ਯੁੱਧ ਨਸ਼ਿਆਂ ਵਿਰੁੱਧ: ਜ਼ਿਲ੍ਹਾ ਐਸ.ਏ.ਐਸ.ਨਗਰ ਪੁਲਿਸ ਨੇ ਨਸ਼ਿਆਂ ਖਿਲਾਫ ਜੰਗ ਤੇਜ਼ ਕੀਤੀ
ਹਰਜਿੰਦਰ ਸਿੰਘ ਭੱਟੀ
- ਲਗਾਤਾਰ ਚੌਥੇ ਦਿਨ 'ਡਰੱਗ ਹੌਟਸਪੌਟ' ਤ੍ਰਿਵੇਦੀ ਕੈਂਪ ਤੇ ਛਾਪੇਮਾਰੀ ਅਤੇ ਗ੍ਰਿਫਤਾਰੀਆਂ
- 9 ਮਾਮਲਿਆਂ ਚ 15 ਗ੍ਰਿਫ਼ਤਾਰ
- ਲਗਾਤਾਰ ਛਾਪੇਮਾਰੀ ਅਤੇ ਗ੍ਰਿਫਤਾਰੀਆਂ ਨੇ ਨਸ਼ੇ ਦੇ ਤਸਕਰਾਂ ਨੂੰ ਮੁਬਾਰਿਕਪੁਰ ਦੇ ਤ੍ਰਿਵੇਦੀ ਕੈਂਪ ਤੋਂ ਆਪਣੇ ਕਿਰਾਏ ਦੇ ਅਪਾਰਟਮੈਂਟਾਂ ਨੂੰ ਛੱਡ ਕੇ ਭੱਜਣ ਲਈ ਮਜ਼ਬੂਰ ਕੀਤਾ
ਡੇਰਾਬੱਸੀ (ਐਸ.ਏ.ਐਸ. ਨਗਰ), 16 ਮਾਰਚ 2025 - ਦੀਪਕ ਪਾਰੀਕ, ਆਈ.ਪੀ.ਐਸ., ਐਸ.ਐਸ.ਪੀ. ਐਸ.ਏ.ਐਸ ਨਗਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਸਬ ਡਵੀਜ਼ਨ ਡੇਰਾਬੱਸੀ ਦੀਆਂ ਟੀਮਾਂ ਨੇ ਅੱਜ ਲਗਾਤਾਰ ਚੌਥੇ ਦਿਨ 'ਡਰੱਗ ਹੌਟਸਪੌਟ' ਤ੍ਰਿਵੇਦੀ ਕੈਂਪ ਡੇਰਾਬੱਸੀ ਸਥਿਤ ਨਸ਼ਾ ਤਸਕਰਾਂ ਦੇ ਘਰਾਂ 'ਤੇ ਛਾਪੇਮਾਰੀ ਕੀਤੀ।
ਇਸ ਦੌਰਾਨ ਐਫ ਆਈ ਆਰ 59, ਮਿਤੀ 16-03-2025 ਅਧੀਨ 21 ਐਨ ਡੀ ਪੀ ਐਸ ਐਕਟ, ਪੁਲਿਸ ਥਾਣਾ, ਡੇਰਾਬੱਸੀ ਵਿਖੇ ਨਸ਼ਾ ਤਸਕਰਾਂ ਦੇ ਵਿਰੁੱਧ 20 ਗ੍ਰਾਮ ਹੈਰੋਇਨ ਦੀ ਬਰਾਮਦਗੀ ਦੇ ਸਬੰਧ ਵਿੱਚ ਦਰਜ ਕੀਤੀ ਗਈ ਸੀ, ਜਿਸ ਵਿੱਚ ਯੂਸਫ ਮਸੀਹ ਪੁੱਤਰ ਬਾਬਰ, ਸੂਰਜ ਕੁਮਾਰ ਪੁੱਤਰ ਰਾਜੇਸ਼ ਸਾਹਨੀ, ਨਰੇਸ਼ ਉਰਫ਼ ਤਿੱਤਰ ਪੁੱਤਰ ਚਮਨ ਲਾਲ ਸਾਰੇ ਵਾਸੀ ਢੇਹਾ ਬਸਤੀ, ਤ੍ਰਿਵੇਦੀ ਕੈਂਪ, ਮੁਬਾਰਿਕਪੁਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਐਸ ਐਸ ਪੀ ਦੀਪਕ ਪਾਰਿਕ ਅਨੁਸਾਰ ਸਬ ਡਵੀਜ਼ਨ ਡੇਰਾਬੱਸੀ ਪੁਲਿਸ ਦੀਆਂ ਟੀਮਾਂ ਵੱਲੋਂ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਦੇ ਸਾਰਥਕ ਨਤੀਜੇ ਸਾਹਮਣੇ ਆ ਰਹੇ ਹਨ। ਲਗਾਤਾਰ ਛਾਪੇਮਾਰੀ ਅਤੇ ਗ੍ਰਿਫਤਾਰੀਆਂ ਨੇ ਨਸ਼ੇ ਦੇ ਤਸਕਰਾਂ ਅਤੇ ਸਮੱਗਲਰਾਂ ਨੂੰ ਮੁਬਾਰਿਕਪੁਰ ਦੇ ਤ੍ਰਿਵੇਦੀ ਕੈਂਪ ਤੋਂ ਆਪਣੇ ਕਿਰਾਏ ਦੇ ਅਪਾਰਟਮੈਂਟਾਂ ਨੂੰ ਛੱਡ ਕੇ ਭੱਜਣ ਲਈ ਮਜ਼ਬੂਰ ਕਰ ਦਿੱਤਾ ਹੈ।
ਐਸ ਐਸ ਪੀ ਦੀਪਕ ਪਾਰਿਕ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਵਿੱਚ ਸਬ ਡਵੀਜ਼ਨ ਡੇਰਾਬੱਸੀ ਪੁਲਿਸ ਨੇ 15 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਉਹਨਾਂ ਦੇ ਖਿਲਾਫ ਸਬ ਡਵੀਜ਼ਨ ਡੇਰਾਬਸੀ ਦੇ ਵੱਖ-ਵੱਖ ਥਾਣਿਆਂ ਵਿੱਚ 9 ਪਰਚੇ ਦਰਜ ਕੀਤੇ ਗਏ ਹਨ। ਇਸ ਦੌਰਾਨ ਕੁੱਲ 1 ਕਿਲੋ ਅਫੀਮ, 47 ਗ੍ਰਾਮ ਹੈਰੋਇਨ, 150 ਕੈਪਸੂਲ, 13.5 ਲੀਟਰ ਸ਼ਰਾਬ, 80,000/- ਨਸ਼ੀਲੇ ਪਦਾਰਥ, ਦੋ ਕਾਰਾਂ ਬਰਾਮਦ ਕੀਤੇ ਗਏ ਹਨ।
ਪੁਲਿਸ ਵੱਲੋਂ ਇਸ ਤੋਂ ਇਲਾਵਾ, ਸਥਾਨਕ ਪੰਚਾਇਤ ਨਾਲ ਤਾਲਮੇਲ ਕਰਕੇ ਐਨਡੀਪੀਐਸ ਐਕਟ ਦੀ ਧਾਰਾ 27 (ਏ) ਦੇ ਤਹਿਤ ਨਸ਼ੀਲੇ ਪਦਾਰਥਾਂ ਦੀ ਕਮਾਈ ਵਜੋਂ ਕਈ ਘਰੇਲੂ ਸਮਾਨ ਜ਼ਬਤ ਕੀਤਾ ਗਿਆ ਹੈ।