ਮਨਦੀਪ ਸਿੰਘ ਖੁਰਦ ਨੂੰ ਦੁਬਈ ਵਿਖੇ ਇੰਟਰਨੈਸ਼ਨਲ ਪੰਜਾਬੀ ਵਿਰਸਾ ਐਵਾਰਡ ਨਾਲ ਸਨਮਾਨਿਤ
- ਲੰਮੇ ਸਮੇਂ ਤੋਂ ਵਿਰਸਾ ਸੰਭਾਲ ਸਰਦਾਰੀ ਲਹਿਰ ਸੰਸਥਾ ਰਾਹੀ ਦਸਤਾਰ ਖੇਤਰ ਲਈ ਸੇਵਾਵਾਂ ਨਿਭਾਉਂਣ ਲਈ ਮਿਲਿਆ ਸਨਮਾਨ:-ਮਨਦੀਪ ਸਿੰਘ ਖੁਰਦ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ 4 ਮਾਰਚ 2025 - ਪਿਛਲੇ ਲੰਮੇ ਸਮੇਂ ਤੋਂ ਇੰਟਰਨੈਸ਼ਨਲ ਸੰਸਥਾਂ ਵਿਰਸਾ ਸੰਭਾਲ ਸਰਦਾਰੀ ਲਹਿਰ ਪੰਜਾਬ ਰਾਹੀਂ ਦਸਤਾਰ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਿਸ਼ਵ ਪੱਧਰ ਤੇ ਸੇਵਾਵਾਂ ਨਿਭਾਉਂਣ ਲਈ ਮਿਲਿਆ ਸਨਮਾਨ ਇਨਾਂ ਵਿਚਾਰਾਂ ਦਾ ਪ੍ਰਗਟਾਵਾ ਵਿਰਸਾ ਸੰਭਾਲ ਸਰਦਾਰੀ ਲਹਿਰ ਪੰਜਾਬ ਦੇ ਮੁੱਖ ਸੇਵਾਦਾਰ ਡਾ.ਮਨਦੀਪ ਸਿੰਘ ਖੁਰਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ ਤੇ ਕਿਹਾ ਕਿ ਵਿਰਸਾ ਸੰਭਾਲ ਸਰਦਾਰੀ ਲਹਿਰ ਪੰਜਾਬ ਵੱਲੋਂ ਵਿਸ਼ਵ ਪੱਧਰ ਤੇ ਪਹਿਲਾਂ ਹੀ ਨੌਜਵਾਨ ਪੀੜ੍ਹੀ ਨੂੰ ਬਾਣੀ ਬਾਣੇ ਨਾਲ ਜੋੜਨ ਲਈ ਕਾਰਜ ਲਗਾਤਾਰ ਜਾਰੀ ਰਹਿੰਦੇ ਹਨ ਜਿਸ ਤਹਿਤ ਦੁਬਈ ਵਿਖੇ ਡੀਆਈ ਵੀ ਕੰਪਨੀ ਵੱਲੋਂ ਦੁਬਈ ਵਿੱਚ ਕਰਵਾਏ ਦ ਆਈਕਾਨਿਕ ਪੰਜਾਬੀ ਐਵਾਰਡ ਦੌਰਾਨ ਇੰਟਰਨੈਸ਼ਨਲ ਪੰਜਾਬੀ ਵਿਰਸਾ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਪਹਿਲਾਂ ਵੀ ਕਈ ਵਾਰ ਮਨਦੀਪ ਸਿੰਘ ਖੁਰਦ ਨੂੰ ਦੇਸ਼ਾਂ ਵਿਦੇਸ਼ਾਂ ਵਿੱਚੋਂ ਉਨਾ ਦੀ ਸੇਵਾ ਨੂੰ ਦੇਖਦੇ ਹੋਏ ਸਨਮਾਨਿਤ ਕੀਤਾ ਜਾ ਚੁੱਕਾ ਹੈ।ਇਸ ਮੌਕੇ ਸਨਮਾਨਿਤ ਕਰਨ ਮੌਕੇ ਵਿਧਾਨ ਸਭਾ ਪੰਜਾਬ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ਅਬਦੁੱਲਾ ਐਂਡ ਅਬਦੁੱਲਾ ਗਰੁੱਪ ਦੇ ਚੇਅਰਮੈਨ ਡਾ ਬੂ ਅਬਦੁੱਲਾ ਪਦਮਸ਼੍ਰੀ ਕਰਤਾਰ ਸਿੰਘ ਪਹਿਲਵਾਨ,ਲੋਕ ਗਾਇਕ ਪੰਮੀ ਬਾਈ, ਵਾਤਾਵਰਣ ਪ੍ਰੇਮੀ ਇੰਦਰਜੀਤ ਸਿੰਘ ਮੁੰਡੇ ਚੇਅਰਮੈਨ ਕੇ ਐਸ ਗਰੁੱਪ, ਗੁਰਦੁਆਰਾ ਨਾਨਕ ਦਰਬਾਰ ਰਹਸਲ ਖੇਮਾ ਦੇ ਪ੍ਰਧਾਨ ਤਲਵਿੰਦਰ ਸਿੰਘ,ਦੀਪਕ ਬਾਲੀ, ਡੀ ਆਈ ਬੀ ਈਵੈਂਟ ਕੰਪਨੀ ਦੇ ਫਾਊਡਰ ਮਨਜਿੰਦਰ ਸਿੰਘ, ਜੋਗਿੰਦਰ ਸਿੰਘ ਬੇਦੀ, ਅਮਨਦੀਪ ਸਿੰਘ ਕੁੰਨਰ, ਬਲਵੀਰ ਸਿੰਘ ਰੰਧਾਵਾ, ਤੋਂ ਇਲਾਵਾ ਦਰਜਨਾਂ ਹੀ ਪੰਜਾਬੀ ਸਖਸ਼ੀਅਤਾਂ ਹਾਜ਼ਰ ਸਨ।