ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਨਵਾਂ ਕੇਸਰ ਵਾਲਾ ਵਿਖੇ ਸਰਬੱਤ ਦੇ ਭਲੇ ਲਈ ਅਰਦਾਸ
ਅਸ਼ੋਕ ਵਰਮਾ
ਭਗਤਾ ਭਾਈ, 6 ਮਾਰਚ 2025 :ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਨਵਾਂ ਕੇਸਰ ਸਿੰਘ ਵਾਲਾ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਉਣ ਉਪਰੰਤ ਦੇ ਵਿਦਿਆਰਥੀਆਂ ਅਤੇ ਸਰਬੱਤ ਦੇ ਭਲੇ ਅਰਦਾਸ ਕੀਤੀ ਗਈ। ਇਸ ਧਾਰਮਿਕ ਸਮਾਗਮ ਦੌਰਾਨ ਬੱਚਿਆਂ ਦੇ ਮਾਪਿਆਂ ਅਤੇ ਪਿੰਡ ਵਾਸੀਆਂ ਨੇ ਸ਼ਮੂਲੀਅਤ ਕੀਤੀ। ਇਸ ਸਮਾਗਮ ਵਿਚ ਵਿਸ਼ੇਸ ਤੌਰ ਤੇ ਪਹੁੰਚੇ ਜਗਸੀਰ ਸਿੰਘ ਸਿੱਧੂ ਕੈਨੇਡੀਅਨ ਪ੍ਰਧਾਨ ਸ਼ਹੀਦ ਹਰਜੀਤ ਸਿੰਘ ਸਮਾਜ ਸੇਵਾ ਸੁਸਾਇਟੀ ਭਗਤਾ ਭਾਈ ਨੇ ਸਕੂਲ ਲਈ 11 ਹਜ਼ਾਰ ਰੁਪਏ ਅਤੇ ਗੁਰਕੀਰਤ ਸਿੰਘ ਵਿੱਕੀ ਕੇਸਰ ਵਾਲਾ ਹੌਲਦਾਰ ਸੀਆਈਡੀ ਨੇ ਸਕੂਲ ਦੀ ਬੇਹਤਰੀ 5 ਹਜ਼ਾਰ ਰੁਪਏ ਸਹਾਇਤਾ ਵਜੋਂ ਦੇਣ ਦਾ ਐਲਾਨ ਕੀਤਾ। ਇਸੇ ਉਪਰੰਤ ਸਰਪੰਚ ਹਰਪ੍ਰੀਤ ਸਿੰਘ ਨਵਾਂ ਕੇਸਰ ਵਾਲਾ ਸਕੂਲ ਲਈ ਨਵਾਂ ਇੰਨਵਾਟਰ ਦੇਣ ਦਾ ਐਲਾਨ ਕੀਤਾ। ਇਸ ਮੌਕੇ ਸਕੂਲ ਵੱਲੋਂ ਦਾਨੀ ਸੱਜਣਾਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ।
ਇਸ ਮੌਕੇ ਇਹਨਾਂ ਦਾਨੀ ਸੱਜਣਾਂ ਨੇ ਭਰੋਸਾ ਦਿੱਤਾ ਕਿ ਉਹ ਬੱਚਿਆ ਦੀ ਪੜਾਈ ਲਈ ਹਰ ਸੰਭਵ ਸਹਾਇਤਾ ਦਾ ਯਤਨ ਕਰਦੇ ਰਹਿਣਗੇ। ਇਸ ਸਕੂਲ ਇੰਚਾਰਜ ਜਸਵਿੰਦਰ ਕੌਰ ਚਹਿਲ ਨੇ ਦਾਨੀ ਸੱਜਣਾਂ ਦਾ ਧੰਨਵਾਦ ਕਰਦੇ ਇਕੱਤਰ ਲੋਕਾਂ ਨੂੰ ਅਪੀਲ ਕੀਤੀ ਉੁਹ ਸਰਕਾਰੀ ਸਕੂਲਾਂ ਨੂੰ ਆਪਣੇ ਵਿੱਤ ਅਨੁਸਾਰ ਆਰਥਿਕ ਸਹਾਇਤਾ ਦੇਣ ਦੀ ਆਦਤ ਪੈਦਾ ਕਰਨ।ਜਗਸੀਰ ਸਿੰਘ ਸਿੱਧੂ ਕੈਨੇਡਾ ਨੇ ਕਿਹਾ ਗਰੀਬ ਅਤੇ ਹੁਸਿਆਰ ਵਿਗਿਆਰਥੀਆ ਦੀ ਮੱਦਦ ਲਈ ਸਭ ਨੂੰ ਯਤਨ ਕਰਨੇ ਚਾਹੀਦੇ ਹਨ। ਇਸ ਮੌਕੇ ਹਰਜੀਤ ਸਿੰਘ ਕਲਿਆਣ ਸੀਐੱਚਟੀ ਭਗਤਾ, ਅਧਿਆਪਕ ਜਸਵੀਰ ਸਿੰਘ ਕਲਿਆਣ, ਸਰਪੰਚ ਹਰਪ੍ਰੀਤ ਸਿੰਘ ਨਵਾਂ ਕੇਸਰ ਵਾਲਾ, ਰਾਜਿੰਦਰਪਾਲ ਸਰਮਾ ਕੈਸੀਅਰ ਪ੍ਰੈਸ ਕਲੱਬ ਭਗਤਾ, ਹਰਿੰਦਰ ਸਿੰਘ, ਅਮਨਦੀਪ ਕੌਰ, ਮਨਜੀਤ ਸਿੰਘ, ਸੁਖਮਿੰਦਰ ਸਿੰਘ ਭੂਸਨ, ਗੁਰਦੁਆਰਾ ਸਾਹਿਬ ਕਮੇਟੀ, ਸਕੂਲ ਮਨੈਂਜਮੈਂਟ, ਗ੍ਰਾਮ ਪੰਚਾਇਤ ਆਦਿ ਹਾਜ਼ਰ ਸਨ।