ਸੰਤੋਸ਼ ਕੁਮਾਰ ਗੋਗੀ ਨੇ ਇਮਪਰੂਵਮੈਂਟ ਟਰੱਸਟ ਦੇ ਟਰੱਸਟੀ ਵਜੋਂ ਲਿਆ ਚਾਰਜ
ਵੱਡੀ ਗਿਣਤੀ ‘ਚ ਆਮ ਆਦਮੀ ਪਾਰਟੀ ਵਰਕਰ ਤੇ ਪਤਵੰਤੇ ਹੋਏ ਹਾਜ਼ਰ
ਗੁਰਮੀਤ ਪਲਾਹੀ
ਫਗਵਾੜਾ, 22 ਮਾਰਚ 2025 : ਇਮਪਰੂਵਮੈਂਟ ਟਰੱਸਟ ਫਗਵਾੜਾ ਦੇ ਪੰਜਾਬ ਸਰਕਾਰ ਵਲੋਂ ਨਵੇਂ ਨਾਮਜ਼ਦ ਕੀਤੇ ਗਏ ਟਰੱਸਟੀ ਸੰਤੋਸ਼ ਗੋਗੀ, ਜ਼ਿਲ੍ਹਾ ਪ੍ਰਧਾਨ ਐਸ ਸੀ ਵਿੰਗ ਕਪੂਰਥਲਾ ਆਮ ਆਦਮੀ ਨੇ ਇਮਪਰੂਵਮੈਂਟ ਟਰੱਸਟ ਦਫ਼ਤਰ ਫਗਵਾੜਾ ਦੇ ਦਫ਼ਤਰ ਵਿੱਚ ਐਡਵੋਕੇਟ ਕਸ਼ਮੀਰ ਮੱਲੀ ਚੇਅਰਮੈਨ ਇਮਪਰੂਵਮੈਂਟ ਟਰੱਸਟ ਫਗਵਾੜਾ, ਸੁਰਿੰਦਰ ਸਿੰਘ ਸੋਢੀ ਹਾਕੀ ਓਲੰਪੀਅਨ , ਲਲਿਤ ਸਕਲਾਨੀ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਕਪੂਰਥਲਾ, ਤੇਜਪਾਲ ਬਸਰਾ ਸੀਨੀਅਰ ਡਿਪਟੀ ਮੇਅਰ, ਤਵਿੰਦਰ ਰਾਮ ਚੇਅਰਮੈਨ ਮਾਰਕੀਟ ਕਮੇਟੀ ਦੀ ਹਾਜ਼ਰੀ ਵਿੱਚ ਟਰੱਸਟੀ ਵਜੋਂ ਚਾਰਜ਼ ਸੰਭਾਲਿਆ। ਇਸ ਸਮੇਂ ਵੱਡੀ ਗਿਣਤੀ ਵਿੱਚ ਸ਼ਹਿਰੀ, ਆਮ ਆਦਮੀ ਪਾਰਟੀ ਵਰਕਰ, ਤੇ ਆਗੂ ਹਾਜ਼ਰ ਸਨ।
ਇਸ ਸਮੇਂ ਬੋਲਦਿਆਂ ਸੰਤੋਸ਼ ਕੁਮਾਰ ਗੋਗੀ ਨੇ ਕਿਹਾ ਕਿ ਉਹ ਆਮ ਆਦਮੀ ਪਾਰਟੀ ਦੇ ਸਿਪਾਹੀ ਹਨ ਅਤੇ ਉੱਚ ਨੇਤਾਵਾਂ ਵਲੋਂ ਜਿਥੇ ਵੀ ਉਹਨਾਂ ਦੀਆਂ ਸੇਵਾਵਾਂ ਦੀ ਲੋੜ ਹੈ, ਉਹ ਪੂਰੀ ਇਮਾਨਦਾਰੀ ਨਾਲ ਕਰਨਗੇ।
ਉਹਨਾ ਨੇ ਪੰਜਾਬ ਦੇ ਮੁੱਖਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਦਾ ਧੰਨਵਾਦ ਕੀਤਾ ਕਿ ਉਹ ਵਰਕਰਾਂ ਦੀਆਂ ਸੇਵਾਵਾਂ ਪਛਾਣਦੇ ਹਨ। ਉਹਨਾ ਨੇ ਭਾਵਪੂਰਤ ਸ਼ਬਦਾਂ ‘ਚ ਫਗਵਾੜਾ ਸ਼ਹਿਰੀਆਂ ਨੂੰ ਅਪੀਲ ਕੀਤੀ ਕਿ ਇਮਪੂਰਵਮੈਂਟ ਟਰੱਸਟ ਵਲੋਂ ਕੀਤੇ ਜਾ ਰਹੇ ਕੰਮਾਂ ‘ਚ ਉਹ ਸਹਿਯੋਗ ਦੇਣ। ਉਹਨਾ ਨੇ ਸ਼ਹਿਰੀਆਂ ਤੇ ਆਮ ਆਦਮੀ ਪਾਰਟੀ ਵਰਕਰਾਂ ਨੂੰ ਕਿਹਾ ਕਿ ਉਹ ਹਰ ਸਮੇਂ ਲੋਕ ਸੇਵਾ ਵਿੱਚ ਹਨ ਅਤੇ ਕੋਈ ਵੀ ਉਹਨਾਂ ਨੂੰ ਸਮਾਜਿਕ ਅਤੇ ਸਰਕਾਰੀ ਕੰਮਾਂ ਲਈ ਸੰਪਰਕ ਕਰ ਸਕਦਾ ਹੈ। ਇਸ ਸਮੇ ਹੋਰਨਾਂ ਤੋਂ ਬਿਨਾਂ ਪ੍ਰਿਤਪਾਲ ਕੌਰ ਤੁੱਲੀ ਐਮ.ਸੀ., ਜਸਦੇਵ ਸਿੰਘ ਪ੍ਰਿੰਸ ਐਮ.ਸੀ. , ਨੇਹਾ ਓਹਰੀ ਐਮ. ਸੀ., ਵਿਜੈ ਬਸੰਤ ਨਗਰ ਐਮ.ਸੀ., ਸੁਖਵਿੰਦਰ ਸਿੰਘ ਪ੍ਰਧਾਨ ਸਰਬ ਨੌਜਵਾਨ ਸਭਾ, ਅੰਕੁਸ਼ ਓਹਰੀ, ਸੁਭਾਸ਼ ਕਵਾਤਰਾ, ਡਾ. ਜਤਿੰਦਰ ਸਿੰਘ ਪਰਹਾਰ, ਜਤਿੰਦਰ ਨਾਹਰ, ਕੇਵਿਨ ਸਿੰਘ ਬਲਾਕ ਪ੍ਰਧਾਨ, ਮਨਮੋਹਨ ਸਿੰਘ ਬਲਾਕ ਪ੍ਰਧਾਨ, ਸੰਜੇ ਗੁਪਤਾ, ਦਿਨੇਸ਼ ਕੁਮਾਰ ਠੇਕੇਦਾਰ, ਮੁਨੀਸ਼ ਕਾਲੀਆ, ਵਿਨੋਦ ਭਾਸਕਰ ਬਲਾਕ ਪ੍ਰਧਾਨ, ਰਮਨ ਨੇਹਰਾ ਪੰਜਾਬ ਪ੍ਰਧਾਨ ਹਿਊਮਨ ਰਾਈਟਸ ਕੌਂਸਲ ਇੰਡੀਆ ਐਂਟੀ ਕਰੱਪਸ਼ਨ ਸੈੱਲ, ਸੰਦੀਪ ਕਾਲੀਆ, ਵਿਜੇ ਤਰੀਖਾ ਸੋਸ਼ਲ ਮੀਡੀਆ ਇੰਚਾਰਜ ਆਪ ਫਗਵਾੜਾ, ਵਿਜੇ ਬੰਗਾ ਹਲਕਾ ਕਾਰਡੀਨੇਟਰ, ਆਸ਼ੂ ਜੱਸੀ ਬਲਾਕ ਪ੍ਰਧਾਨ, ਰਾਮਕ੍ਰਿਸ਼ਨ, ਹਰਪਾਲ ਢਿੱਲੋਂ, ਨਿਤਿਨ ਮੱਟੂ, ਹਰਜਿੰਦਰ ਗੋਗਨਾ, ਰਾਕੇਸ਼ ਕੋਛੜ, ਰਵਿੰਦਰ ਸਿੰਘ ਰਾਏ, ਸੁਧਾ ਬੇਦੀ, ਮਨਦੀਪ ਬਾਸੀ, ਜਸ਼ਨ ਮੇਹਰਾ, ਸਾਹਿਬਜੀਤ ਸਾਬੀ, ਵਿੱਕੀ ਸਿੰਘ ਵਾਈਸ ਪ੍ਰਧਾਨ ਯੂਥ ਵਿੰਗ ਆਪ ਕਪੂਰਥਲਾ, ਸਤਨਾਮ ਸਿੰਘ ਰਾਣਾ, ਜੋਗਿੰਦਰ ਪਾਲ ਬੇਦੀ ਬਲਾਕ ਪ੍ਰੈਜੀਡੇਂਟ, ਗੁਰਦੀਪ ਸਿੰਘ ਤੁੱਲੀ, ਸਤਨਾਮ ਸਿੰਘ ਜੱਸੀ, ਕਿਰਨਦੀਪ ਹੀਰ ਐਸ.ਡੀ.ਓ., ਰਵਿੰਦਰ ਸਿੰਘ ਜੇ.ਈ, ਜੀਵਨ ਕੁਮਾਰ ਕਲਰਕ, ਜਗਦੀਪ ਕੁਰਲ ਸੀਨੀਅਰ ਸਹਾਇਕ, ਵਿਸ਼ਾਲ ਮਿਸ਼ਰਾ ਕੰਪਿਊਟਰ ਓਪਰੇਟਰ ਆਦਿ ਹਾਜ਼ਰ ਸਨ।