20ਵਾਂ ਰੋਜ਼ਾ ਇਫ਼ਤਾਰੀ ਸਮਾਗਮ ਉਤਸ਼ਾਹ ਨਾਲ ਕਰਵਾਇਆ ਗਿਆ
ਮੁਹੰਮਦ ਇਸਮਾਈਲ ਏਸ਼ੀਆ
ਮਲੇਰਕੋਟਲਾ, 22 ਮਾਰਚ,2025,ਜੋ ਕਿ ਆਪਸੀ ਭਾਈਚਾਰੇ, ਇਨਸਾਫ਼ ਅਤੇ ਧਾਰਮਿਕ ਸਾਂਝ ਦੀ ਮਿਥਾਲ ਹੈ, ਉੱਥੇ ਨਵਾਬ ਸ਼ੇਰ ਮੁਹੰਮਦ ਖ਼ਾਨ ਵੈੱਲਫੇਅਰ ਸੋਸਾਇਟੀ ਵੱਲੋਂ 20ਵਾਂ ਰੋਜ਼ਾ ਇਫ਼ਤਾਰੀ ਸਮਾਗਮ ਉਤਸ਼ਾਹ ਭਰੇ ਮਾਹੌਲ ਵਿੱਚ ਮਨਾਇਆ ਗਿਆ। ਇਹ ਸਮਾਗਮ ਨਾ ਸਿਰਫ਼ ਇਕ ਧਾਰਮਿਕ ਤਿਉਹਾਰ ਸੀ, ਬਲਕਿ ਇਸ ਵਿੱਚ ਪੰਜਾਬ ਦੀ ਮਿੱਟੀ ਦੀ ਖ਼ੁਸ਼ਬੋ ,ਪਿਆਰ, ਸਾਂਝ ਤੇ ਸਦਭਾਵਨਾ ਦੀ ਪਰੰਪਰਾ ਨੂੰ ਹੋਰ ਮਜ਼ਬੂਤ ਕਰਨ ਦਾ ਸੰਦੇਸ਼ ਵੀ ਦਿੱਤਾ ਗਿਆ।
ਇਸ ਸੰਸਥਾ ਦਾ ਨਾਮ ਮਲੇਰਕੋਟਲਾ ਦੇ ਉਸ ਇਤਿਹਾਸਕ ਵਿਅਕਤੀ 'ਨਵਾਬ ਸ਼ੇਰ ਮੁਹੰਮਦ ਖ਼ਾਨ' ਦੇ ਨਾਮ 'ਤੇ ਰੱਖਿਆ ਗਿਆ ਹੈ, ਜਿਸ ਨੇ 1705 ਵਿੱਚ ਸਰਹੰਦ ਦੇ ਜ਼ਾਲਮ ਵਜ਼ੀਰ ਵਜ਼ੀਰ ਖ਼ਾਨ ਵਲੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ, ਬਾਬਾ ਫਤਿਹ ਸਿੰਘ ਜੀ ਅਤੇ ਬਾਬਾ ਜੋਰਾਵਰ ਸਿੰਘ ਜੀ ਨੂੰ ਜੀਵਨ-ਭੀਖ ਦੀ ਬੇਨਤੀ ਬਾਵਜੂਦ, ਜੀਵਾਚ ਜ਼ਿੰਦਾ ਦੀਵਾਰ ਵਿੱਚ ਚੁਣਨ ਦੇ ਫ਼ੈਸਲੇ ਦਾ ਉੱਚਾ ਵਿਰੋਧ ਕੀਤਾ ਸੀ। ਉਨ੍ਹਾਂ ਨੇ ਦਰਬਾਰ ਵਿੱਚ 'ਨਾ-ਇਨਸਾਫ਼' ਵਿਰੁੱਧ ਆਵਾਜ਼ ਉਠਾਈ ਅਤੇ "ਹਾਅ" ਦਾ ਨਾਅਰਾ ਮਾਰ ਕੇ ਦੱਸਿਆ ਕਿ ਇਹ ਅਮਾਨਵੀਅਤ ਹੈ। ਇਸੀ ਕਰਕੇ ਗੁਰੂ ਗੋਬਿੰਦ ਸਿੰਘ ਜੀ ਨੇ ਮਲੇਰਕੋਟਲਾ ਨੂੰ ਦੂਸਰੇ ਮੁਸਲਮਾਨ ਹਕੂਮਤਾਂ ਤੋਂ ਵੱਖਰਾ ਅਤੇ ਨਿਆਂਪ੍ਰਸਤ ਖੇਤਰ ਕਿਹਾ।
ਇਸ ਰੋਜ਼ਾ ਇਫ਼ਤਾਰੀ ਸਮਾਗਮ ਵਿੱਚ ਪੰਜਾਬ ਭਰ ਤੋਂ ਮੁੱਖ ਮਹਿਮਾਨਾਂ ਨੇ ਸ਼ਮੂਲੀਅਤ ਕੀਤੀ, ਜਿਨ੍ਹਾਂ ਵਿੱਚ ਮੁਫ਼ਤੀ ਦਿਲਸ਼ਾਦ ਸਾਹਿਬ, ਮੁਫ਼ਤੀ ਮੁਹੰਮਦ ਸਾਹਿਲ ਸਾਹਿਬ, ਕਮਲ ਧਾਲੀਵਾਲ, ਅਵਤਾਰ ਖੰਨਾ, ਨਈਮ ਐਡਵੋਕੇਟ, ਪਰਵੇਜ਼ ਖਾਨ ਅਰਮੀਨੀਆ,ਅਯੂਬ ਖਾਨ, ਦੀਪਕ ਮਲੌਦ, ਗੁਰਸੇਵਕ ਸਿੰਘ (ਨਾਮਧਾਰੀ ਸ਼ਹੀਦੀ ਸਮਾਰਕ, ਮਲੇਰਕੋਟਲਾ),ਗਗਨ ਲਿਖਾਰੀ, ਅੱਤ ਜੱਟ ਜੋਹੀ ਮਾਨ ਸਹਿਕੇ ਵਾਲਾ, ਮਜ਼ਹਰ ਆਲਮ, ਆਲਮ ਖ਼ਾਨ, ਇਮਰਾਨ ਕੋਚ, ਰਿੱਕੀ ਸੂਦ,ਅਕਰਮ, ਡਾਕਟਰ ਮਿੱਠੂ ਮੁਹੰਮਦ (ਮਹਿਲਕਲਾਂ), ਡਾਕਟਰ ਮੁਹੰਮਦ ਅਸਗਰ ਬਿੱਟੂ, ਮੁਕਰਮ ਸ਼ੈਫੀ,ਦਿਲਵਰ ਖਾਨ ਬਾਦਸ਼ਾਹਪੁਰ ਅਤੇ ਮਹਿਬੂਬ ਜੀ ਸ਼ਾਮਿਲ ਰਹੇ।