ਬਲਾਕ ਕਾਹਨੂੰਵਾਨ 2 ਵਿਖੇ ਸ਼ੈਸ਼ਨ 2025-26 ਦੀ ਦਾਖ਼ਲਾ ਮੁਹਿੰਮ ਦਾ ਆਗਾਜ਼
ਰੋਹਿਤ ਗੁਪਤਾ
ਬਟਾਲਾ , 22 ਮਾਰਚ 2025 : ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤੇ ਬਲਾਕ ਕਾਹਨੂੰਵਾਨ 2 ਵੱਲੋਂ ਵਿਸ਼ਾਲ ਦਾਖ਼ਲਾ ਰੈਲੀ ਦਾ ਖੂਬਸੂਰਤ ਆਗਾਜ਼ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਵੜੈਚ ਤੋਂ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਬਲਵਿੰਦਰ ਸਿੰਘ ਗਿੱਲ ਦੀ ਯੋਗ ਅਗਵਾਈ ਵਿੱਚ ਹੋਇਆ I ਜਿਸ ਮੌਕੇ ਜਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਜਗਰੂਪ ਸਿੰਘ ਸੇਖਵਾਂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਚੇਅਰਮੈਨ ਡਾ . ਜਸਪਾਲ ਸਿੰਘ ਪੰਧੇਰ ਵੀ ਓਹਨਾਂ ਦੇ ਨਾਲ ਸਨ। ਇਸ ਦੌਰਾਨ ਸ.ਜਗਰੂਪ ਸਿੰਘ ਸੇਖਵਾਂ ਨੇ ਸਿੱਖਿਆ ਦੇ ਮਿਆਰ ਨੂੰ ਹੋਰ ਉੱਚਾ ਚੁੱਕਣ ਲਈ ਸਰਕਾਰ ਵੱਲੋਂ ਕੀਤੇ ਜਾ ਰਹੇ ਯਤਨਾਂ ਬਾਰੇ ਦੱਸਿਆ ਅਤੇ ਸਿੱਖਿਆ ਦੀ ਅਹਿਮੀਅਤ ਤੇ ਜ਼ੋਰ ਦਿੰਦਿਆਂ ਹੋਇਆਂ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਪੜ੍ਹਾਉਣ ਅਤੇ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਦੀ ਅਪੀਲ ਕੀਤੀ।
ਇਸ ਮੌਕੇ ਤੇ ਲਗਾਏ ਗਏ ਦਾਖ਼ਲਾ ਬੂਥ ਉੱਪਰ ਖ਼ੁਦ ਨਵੇਂ ਬੱਚਿਆਂ ਨੂੰ ਦਾਖਲ ਕੀਤਾ।ਇਸ ਮੌਕੇ ਸੰਬੋਧਨ ਕਰਦਿਆਂ ਹੋਇਆਂ ਸ. ਬਲਵਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਬੇਸ਼ੱਕ ਨਵਾਂ ਦਾਖ਼ਲਾ ਪਿਛਲੇ ਮਹੀਨੇ ਤੋਂ ਹੀ ਚੱਲ ਰਿਹਾ ਹੈ ਪਰ ਉਸਦਾ ਰਸਮੀ ਤੌਰ ' ਤੇ ਆਗਾਜ਼ ਅੱਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਹਰ ਪੱਖ ਤੋਂ ਬਹੁਤ ਸੁਧਾਰ ਹੋ ਰਿਹਾ ਹੈ । ਹੁਣ ਲੋੜ ਬਸ ਵੱਧ ਤੋਂ ਵੱਧ ਦਾਖਲਾ ਵਧਾਉਣ ਦੀ ਅਤੇ ਲੋਕਾਂ ਵਿੱਚ ਸਰਕਾਰੀ ਸਕੂਲਾਂ ਵਿੱਚ ਵਿਸ਼ਵਾਸ ਪੈਦਾ ਕਰਨ ਦੀ ਹੈ। ਪ੍ਰਿੰ. ਗੱਜਣ ਸਿੰਘ ਨੇ ਵੀ ਸਰਕਾਰੀ ਸਕੂਲਾਂ ਵਿੱਚ ਮਿਲ ਰਹੀਆਂ ਸਹੂਲਤਾਂ ਬਾਰੇ ਦੱਸਿਆ ਅਤੇ ਨਵੇਂ ਦਾਖਲੇ ਤੇ ਜ਼ੋਰ ਦਿੱਤਾ।
ਇਸ ਮੌਕੇ ਇਸ ਮੌਕੇ ਸ.ਸੁਖਜੀਤ ਸਿੰਘ ਸਰਪੰਚ ਪਿੰਡ ਵੜੈਚ, ਸਮੂਹ ਅਧਿਆਪਕ , ਮਾਪਿਆਂ ,ਦਾਖ਼ਲਾ ਕਮੇਟੀ ਮੈਂਬਰ ਸ. ਰਾਜਿੰਦਰਜੀਤ ਸਿੰਘ ਸੀ . ਐਚ. ਟੀ. , ਸ. ਕੁਲਵੰਤ ਸਿੰਘ ਸੀ.ਐਚ. ਟੀ., ਸ .ਅਮਰਜੀਤ ਸਿੰਘ ਐਚ. ਟੀ. , ਸ਼੍ਰੀਮਤੀ ਨੀਤੂ ਅੱਤਰੀ ਐਮ. ਆਈ., ਰਣਜੀਤ ਕੌਰ, ਵਿਨੇ ਕੁਮਾਰ ਅਕਾਊਂਟੈਂਟ ਸਮੇਤ ਬਲਾਕ ਦੇ ਸਾਰੇ ਸੈਂਟਰ ਮੁੱਖ ਅਧਿਆਪਕ ਸਾਹਿਬਾਨਾਂ ,ਵੱਖ-ਵੱਖ ਸਕੂਲਾਂ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਸ਼ਿਰਕਤ ਕੀਤੀ।