“ਰਕੋਸਾ ਦੀ ਤੀਸਰੀ ਸਾਲਾਨਾ ਐੇਲੁਮਨੀ ਮੀਟ”
ਫਗਵਾੜਾ, 25 ਫਰਵਰੀ 2025 : ਰਾਮਗੜੀਆ ਕਾਲਜ ਓਲਡ ਸਟੂਡੈਂਟਸ ਐੇਸੋਸੀਏਸ਼ਨ(ਰਕੋਸਾ) ਦੀ ਤੀਸਰੀ ਸਾਲਾਨਾ ਐੇਲੁਮਨੀ ਮੀਟ ਇਕ ਸਥਾਨਕ ਹੋਟਲ ਵਿਚ ਹੋਈ।ਇਸ ਦੀ ਪ੍ਰਧਾਨਗੀ ਬਲਬੀਰ ਸਿੰਘ ਸੂਦਨ,ਆਈ.ਏ.ਐੱਸ., ਸੇਵਾ-ਮੁਕਤ ਗ੍ਰਹਿ ਸਕੱਤਰ, ਪੰਜਾਬ ਨੇ ਕੀਤੀ।
ਮੀਟਿੰਗ ਦੀ ਸ਼ੁਰੂਆਤ ਰਕੋਸਾ ਦੇ ਜਨਰਲ ਸਕੱਤਰ ਸਰਬਜੀਤ ਸਿੰਘ ਭੱਟੀ ਨੇ ਕੀਤੀ।
ਇਸ ਮਿੱਤਰ-ਮਿਲਣੀ ਨੂੰ ਸੰਬੋਧਨ ਕਰਦਿਆਂ ਰਕੋਸਾ ਦੇ ਪ੍ਰਧਾਨ ਬਲਬੀਰ ਸਿੰਘ ਸੂਦਨ ਨੇ ਕਿਹਾ ਕਿ ਰਕੋਸਾ ਦੋ ਮੁੱਖ ਮੰਤਵਾਂ ਉਪਰ ਕੰਮ ਕਰਦੀ ਹੈ,ਜਿਹਨਾਂ ਵਿਚ ਕਾਲਜ ਦੇ ਪੁਰਾਣੇ ਸਾਥੀਆਂ ਨਾਲ ਮੇਲ-ਮਿਲਾਪ ਕਰਕੇ ਆਪਣੇ ਵਿਦਿਆਰਥੀ ਜੀਵਨ ਦੇ ਸੁਨਹਿਰੀ ਪਲਾਂ ਨੂੰ ਮੁੜ ਤੋਂ ਜੀਊਣਾ ਅਤੇ ਕਾਲਜ ਦੇ ਵਿਕਾਸ ਅਤੇ ਮੌਜੂਦਾ ਵਿਦਿਆਰਥੀਆਂ ਦੇ ਭਵਿੱਖ ਨੂੰ ਉਜਵਲ ਕਰਨ ਹਿਤ ਆਪਣਾ ਯੋਗਦਾਨ ਪਾਉਣਾ ਸ਼ਾਮਿਲ ਹਨ।
ਇਸ ਮੌਕੇ ਰਕੋਸਾ ਦੀ ਕਾਰਜਕਰਨੀ ਦੀ ਮੀਟਿੰਗ ਵਿਚ ਕਾਲਜ ਦੇ 10 ਲੋੜਵੰਦ ਵਿਦਿਆਰਥੀਆਂ ਨੂੰ ਸਾਈਕਲ ਦਿਤੇ ਜਾਣ ਦੇ ਫੈਸਲੇ ਬਾਰੇ ਵੀ ਦਸਿਆ ਗਿਆ।ਪ੍ਰਧਾਨ ਨੇ ਰਕੋਸਾ ਦੀ ਮੈਂਬਰਸ਼ਿਪ ਵਧਾਉਣ ਉਪਰ ਵੀ ਜ਼ੋਰ ਦਿਤਾ।
ਰਕੋਸਾ ਵਲੋਂ ਕੁਸ਼ਤੀ ਦੇ ਸਾਬਕਾ ਕੌਮਾਂਤਰੀ ਕੋਚ ਪੀ.ਆਰ.ਸੋਂਧੀ,ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ, ਖਿਆਲਾ ਦੇ ਉੱਪ-ਕੁਲਪਤੀ ਡਾ. ਧਰਮਜੀਤ ਸਿੰਘ ਪਰਮਾਰ ਅਤੇ ਕਾਲਜ ਦੇ ਅਰਥਸ਼ਾਸਤਰ ਦੇ ਪ੍ਰੋਫੈਸਰ ਤੀਰਥ ਸਿੰਘ ਸੰਧੂ ਨੂੰ ਲੋਈ ਅਤੇ ਮਮੈਂਟੋ ਦੇ ਕੇ ਸਨਮਾਨਤ ਕੀਤਾ ਗਿਆ।ਪ੍ਰੋ.ਸੰਧੂ ਦਾ ਸਨਮਾਨ ਉਹਨਾਂ ਦੇ ਬਦੇਸ਼ ਵਿਚ ਹੋਣ ਕਾਰਨ ਸਰਬਜੀਤ ਸਿੰਘ ਭੱਟੀ ਨੇ ਲਿਆ।
ਬਲਬੀਰ ਸੂਦਨ ਅਤੇ ਸਰਬਜੀਤ ਭੱਟੀ ਤੋਂ ਇਲਾਵਾ ਇਸ ਐਲੁਮਨੀ ਮੀਟ ਵਿਚ ਸਤਪਾਲ ਸੇਠੀ,ਜਗਦੀਸ਼ ਮਹੇ,ਪ੍ਰੋ. ਜਸਵੰਤ ਸਿੰਘ ਗੰਡਮ,ਪ੍ਰੋ. ਅਸ਼ੋਕ ਚੱਢਾ,ਡਾ.ਧਰਮਜੀਤ ਸਿੰਘ ਪਰਮਾਰ,ਪੀ.ਆਰ.ਸੋਂਧੀ,ਐਡਵੋਕੇਟ ਕਸ਼ਮੀਰ ਸਿੰਘ ਮੱਲ੍ਹੀ, ਮਲਕੀਅਤ ਸਿੰਘ ਰਘਬੋਤਰਾ,ਦਲਵਿੰਦਰ ਸਿੰਘ ਜੱਸਲ,ਮਨੋਜ ਕੁਮਾਰ ਮਿੱਢਾ, ਪ੍ਰੇਮ ਪਾਲ ਪੱਬੀ,ਮੁਖਿੰਦਰ ਸਿੰਘ,ਗਿਆਨ ਸਿੰਘ,ਸ਼ੇਸ਼ ਪਾਲ,ਓਮ ਪ੍ਰਕਾਸ਼ ਸ਼ਰਮਾ,ਡਾ.ਸੁਰਿੰਦਰ ਸੁਮਨ,ਗੁਰਨਾਮ ਸਿੰਘ,ਰਾਮ ਲੁਭਾਇਆ,ਦਿਆਲ ਸਿੰਘ ਰਾਣਾ,ਪ੍ਰਿੰਸੀਪਲ ਮਨਜੀਤ ਸਿੰਘ ਸ਼ਾਮਿਲ ਸਨ।