੀ ਨਹੀਂ ਸਗੋਂ ਜ਼ਿੰਮੇਵਾਰੀ ਵੀ ਹੈ। ਉਨ੍ਹਾਂ ਅੱਗੇ ਕਿਹਾ ਕਿ ਵਾਕਥਾੱਨ ਵਰਗੇ ਪ੍ਰੋਗਰਾਮ ਸਾਨੂੰ ਪਾਣੀ ਦੀ ਸਹੀ ਵਰਤੋਂ ਦੀਆਂ ਆਦਤਾਂ ਨੂੰ ਦਰਸਾਉਂਦੇ ਹਨ ਅਤੇ ਨਾਲ ਹੀ ਇਸ ਦੇ ਅਣਮੁੱਲੇ ਸਰੋਤਾਂ ਦੀ ਸਰੁੱਖਿਆ ਲਈ ਉਤਸ਼ਾਹਿਤ ਵੀ ਕਰਦੇ ਹਨ।
ਇਸ ਉਪਰੰਤ ਸੀਜੀਸੀ ਲਾਂਡਰਾਂ ਦੇ ਕੈਂਪਸ ਡਾਇਰੈਕਟਰ ਡਾ.ਪੀ ਐਨ ਰੀਸ਼ੀਕੇਸ਼ਾ ਨੇ ਇਸ ਵਿਸ਼ੇ ਸੰਬੰਧੀ ਸਮੂਹਿਕ ਕਾਰਵਾਈ ਦੀ ਜ਼ਰੂਰਤ ਸੰਬੰਧੀ ਗੱਲਬਾਤ ਕਰਦਿਆਂ ਕਿਹਾ ਕਿ ਵਿਸ਼ਵ ਪਾਣੀ ਦਿਵਸ ਸਾਨੂੰ ਇਹ ਅਹਿਸਾਸ ਕਰਵਾਉਂਦਾ ਹੈ ਕਿ ਪਾਣੀ ਦੀ ਕਮੀ ਦੁਨੀਆ ਭਰ ਵਿੱਚ ਵਧਦੀ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਇੱਕ ਸਿੱਖਿਅਕ ਅਦਾਰੇ ਦੇ ਤੌਰ ’ਤੇ ਸਾਨੂੰ ਆਪਣੇ ਵਿਿਦਆਰਥੀਆਂ ਨੂੰ ਪਾਣੀ ਦੀ ਸੰਭਾਲ ਦੀ ਦਿਸ਼ਾ ਵਿੱਚ ਲੈ ਜਾਣ ਲਈ ਭਰਪੂਰ ਗਿਆਨ ਅਤੇ ਪ੍ਰੇਰਣਾ ਨਾਲ ਲੈਸ ਕਰਨਾ ਚਾਹੀਦਾ ਹੈ ਤਾਂ ਜੋ ਸਭਨਾਂ ਲਈ ਇੱਕ ਸੁਰੱਖਿਅਤ ਭਵਿੱਖ ਤਿਆਰ ਹੋ ਸਕੇ।
ਵਿਿਦਆਰਥੀ ਭਲਾਈ ਵਿਭਾਗ, ਸੀਜੀਸੀ ਲਾਂਡਰਾਂ ਦੀ ਡੀਨ ਡਾ.ਗਗਨਦੀਪ ਕੌਰ ਨੇ ਵਿਿਦਆਰਥੀਆਂ ਨੂੰ ਪਾਣੀ ਦੀ ਸੰਭਾਲ ਸੰਬੰਧੀ ਵਿਸ਼ੇਸ਼ ਕਦਮ ਚੁੱਕਣ ਲਈ ਉਤਸ਼ਾਹਿਤ ਕਰਦਿਆਂ ਕਿਹਾ ਪਾਣੀ ਦੀ ਇੱਕ-ਇੱਕ ਬੂੰਦ ਮਹੱਤਵਪੂਰਨ ਹੈ ਅਤੇ ਇਸ ਉਪਰਾਲੇ ਵਿੱਚ ਸਹਿਯੋਗ ਦੇਣ ਲਈ ਸਾਡੇ ਵਿਿਦਆਰਥੀਆਂ ਨੂੰ ਇਕੱਠੇ ਦੇਖਣਾ ਬਹੁਤ ਮਾਣ ਵਾਲੀ ਗੱਲ ਹੈ। ਉਨ੍ਹਾਂ ਅੱਗੇ ਕਿਹਾ ਕਿ ਵਿਸ਼ਵ ਪਾਣੀ ਦਿਵਸ ਨਾ ਸਿਰਫ ਜਾਗਰੂਕਤਾ ਫੈਲਾਉਣ ਬਾਰੇ ਸਗੋਂ ਇੱਕ ਪੇ੍ਰਰਣਾਦਾਇਕ ਕਾਰਵਾਈ ਸੰਬੰਧੀ ਵੀ ਹੈ। ਛੋਟੇ ਯਤਨਾਂ ਨੂੰ ਜਦੋਂ ਗੁਣਾ ਕੀਤਾ ਜਾਂਦਾ ਹੈ ਤਾਂ ਇੱਕ ਮਹੱਤਵਪੂਰਨ ਪ੍ਰਭਾਵ ਪੈਦਾ ਹੰੁਦਾ ਹੈ।
ਅੰਤ ਵਿੱਚ ਆਪਣੇ ਨਿਜੀ ਜੀਵਨ ਵਿੱਚ ਪਾਣੀ ਦੀ ਬਚਤ ਸੰੰਬੰਧੀ ਅਭਿਆਸਾਂ ਨੂੰ ਅਪਨਾਉਣ ਦਾ ਵਾਦਾ ਕਰਦਿਆਂ ਸਮੂਹ ਵਿਿਦਆਰਥੀਆਂ, ਪ੍ਰਤੀਯੋਗੀਆਂ ਅਤੇ ਫੈਕਲਟੀ ਮੈਂਬਰਾਂ ਨੇ ਪ੍ਰੋਗਰਾਮ ਦੀ ਸਫਲਤਾਪੂਰਵਕ ਸਮਾਪਤੀ ਕੀਤੀ।