ਪੀਸੀਐਸ ਦੇ ਪ੍ਰੀਖਿਆਰਥੀਆਂ ਨੂੰ ਜਰੂਰੀ ਨੁਕਤੇ ਸਮਝਾਉਣਗੇ ਜ਼ਿਲ੍ਹੇ ਵਿੱਚ ਤੈਨਾਤ ਪੀ ਸੀ ਐਸ ਅਧਿਕਾਰੀ
ਅੰਮ੍ਰਿਤਸਰ, 25 ਫਰਵਰੀ 2025 - ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸਾਕਸ਼ੀ ਸਾਹਨੀ ਵੱਲੋਂ ਪੀ ਸੀ ਐਸ ਦੀ ਪ੍ਰੀਖਿਆ ਦੇ ਰਹੇ ਪ੍ਰੀਖਿਆਰਥੀਆਂ ਲਈ ਨਿਵੇਕਲਾ ਉਦਮ ਕਰਦੇ ਹੋਏ ਇਹਨਾਂ ਬੱਚਿਆਂ ਨੂੰ ਪ੍ਰੀਖਿਆ ਪਾਸ ਕਰਨ ਦਾ ਹੁਨਰ ਦੇਣ ਦੀ ਜ਼ਿੰਮੇਵਾਰੀ ਜ਼ਿਲ੍ਹੇ ਵਿੱਚ ਤਾਇਨਾਤ ਪੀਸੀਐਸ ਅਧਿਕਾਰੀਆਂ ਨੂੰ ਸੌਂਪੀ ਗਈ ਹੈ । ਡਿਪਟੀ ਕਮਿਸ਼ਨਰ ਨੇ ਇਸ ਬਹੁਤ ਹੀ ਜਰੂਰੀ ਵਿਸ਼ੇ ਲਈ ਜਿੰਨਾ ਅਧਿਕਾਰੀਆਂ ਨੂੰ ਬੱਚਿਆਂ ਦੀ ਅਗਵਾਈ ਕਰਨ ਲਈ ਕਿਹਾ ਹੈ, ਉਹਨਾਂ ਵਿੱਚ ਕੁੱਝ ਅਧਿਕਾਰੀ ਤਾਂ ਹਾਲ ਹੀ ਵਿੱਚ ਪੀਸੀਐਸ ਪ੍ਰੀਖਿਆ ਪਾਸ ਕਰਕੇ ਡਿਊਟੀ ਉੱਪਰ ਆਏ ਹਨ, ਜਿਸ ਕਾਰਨ ਬੱਚਿਆਂ ਨੂੰ ਪ੍ਰੀਖਿਆ ਦੇ ਨਵੇਂ ਢੰਗ ਤਰੀਕੇ ਦਾ ਬਾਖੂਬੀ ਪਤਾ ਲੱਗ ਸਕੇਗਾ। ਜ਼ਿਲਾ ਰੁਜ਼ਗਾਰ ਬਿਊਰੋ ਦੇ ਡਿਪਟੀ ਸੀਈਓ ਸ੍ਰੀ ਤੀਰਥ ਪਾਲ ਸਿੰਘ ਨੇ ਦੱਸਿਆ ਕਿ ਇਹ ਕੰਮ ਵੈਬੀਨਾਰ ਜ਼ਰੀਏ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਅਸੀਂ ਸੋਸ਼ਲ ਮੀਡੀਏ ਜ਼ਰੀਏ ਇੱਕ ਪੋਸਟਰ ਸ਼ੇਅਰ ਕੀਤਾ ਹੈ ਅਤੇ ਜੋ ਵੀ ਪ੍ਰੀਖਿਆਥੀ ਸਾਡੇ ਇਹਨਾਂ ਅਧਿਕਾਰੀਆਂ ਕੋਲੋਂ ਅਗਵਾਈ ਲੈਣਾ ਚਾਹੁੰਦਾ ਹੈ ਉਹ ਉਹ ਉਸ ਉੱਪਰ ਆਪਣਾ ਨਾਮ ਰਜਿਸਟਰ ਕਰ ਸਕਦਾ ਹੈ । ਉਹਨਾਂ ਦੱਸਿਆ ਕਿ ਇਹ ਦੋ ਦਿਨ ਦਾ ਸੈਸ਼ਨ ਤਿੰਨ ਅਤੇ ਚਾਰ ਮਾਰਚ ਨੂੰ ਹੋਵੇਗਾ।
ਇਸ ਅਹਿਮ ਕੰਮ ਵਿੱਚ ਜਿੰਨਾ ਪੀਸੀਐਸ ਅਧਿਕਾਰੀਆਂ ਦੀਆਂ ਸੇਵਾਵਾਂ ਲਈਆਂ ਜਾ ਰਹੀਆਂ ਹਨ, ਉਹਨਾਂ ਵਿੱਚ ਵਧੀਕ ਡਿਪਟੀ ਕਮਿਸ਼ਨਰ ਮੇਜਰ ਅਮਿਤ ਸਰੀਨ, ਸਹਾਇਕ ਕਮਿਸ਼ਨਰ ਸ੍ਰੀ ਸੁਰਿੰਦਰ ਸਿੰਘ, ਐਸ ਡੀ ਐਮ ਸ੍ਰੀ ਮਨਕੰਵਲ ਸਿੰਘ ਚਾਹਲ, ਐਸਡੀਐਮ ਸ੍ਰੀ ਗੁਰਸਿਮਰਨ ਸਿੰਘ ਢਿੱਲੋਂ, ਸਹਾਇਕ ਕਮਿਸ਼ਨਰ ਗੁਰਸਿਮਰਨ ਕੌਰ , ਪੀਸੀਐਸ ਟਰੇਨੀ ਸ੍ਰੀ ਖੁਸ਼ਪ੍ਰੀਤ ਸਿੰਘ, ਐਸਡੀਐਮ ਅਮਨਪ੍ਰੀਤ ਸਿੰਘ, ਐਸਡੀਐਮ ਅਮਨਦੀਪ ਕੌਰ ਘੁੰਮਣ, ਐਸਡੀਐਮ ਰਵਿੰਦਰ ਸਿੰਘ ਦਾ ਨਾਮ ਵਿਸ਼ੇਸ਼ ਤੌਰ ਉੱਤੇ ਵਰਣਨ ਯੋਗ ਹਨ।