ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਾਰੀ ਹਦਾਇਤਾਂ ਦੀਆਂ ਜਗਰਾਉਂ ਵਿੱਚ ਉੱਡੀਆਂ ਧੱਜੀਆਂ
- ਸੁਆਮੀ ਰੂਪ ਚੰਦ ਜੈਨ ਸਕੂਲ ਨੇ ਸਰਕਾਰ ਵੱਲੋਂ ਜਾਰੀ ਹਦਾਇਤਾਂ ਨੂੰ ਤਾਕ ਤੇ ਰੱਖ 15 ਦਿਨ ਪਹਿਲਾਂ ਹੀ ਕੱਢੇ ਨਤੀਜੇ
- ਐਤਵਾਰ ਛੁੱਟੀ ਵਾਲੇ ਦਿਨ ਸਕੂਲ ਚ ਲਗਾਈਆਂ ਰੌਣਕਾਂ
ਦੀਪਕ ਜੈਨ
ਜਗਰਾਉਂ 16 ਮਾਰਚ 2025 - ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਕੋਈ ਵੀ ਸਰਕਾਰੀ ਜਾਂ ਪ੍ਰਾਈਵੇਟ ਲਾਇਆ ਸਕੂਲ ਜੋ ਕਿ ਪੰਜਾਬ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਹੈ 31 ਮਾਰਚ ਤੋਂ ਪਹਿਲਾਂ ਨਤੀਜੇ ਘੋਸ਼ਿਤ ਨਹੀਂ ਕਰ ਸਕਦਾ ਪਰ ਜਗਰਾਉਂ ਦੇ ਪੁਰਾਣੀ ਸਬਜੀ ਮੰਡੀ ਰੋਡ ਤੇ ਸਥਿਤ ਸੁਆਮੀ ਰੂਪ ਚੰਦ ਜੈਨ ਸੀਨੀਅਰ ਸੈਕੈਂਡਰੀ ਸਕੂਲ ਵੱਲੋਂ 15 ਦਿਨ ਪਹਿਲਾਂ ਐਤਵਾਰ ਛੁੱਟੀ ਵਾਲੇ ਦਿਨ ਹੀ ਨਤੀਜੇ ਘੋਸ਼ਿਤ ਕਰ ਦਿੱਤੇ ਗਏ। ਦੱਸ ਦਈਏ ਕਿ ਪਹਿਲਾਂ ਵੀ ਇਸੇ ਸਕੂਲ ਵੱਲੋਂ ਪੰਜਾਬ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਉਲੰਘਣਾ ਕੀਤੀ ਜਾ ਚੁੱਕੀ ਹੈ ਤੇ ਛੁੱਟੀ ਵਾਲੇ ਦਿਨ ਸਕੂਲ ਖੋਲਿਆ ਗਿਆ ਸੀ।
ਕੀ ਕਹਿਣਾ ਹੈ ਸਕੂਲ ਪ੍ਰਿੰਸੀਪਲ ਰਾਜਪਾਲ ਕੌਰ ਦਾ
ਇਸ ਸੰਬੰਧ ਵਿੱਚ ਜਦੋਂ ਸਵਾਮੀ ਰੂਪ ਚੰਦ ਜੈਨ ਸੀਨੀਅਰ ਸਕੂਲ ਦੀ ਪ੍ਰਿੰਸੀਪਲ ਰਾਜਪਾਲ ਕੌਰ ਨਾਲ ਫੋਨ ਤੇ ਗੱਲਬਾਤ ਕਰ ਉਹਨਾਂ ਤੋਂ ਸਰਕਾਰ ਵੱਲੋਂ ਜਾਰੀ ਹਦਾਇਤਾਂ ਜੀ ਉਲੰਘਣਾ ਅਤੇ ਸਕੂਲ ਦਾ ਨਤੀਜਾ ਐਤਵਾਰ ਦੇ ਦਿਨ ਘੋਸ਼ਿਤ ਕਰਨ ਵਾਲੇ ਪੁੱਛਿਆ ਗਿਆ ਤਾਂ ਉਹ ਸਵਾਲ ਸੁਣਦਿਆਂ ਹੀ ਫੋਨ ਕੱਟ ਕਰ ਗਏ। ਇਸ ਤੋਂ ਬਾਅਦ ਜਦੋਂ ਦੁਬਾਰਾ ਜਾਣਕਾਰੀ ਲਈ ਫੋਨ ਕੀਤਾ ਗਿਆ ਤਾਂ ਬਾਰ ਬਾਰ ਫੋਨ ਕਰਨ ਦੇ ਬਾਵਜੂਦ ਵੀ ਉਹਨਾਂ ਨੇ ਫੋਨ ਚੱਕਣਾ ਮੁਨਾਸਬ ਨਹੀਂ ਸਮਝਿਆ।
ਕੀ ਕਹਿਣਾ ਹੈ ਡੀਓ ਲੁਧਿਆਣਾ ਦਾ
ਜਦੋਂ ਇਸ ਬਾਰੇ ਡੀਓ ਲੁਧਿਆਣਾ ਰਵਿੰਦਰ ਕੌਰ ਗਿੱਲ ਨਾਲ ਗੱਲਬਾਤ ਕਰ ਸੁਆਮੀ ਰੂਪ ਚੰਦ ਸਕੂਲ ਵੱਲੋਂ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਉਲੰਘਣਾ ਅਤੇ ਐਤਵਾਰ ਨੂੰ ਨਤੀਜਾ ਘੋਸ਼ਿਤ ਕਰਨ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਇਸ ਬਾਰੇ ਉਹਨਾਂ ਨੂੰ ਫਿਲਹਾਲ ਦੀ ਘੜੀ ਕੋਈ ਜਾਣਕਾਰੀ ਨਹੀਂ ਹੈ ਜਾਣਕਾਰੀ ਪ੍ਰਾਪਤ ਕਰਕੇ ਹੀ ਉਹ ਕੁਛ ਦੱਸ ਸਕਦੇ ਹਨ। ਜਦਕਿ ਡੀਸੀ ਲੁਧਿਆਣਾ ਜਤਿੰਦਰ ਨੂੰ ਫੋਨ ਕੀਤਾ ਗਿਆ ਉਹਨਾਂ ਨੇ ਫੋਨ ਨਹੀਂ ਚੁੱਕਿਆ।