24 ਸਾਲ ਬਾਅਦ ਇੰਪਰੂਵਮੈਂਟ ਟਰਸਟ ਕਲੋਨੀ ਦੀ ਉਸਾਰੀ ਦਾ ਰਸਤਾ ਹੋਇਆ ਸਾਫ: ਸ਼ੈਰੀ ਕਲਸੀ ਨੇ ਨਿਰਮਾਣ ਕਾਰਜ ਦਾ ਰੱਖਿਆ ਨੀਂਹ ਪੱਥਰ
- ਵਿਧਾਇਕ ਸ਼ੈਰੀ ਕਲਸੀ ਨੇ ਨਿਰਮਾਣ ਕਾਰਜ ਦਾ ਰੱਖਿਆ ਨੀਂਹ ਪੱਥਰ
ਰਿਪੋਰਟਰ.... ਰੋਹਿਤ ਗੁਪਤਾ
ਗੁਰਦਾਸਪੁਰ, 6 ਫਰਵਰੀ 2025 - ਬਟਾਲਾ ਚ ਹਾਰਟ ਆਫ ਸਿਟੀ ਕਹੇ ਜਾਂਦੇ ਇਲਾਕੇ ਵਿੱਚ ਇੰਪਰੂਵਮੈਂਟ ਟਰਸਟ ਦੀ ਮਹੰਤ ਕਾਲੋਨੀ ਜਿਸ ਦੀ ਉਸਾਰੀ ਪਿਛਲੇ 24 ਸਾਲ ਤੋਂ ਲਟਕਦੀ ਚਲੀ ਆ ਰਹੀ ਸੀ, ਦੇ ਵਸਣ ਦਾ ਰਸਤਾ ਹੁਣ ਸਾਫ ਹੋ ਗਿਆ ਹੈ । ਕਲੋਨੀ ਦੇ ਆਲੇ ਦੁਆਲੇ 24 ਸਾਲ ਪਹਿਲਾ ਕੁਝ ਲੋਕਾਂ ਨੇ ਪਲਾਟ ਵੀ ਖਰੀਦ ਲਏ ਸੀ ਪਰ ਕੁਝ ਕਰਨਾ ਕਰਨ ਇਸ ਦਾ ਨਿਰਮਾਣ ਰੁਕਿਆ ਹੋਇਆ ਸੀ। ਅੱਜ ਇੰਪਰੂਵਮੈਂਟ ਟਰਸਟ ਅਤੇ ਐਮਐਲਏ ਬਟਾਲਾ ਸ਼ੈਰੀ ਕਲਸੀ ਨੇ ਲੋਕਾਂ ਨੂੰ ਰਾਹਤ ਦਿੰਦੇ ਹੋਏ ਇਸ ਕਾਲੋਨੀ ਦਾ ਕੰਮ ਸ਼ੁਰੂ ਕਰਵਾ ਦਿੱਤਾ ਹੈ ।ਕਰੋੜਾਂ ਰੁਪਏ ਦੇ ਇਸ ਪ੍ਰੋਜੈਕਟ ਨੂੰ ਇਕ ਸਾਲ ਦੇ ਅੰਦਰ ਅੰਦਰ ਮੁਕੰਮਲ ਕੀਤਾ ਜਾਵੇਗਾ ਅਤੇ ਇਸ ਵਿੱਚ ਪਲਾਂਟਾਂ ਦੀ ਖਰੀਦ ਆਨ ਲਾਈਨ ਹੋਵੇਗੀ।
ਉੱਥੇ ਹੀ ਵਿਧਾਇਕ ਸ਼ਹਿਰੀ ਕਲਸੀ ਨੇ ਕਿਹਾ ਕਿ ਸ਼ਹਿਰ ਨੂੰ ਖੂਬਸੂਰਤ ਇੱਕ ਪ੍ਰਧਾਨ ਕਰਨਾ ਅਤੇ ਸ਼ਹਿਰ ਦਾ ਵਿਕਾਸ ਕਰਨਾ ਉਹਨਾਂ ਦੀ ਪ੍ਰਮੁਖਤਾ ਹੈ। ਇਸੇ ਦੇ ਤਹਿਤ ਮਹੰਤ ਕਲੋਨੀ ਨੂੰ ਉਸਾਰਿਆ ਜਾ ਰਿਹਾ ਹੈ। ਉੱਥੇ ਹੀ ਪੱਤਰਕਾਰਾਂ ਵੱਲੋਂ ਪੁੱਛੇ ਗਏ ਸਵਾਲ ਦਾ ਜਵਾਬ ਦਿੰਦੇ ਹੋਏ ਉਹਨਾਂ ਨੇ ਕਿਹਾ ਕਿ ਦਿੱਲੀ ਵਿੱਚ ਬੀਜੇਪੀ ਸਰਕਾਰ ਨੇ ਕਾਫੀ ਧੱਕਾ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਫਿਰ ਵੀ ਅਰਵਿੰਦ ਕੇਜਰੀਵਾਲ ਵੱਲੋਂ ਕੀਤੇ ਗਏ ਕੰਮਾਂ ਨੂੰ ਲੋਕ ਫਤਵਾ ਦੇਣਗੇ ਅਤੇ ਤੀਜੀ ਵਾਰ ਵੀ ਆਮ ਆਦਮੀ ਪਾਰਟੀ ਉੱਥੇ ਸਰਕਾਰ ਬਣਾਏਗੀ।