ਜਗਰਾਉਂ ਵਿਖੇ ਸੜਕ ਹਾਦਸੇ ਦੌਰਾਨ ਨੌਜਵਾਨ ਲੜਕੀ ਦੀ ਮੌਤ
ਜਗਰਾਓ, 4 ਮਾਰਚ 2025 - ਜਗਰਾਉਂ ਦੇ ਵਿੱਚ ਅੱਜ ਸਵੇਰੇ ਤਕਰੀਬਨ 9 ਵਜੇ ਰੇਲਵੇ ਓਵਰ ਬ੍ਰਿਜ ਉੱਪਰ ਇੱਕ ਆਲੂਆਂ ਵਾਲੀ ਟਰੈਕਟਰ ਟਰਾਲੀ ਅਤੇ ਇੱਕ ਸਾਈਕਲ ਅਤੇ ਇੱਕ ਐਕਟਵਾ ਦਾ ਆਪਸ ਵਿੱਚ ਭੀੜਨ ਕਰਕੇ ਸਾਈਕਲ ਸਵਾਰ ਜ਼ਖਮੀ ਹੋ ਗਿਆ ਹਾਦਸਾ ਇੰਨਾ ਭਿਆਨਕ ਸੀ ਕਿਐਕਟਵਾ ਸਵਾਰ ਲੜਕੀ ਦੀ ਮੌਕੇ ਤੇ ਹੀ ਮੌਤ ਹੋ ਗਈ ਹਾਦਸੇ ਤੋਂ ਬਾਅਦ ਪੁਲ ਉੱਪਰ ਭਾਰੀ ਜਾਮ ਲੱਗ ਗਿਆ ਅਤੇ ਲੋਕਾਂ ਨੇ 108 ਐਬੂਲੈਂਸ ਤੇ ਫੋਨ ਕੀਤਾ ਮ੍ਰਿਤਿਕਾ ਦੀ ਦੇਹ ਤਕਰੀਬਨ ਇੱਕ ਡੇਢ ਘੰਟਾ ਸੜਕ ਤੇ ਹੀ ਪਈ ਰਹੀ ਲੰਬਾ ਸਮਾਂ ਇੰਤਜ਼ਾਰ ਕਰਨ ਤੋਂ ਬਾਅਦ ਵੀ 108 ਐਬੂਲੈਂਸ ਨਹੀਂ ਪਹੁੰਚ ਸਕੀ ਫਿਰ ਪੁਲਿਸ ਨੇ ਇੱਕ ਨਿਜੀ ਐਬੂਲੈਂਸ ਰਾਹੀਂ ਮ੍ਰਿਤਿਕਾ ਦੀ ਦੇਹ ਨੂੰ ਸਿਵਲ ਹਸਪਤਾਲ ਵਿਖੇ ਪਹੁੰਚਾਇਆ ਅਤੇ ਟਰੈਕਟਰ ਟਰਾਲੀ ਐਕਟਵਾ ਨੂੰ ਕਬਜ਼ੇ ਵਿੱਚ ਲੈ ਕੇ ਚੌਂਕੀ ਬੱਸ ਸਟੈਂਡ ਭੇਜ ਦਿੱਤਾ।
ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕਾ ਦੀ ਪਹਿਚਾਨ 24 ਸਾਲਾ ਕੁਲਵਿੰਦਰ ਕੌਰ ਪਿੰਡ ਵਹਿਣੀਵਾਲ ਥਾਣਾ ਮੁੱਲਾਪੁਰ ਹੋਈ ਹਾਦਸੇ ਦੀ ਜਾਂਚ ਕਰ ਰਹੇ ਏ ਐਸ ਆਈ ਅਨਬਰ ਮਸੀਹ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਲੜਕੀ ਕੋਲ ਜੋ ਮੋਬਾਇਲ ਸੀ ਉਸ ਦੇ ਉੱਪਰ ਕਿਸੇ ਦੀ ਕਾਲ ਆਈ ਅਤੇ ਰਸੀਵ ਕਰਨ ਤੋਂ ਬਾਅਦ ਪਤਾ ਲੱਗਾ ਕਿ ਲੜਕੀ ਦਾ ਨਾਂ ਕੁਲਵਿੰਦਰ ਕੌਰ ਹੈ ਅਤੇ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਹਾਦਸੇ ਦੇ ਵਿੱਚ ਮੁਢਲੀ ਜਾਂਚ ਕਰਨ ਤੋਂ ਬਾਅਦ ਹੀ ਮਾਮਲਾ ਦਰਜ ਕਰਕੇ ਦੋਸ਼ੀਆਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ।