ਅੰਬਾਲਾ ਦੇ ਨੰਗਲ ਵਿਚ ਬਣ ਰਿਹਾ ਐਨਸੀਡੀਸੀ, ਸੱਤ ਸੂਬਿਆਂ ਨੂੰ ਮਿਲੇਗਾ ਲਾਭ- ਅਨਿਲ ਵਿਜ
ਚੰਡੀਗੜ੍ਹ, 16 ਮਾਰਚ 2025 - ਹਰਿਆਣਾ ਦੇ ਉਰਜਾ, ਟ੍ਰਾਂਸਪੋਰਟ ਅਤੇ ਕਿਰਤ ਮੰਤਰੀ ਅਨਿਲ ਵਿਜ ਨੇ ਅੰਬਾਲਾ ਕੈਂਟ ਦੇ ਨੰਗਲ ਵਿਚ ਨਿਰਮਾਣਧੀਨ ਕੌਮੀ ਰੋਗ ਕੰਟਰੋਲ ਕੇਂਦਰ (ਐਨਸੀਡੀਸੀ) ਦੇ ਨਿਰੀਖਣ ਦੌਰਾਨ ਕਿਹਾ ਕਿ ਇਹ ਸੰਸਥਾਨ ਵੱਖ-ਵੱਖ ਰੋਗਾਂ ਦੀ ਜਾਂਚ ਅਤੇ ਖੋਜ ਵਿਚ ਅਹਿਮ ਭੁਮਿਕਾ ਨਿਭਾਏਗਾ।
ਉਨ੍ਹਾਂ ਨੇ ਦਸਿਆ ਕਿ 17 ਕਰੋੜ ਰੁਪਏ ਦੀ ਲਾਗਤ ਨਾਲ ਬਣ ਰਿਹਾ ਇਹ ਕੇਂਦਰ ਹਰਿਆਣਾ ਸਮੇਤ ਸੱਤ ਸੂਬਿਆਂ ਦੇ ਮਰੀਜਾਂ ਨੂੰ ਲਾਭ ਪਹੁੰਚਾਏਗਾ, ਜਿਸ ਤੋਂ ਉਨ੍ਹਾਂ ਨੂੰ ਦਿੱਲੀ ਜਾਂ ਪੂਣੇ ਜਾਣ ਦੀ ਜਰੂਰਤ ਨਹੀਂ ਪਵੇਗੀ। ਚਾਰ ਏਕੜ ਭੂਮੀ 'ਤੇ ਨਿਰਮਾਣਧੀਨ ਇਸ ਕੇਂਦਰ ਦਾ ਪਹਿਲਾ ਪੜਾਅ ਪ੍ਰਗਤੀ 'ਤੇ ਹੈ, ਜਦੋਂ ਕਿ ਦੂਜੇ ਪੜਾਅ ਵਿਚ ਮੁੱਖ ਭਵਨ ਬਣੇਗਾ।
ਐਨਸੀਡੀਸੀ ਵਿਚ ਵਿਗਿਆਨਕ ਸੰਕ੍ਰਾਮਕ ਰੋਗਾਂ ਦੀ ਪਹਿਚਾਨ, ਕੰਟਰੋਲ ਅਤੇ ਰੋਕਥਾਮ 'ਤੇ ਖੋਜ ਕਰਣਗੇ। ਇਹ ਕੇਂਦਰ ਡਾਇਰਿਆ, ਟਾਈਫਾਇਡ, ਹੈਪੇਟਾਈਟਿਸ ਅਤੇ ਖਸਰਾ ਵਰਗੀ ਬੀਮਾਤਰੀਆਂ ਦੀ ਜਾਂਚ ਅਤੇ ਰੋਕਥਾਮ ਵਿਚ ਸਹਾਇਕ ਹੋਵੇਗਾ।
ਅੰਬਾਲਾ ਕੈਂਟ ਨੂੰ ਇਸ ਦੇ ਲਈ ਉਪਯੁਕਤ ਸਥਾਨ ਮੰਨਦੇ ਹੋਏ ਵਿਜ ਨੇ ਕਿਹਾ ਕਿ ਇਹ ਹਵਾਈ-ਰੇਲਵੇ ਅਤੇ ਸੜਕ ਮਾਰਗ ਨਾਲ ਚੰਗੀ ਤਰ੍ਹਾ ਜੁੜਿਆ ਹੈ, ਅਤੇ ਇੱਥੇ ਦੇ ਮੈਡੀਕਲ ਸੰਸਥਾਨਾਂ ਤੋਂ ਨਿਯਮਤ ਨਮੂਨੇ ਮਿਲ ਸਕਣਗੇ। ਉਨ੍ਹਾਂ ਨੇ ਜੋਰ ਦੇ ਕੇ ਕਿਹਾ ਕਿ ਇਹ ਕੇਂਦਰ ਨਵੀਂ ਬੀਮਾਰੀਆਂ ਦੀ ਪਹਿਚਾਣ ਅਤੇ ਕੰਟਰੋਲ ਵਿਚ ਮਹਤੱਵਪੂਰਣ ਭੁਮਿਕਾ ਨਿਭਾਏਗਾ।