ਅੱਜ ਤੱਕ ਬੇਅਦਬੀ ਕੇਸਾਂ ਅਤੇ ਮੌੜ ਬੰਬ ਧਮਾਕੇ ਵਿੱਚ ਡੇਰਾ ਮੁਖੀ ਨੂੰ ਕਿਉਂ ਨਹੀਂ ਸੰਮਨ ਕੀਤਾ ਜਾ ਰਿਹਾ? : ਪ੍ਰਗਟ ਸਿੰਘ
ਚੰਡੀਗੜ੍ਹ : ਕਾਂਗਰਸੀ ਲੀਡਰ ਪ੍ਰਗਟ ਸਿੰਘ ਨੇ ਅੱਜ ਟਵੀਟ ਕਰ ਕੇ ਕਿਹਾ ਕਿ ਬੇਅਦਬੀ ਕੇਸਾਂ ਅਤੇ ਮੌੜ ਬੰਬ ਧਮਾਕੇ ਵਿੱਚ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਨਾਮਜ਼ਦ ਕੀਤਾ ਹੋਇਆ ਹੈ। ਜੇਕਰ ਭਗਵੰਤ ਮਾਨ ਸਰਕਾਰ ਭਾਜਪਾ ਨਾਲ ਮਿਲ ਕੇ ਡੇਰਾ ਮੁਖੀ ਦੀ ਮਦਦ ਨਹੀਂ ਕਰ ਰਹੀ, ਤਾਂ ਦੋਵਾਂ ਕੇਸਾਂ ਵਿੱਚ ਡੇਰਾ ਮੁਖੀ ਨੂੰ ਸੰਮਨ ਜ਼ਾਰੀ ਕਰਕੇ ਪੁੱਛਗਿੱਛ ਸ਼ੁਰੂ ਕੀਤੀ ਜਾਵੇ।
ਪਿਛਲੇ ਵਿਧਾਨ ਸਭਾ ਸੈਸ਼ਨ ਵਿੱਚ ਦਿੱਤੇ ਗਏ ਭਰੋਸੇ ਦੇ ਬਾਵਜੂਦ, ਅੱਜ ਤੱਕ ਬੇਅਦਬੀ ਕੇਸਾਂ ਅਤੇ ਮੌੜ ਬੰਬ ਧਮਾਕੇ ਵਿੱਚ ਡੇਰਾ ਮੁਖੀ ਨੂੰ ਕਿਉਂ ਨਹੀਂ ਸੰਮਨ ਕੀਤਾ ਜਾ ਰਿਹਾ?