ਹਰਿਆਣਾ ਵਿਧਾਨਸਭਾ ਦੇ ਮੈਂਬਰਾਂ ਲਈ 14 ਫਰਵਰੀ ਤੋਂ ਸ਼ੁਰੂ ਹੋਵੇਗਾ ਦੋ ਦਿਨਾਂ ਓਰਿਅਨਟੇਸ਼ਨ ਪ੍ਰੋਗਰਾਮ
- ਲੋਕਸਭਾ ਸਪੀਕਰ ਓਮ ਬਿਰਲਾ ਕਰਣਗੇ ਪ੍ਰੋਗਰਾਮ ਦਾ ਉਦਘਾਟਨ
- ਮੁੱਖ ਮੰਤਰੀ ਨਾਇਬ ਸਿੰਘ ਸੈਣੀ, ਕੇਂਦਰੀ ਮੰਤਰੀ ਮਨੋਹਰ ਲਾਲ ਸਮੇਤ ਵੱਖ-ਵੱਖ ਸੂਬਿਆਂ ਦੇ ਵਿਧਾਨਸਭਾ ਸਪੀਕਰ ਵੀ ਕਰਣਗੇ ਸ਼ਿਰਕਤ
ਚੰਡੀਗੜ੍ਹ, 13 ਫਰਵਰੀ 2025 - ਹਰਿਆਣਾ ਵਿਧਾਨਸਭਾ ਸਪੀਕਰ ਸ੍ਰੀ ਹਰਵਿੰਦਰ ਕਲਿਆਣ ਦੇ ਅਣਥੱਕ ਯਤਨ ਨਾਲ ਹਰਿਆਣਾ ਵਿਧਾਨਸਭਾ ਵੱਲੋਂ ਵਿਧਾਨਸਭਾ ਦੇ ਮੈਂਬਰਾਂ ਲਈ ਪ੍ਰਬੰਧਿਤ ਦੋ ਦਿਨਾਂ ਦੇ ਓਰਿਅਨਟੇਸ਼ਨ ਪ੍ਰੋਗਰਾਮ ਦੀ ਅੱਜ (14 ਫਰਵਰੀ, 2025) ਤੋਂ ਸ਼ੁਰੂਆਤ ਹੋਵੇਗੀ। ਪ੍ਰੋਗਰਾਮ ਦਾ ਉਦਘਾਟਨ ਲੋਕਸਭਾ ਦੇ ਸਪੀਕਰ ਸ੍ਰੀ ਓਮ ਬਿਰਲਾ ਵੱਲੋਂ ਕੀਤੀ ਜਾਵੇਗੀ। ਰਾਜਸਭਾ ਦੇ ਡਿਪਟੀ ਚੇਅਰਮੈਨ ਸ੍ਰੀ ਹਰਿਵੰਸ਼ 15 ਫਰਵਰੀ, 2025 ਨੁੰ ਇਸ ਪ੍ਰੋਗਰਾਮ ਦਾ ਸਮਾਪਨ ਕਰਣਗੇ।
ਲੋਕਸਭਾ ਦੇ ਮਸੰਦੀ ਲੋਕਤੰਤਰ ਖੋਜ ਅਤੇ ਸਿਖਲਾਈ ਸੰਸਥਾਨ (ਪ੍ਰਾਇਡ) ਦੇ ਸਹਿਯੋਗ ਨਾਲ ਹਰਿਆਣਾ ਵਿਧਾਨਸਭਾ ਵੱਲੋਂ 14 ਅਤੇ 15 ਫਰਵਰੀ, 2025 ਨੂੰ ਪਪ੍ਰਬੰਧਿਤ ਇਸ ਦੋ ਦਿਨਾਂ ਓਰਿਅਨਟੇਸ਼ਨ ਪ੍ਰੋਗਰਾਮ ਵਿਚ ਹਰਿਆਣਾ ਦੇ ਸਾਰੇ ਕੈਬੀਨੇਟ ਮੰਤਰੀ, ਰਾਜ ਮੰਤਰੀ ਤੇ ਸਾਂਸਦ ਵੀ ਮੌਜੂਦ ਰਹਿਣਗੇ। ਇਸ ਤੋਂ ਇਲਾਵਾ, ਕਈ ਹੋਰ ਮਾਣਯੋਗ ਵਿਅਕਤੀ ਪ੍ਰੋਗਰਾਮ ਦੀ ਸ਼ੋਭਾ ਵਧਾਉਣਗੇ।
ਪ੍ਰੋਗਰਾਮ ਵਿਚ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ, ਕੇਂਦਰੀ ਆਵਾਸਨ ਅਤੇ ਸ਼ਹਿਰੀ ਮਾਮਲੇ ਅਤੇ ਬਿਜਲੀ ਮੰਤਰੀ ਸ੍ਰੀ ਮਨੋਹਰ ਲਾਲ, ਸਾਬਕਾ ਮੁੱਖ ਮੰਤਰੀ ਸ੍ਰੀ ਭੁਪੇਂਦਰ ਸਿੰਘ ਹੁਡਾ, ਪੰਜਾਬ ਵਿਧਾਨਸਭਾ ਦੇ ਸਪੀਕਰ ਸਰਦਾਰ ਕੁਲਵੰਤ ਸਿੰਘ ਸੰਧਵਾਂ, ਹਰਿਆਣਾ ਵਿਧਾਨਸਭਾ ਡਿਪਟੀ ਸਪੀਕਰ ਡਾ. ਕ੍ਰਿਸ਼ਣ ਲਾਲ ਮਿੱਢਾ, ਉੱਤਰ ਪ੍ਰਦੇਸ਼ ਵਿਧਾਨਸਭਾ ਦੇ ਸਪੀਕਰ ਸ੍ਰੀ ਸਤੀਸ਼ ਮਹਾਨਾ, ਹਿਮਾਚਲ ਪ੍ਰਦੇਸ਼ ਵਿਧਾਨਸਭਾ ਦੇ ਸਪੀਕਰ ਸ੍ਰੀ ਕੁਲਦੀਪ ਸਿੰਘ ਪਟਾਨਿਆ ਅਤੇ ਗੁਜਰਾਤ ਵਿਧਾਨਸਭਾ ਦੇ ਸਪੀਕਰ ਸ੍ਰੀ ਸ਼ੰਕਰਭਾਈ ਚੌਧਰੀ ਵਿਸ਼ੇਸ਼ ਰੂਪ ਨਾਲ ਸ਼ਿਰਕਤ ਕਰਣਗੇ।
ਇਸ ਤੋਂ ਇਲਾਵਾ, ਲੋਕ ਸਭਾ ਮੈਂਬਰ ਤੇ ਵਕਫ (ਸੋਧ) ਬਿੱਲ, 2024 ਸਬੰਧੀ ਸੰਯੁਕਤ ਕਮੇਟੀ ਦੇ ਚੇਅਰਮੈਨ ਸ੍ਰੀ ਜਗਦੰਬਿਕਾ ਪਾਲ, ਲੋਕ ਸਭਾ ਮੈਂਬਰ ਤੇ ਏਸਟੀਮੇਟ ਕਮੇਟੀ ਦੇ ਚੇਅਰਮੈਨ ਡਾ. ਸੰਜੈ ਜਾਇਸਵਾਲ, ਲੋਕ ਸਭਾ ਦੇ ਸਾਬਕਾ ਮੈਂਬਰ ਡਾ. ਸਤਅਪਾਲ ਸਿੰਘ, ਲੋਕਸਭਾ ਮਹਾਸਕੱਤਰ ਸ੍ਰੀ ਉਤਪਲ ਕੁਮਾਰ ਸਿੰਘ ਅਤੇ ਸ੍ਰੀ ਪ੍ਰਦੀਪ ਕੁਮਾਰ ਡੁਬੇ, ਪ੍ਰਮੁੱਖ ਸਕੱਤਰ, ਉੱਤਰ ਪ੍ਰਦੇਸ਼ ਵਿਧਾਨ ਸਭਾ ਵੀ ਪ੍ਰੋਗਰਾਮ ਵਿਚ ਸ਼ਾਮਿਲ ਹੋਣਗੇ।
ਸਲਸਵਿਹ/2025
ਰਾਸ਼ਟਰੀ ਖੇਡਾਂ ਵਿਚ ਹਰਿਆਣਾ ਦੇ ਜਿਮਨਾਸਟਿਕ ਦੇ ਖਿਡਾਰੀਆਂ ਨੇ ਜਿੱਤੇ 7 ਮੈਡਲ, ਖੇਡ ਮੰਤਰੀ ਨੇ ਕੀਤਾ ਖਿਡਾਰੀਆਂ ਨੂੰ ਸਨਮਾਨਿਤ
ਹਰਿਆਣਾ ਦੀ ਬਿਹਤਰੀਨ ਖੇਡ ਨੀਤੀ ਦਾ ਖਿਡਾਰੀਆਂ ਨੂੰ ਮਿਲ ਰਿਹਾ ਹੈ ਖੂਬ ਲਾਭ, ਖਿਡਾਰੀ ਜਿੱਤ ਰਹੇ ਹਨ ਮੈਡਲ - ਖੇਡ ਮੰਤਰੀ ਸ੍ਰੀ ਗੌਰਵ ਗੌਤਮ
ਚੰਡੀਗੜ੍ਹ, 13 ਫਰਵਰੀ - ਉਤਰਾਖੰਡ ਦੇ ਦੇਹਰਾਦੂਨ ਵਿੱਚ ਚੱਲ ਰਹੇ 38ਵੇਂ ਰਾਸ਼ਟਰੀ ਖੇਡਾਂ ਵਿਚ ਹਰਿਆਣਾ ਦੇ ਖਿਡਾਰੀਆਂ ਨੇ ਜਿਮਨਾਸਟਿਕ ਮੁਕਾਬਲੇ ਵਿਚ ਦਮਦਾਰ ਪ੍ਰਦਰਸ਼ਨ ਕਰਦੇ ਹੋਏ 7 ਮੈਡਲ ਜਿੱਤ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ, ਇੰਨ੍ਹਾਂ ਵਿਚ 2 ਸਿਲਵਰ, 5 ਬ੍ਰਾਂਜ ਮੈਡਲ ਸ਼ਾਮਿਲ ਹਨ। ਹਰਿਆਣਾ ਦੇ ਖੇਡ ਮੰਤਰੀ ਸ੍ਰੀ ਗੌਰਵ ਗੌਤਮ ਨੇ ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਅਤੇ ਕਿਹਾ ਕਿ ਹਰਿਆਣਾ ਦੀ ਬਿਹਤਰੀਨ ਖੇਡ ਨੀਤੀ ਦਾ ਖਿਡਾਰੀਆਂ ਨੂੰ ਖੂਬ ਲਾਭ ਮਿਲ ਰਿਹਾ ਹੈ। ਸਾਡੇ ਖਿਡਾਰੀ ਓਲੰਪਿਕ, ਵਿਸ਼ਵ ਚੈਪੀਅਨਸ਼ਿਪ, ਏਸ਼ਿਅਨ, ਕਾਮਨਵੈਲਥ ਤੇ ਕੌਮੀ ਖੇਡਾਂ ਵਿਚ ਮੈਡਲ ਜਿੱਤ ਕੇ ਦੇਸ਼ ਤੇ ਸੂਬੇ ਦਾ ਨਾਂਅ ਰੋਸ਼ਨ ਕਰ ਰਹੇ ਸਨ। ਹਰਿਆਣਾ ਖੇਡਾਂ ਦਾ ਹੱਬ ਬਣ ਚੁੱਕਾ ਹੈ। ਹਰਿਆਣਾਂ ਦੀ ਖੇਡ ਨੀਤੀ ਦਾ ਦੇਸ਼ ਦੇ ਦੂਜੇ ਸੂਬੇ ਵੀ ਅਨੁਸਰਣ ਕਰ ਰਹੇ ਹਨ ਅਤੇ ਖੇਡਾਂ ਨੂੰ ਪ੍ਰੋਤਸਾਹਨ ਦਿੱਤਾ ਜਾ ਰਿਹਾ ਹੈ।
ਰਾਸ਼ਟਰੀ ਖੇਡਾਂ ਵਿਚ ਹਰਿਆਣਾ ਦੇ ਜਿਮਨਾਸਟਕਾਂ ਦੇ ਵਧੀਆ ਪ੍ਰਦਰਸ਼ਨ ਦੀ ਖੇਡ ਮੰਤਰੀ ਨੇ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਹ ਉਪਲਬਧੀ ਨਾ ਸਿਰਫ ਖਿਡਾਰੀਆਂ ਦੀ ਮਿਹਨਤ ਦਾ ਨਤੀਜਾ ਹੈ, ਸਗੋ ਰਾਜ ਸਰਕਾਰ ਵੱਲੋਂ ਖੇਡਾਂ ਨੂੰ ਦਿੱਤੇ ਜਾ ਰਹੇ ਪ੍ਰੋਤਸਾਹਨ ਦਾ ਵੀ ਨਤੀਜਾ ਹੈ।
ਖੇਡ ਮੰਤਰੀ ਨੇ ਕਿਹਾ ਕਿ ਸਾਡੇ ਜਿਮਨਾਸਟਿਕਸ ਇਸੀ ਤਰ੍ਹਾ ਨਾਲ ਸੂਬੇ ਦਾ ਮਾਨ ਵਧਾਉਂਦੇ ਰਹਿਣ ਅਤੇ ਹਰਿਆਣਾ ਸਰਕਾਰ ਉਨ੍ਹਾਂ ਦੇ ਲਈ ਸਰਵੋਤਮ ਸਹੂਲਤਾਂ ਅਤੇ ਸਿਖਲਾਈ ਦੇਣ ਲਈ ਪ੍ਰਤੀਬੱਧ ਹਨ, ਤਾਂ ਜੋ ਉਹ ਭਵਿੱਖ ਵਿਚ ਵੀ ਕੌਮੀ ਤੇ ਕੌਮਾਂਤਰੀ ਪੱਧਰ 'ਤੇ ਸੂਬੇ ਦਾ ਮਾਣ ਵਧਾਉਂਦੇ ਰਹੇ। ਹਰਿਆਣਾ ਸਰਕਾਰ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਖੇਡਾਂ ਨੂੰ ਪ੍ਰੋਤਸਾਹਿਤ ਕਰਨ ਅਤੇ ਖਿਡਾਰੀਆਂ ਨੂੰ ਹਰਸੰਭਵ ਸਹਾਇਤਾ ਦੇਣ ਲਈ ਲਗਾਤਾਰ ਯਤਨਸ਼ੀਲ ਹੈ, ਤਾਂ ਜੋ ਹਰਿਆਣਾ ਦੇਸ਼ ਦੇ ਖਡੇ ਨਕਸ਼ੇ 'ਤੇ ਆਪਣੀ ਮੋਹਰੀ ਭੁਮਿਕਾ ਬਣਾਏ ਰੱਖੇ।
ਇਹ ਹਨ ਮੈਡਲ ਜੇਤੂ ਖਿਡਾਰੀ
ਹਰਿਆਣਾ ਦੇ ਯੋਗੇਸ਼ਵਰ ਸਿੰਘ, ਸਾਗਰ, ਜਤਿੰਦਰ, ਸਾਰਾਂਸ਼ ਦੇਵ ਅਤੇ ਸਾਹਿਲ ਯਾਦਵ ਦੀ ਟੀਮ ਨੇ ਆਰਟੀਸਟਿਕ ਜਿਮਨਾਸਟਿਕ (ਟੀਮ ਇਵੇਂਟ) ਵਿਚ ਬ੍ਰਾਂਜ ਮੈਡਲ ਜਿਤਿਆ। ਇਸੀ ਤਰ੍ਹਾਂ ਲਾਇਫ ਅਦਲਖਾ, ਧੂਵੀ ਚੌਧਰੀ, ਜਾਨਹਵੀ, ਵਰਸ਼ਾ ਦੀ ਟੀਮ ਨੇ ਰਿਦਮਿਕ ਜਿਮਨਾਸਟਿਕ ਵਿਚ ਬ੍ਰਾਂਜ ਮੈਡਲ ਜਿਤਿਆ। ਨਿਜੀ ਮੁਕਾਬਲੇ ਵਿਚ ਯੋਗੇਸ਼ਵਰ ਸਿੰਘ ਆਲ-ਅਰਾਊਂਡ ਦੂਜਾ ਵਧੀਆ ਜਿਮਨਾਸਟ ਦੇ ਖਿਤਾਬ ਦੇ ਨਾਲ ਸਿਲਵਰ ਮੈਡਲ ਜਿਤਿਆ। ਉਨ੍ਹਾਂ ਨੇ ਫਲੋਰ ਐਕਸਰਸਾਇਜ ਵਿਚ ਸਿਲਵਰ ਅਤੇ ਸਾਇਡ ਹਾਰਸ ਵਿਚ ਬ੍ਰਾਂਜ ਮੈਡਲ ਜਿਤਿਆ। ਇਸੀ ਤਰ੍ਹਾ ਨਾਲ ਲਾਇਫ ਅਦਲਖਾ ਹਿੂਪ ਇਵੇਂਟ ਵਿਚ ਬ੍ਰਾਂਜ ਮੈਡਲ ਜਿਤਿਆ।