ਸ਼ੇਖ ਹਸੀਨਾ ਆਪਣੇ ਪਿਤਾ ਦੇ ਘਰ ਨੂੰ ਸਾੜਨ 'ਤੇ ਗੁੱਸੇ 'ਚ ਆਈ, ਆਖ ਦਿੱਤੀ ਵੱਡੀ ਗਲ
ਬਾਬੂਸ਼ਾਹੀ ਬਿਊਰੋ
ਨਵੀਂ ਦਿੱਲੀ : ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਢਾਕਾ ਵਿੱਚ ਉਨ੍ਹਾਂ ਦੇ ਪਿਤਾ ਅਤੇ ਬੰਗਲਾਦੇਸ਼ ਦੇ ਸੰਸਥਾਪਕ ਸ਼ੇਖ ਮੁਜੀਬੁਰਹਮਾਨ ਦੇ ਘਰ ਨੂੰ ਅੱਗ ਲਗਾਉਣ ਦੀ ਘਟਨਾ 'ਤੇ ਗੁੱਸਾ ਪ੍ਰਗਟਾਇਆ ਹੈ। ਉਨ੍ਹਾਂ ਕਿਹਾ ਕਿ ਇੱਕ ਢਾਂਚੇ ਨੂੰ ਤਬਾਹ ਕੀਤਾ ਜਾ ਸਕਦਾ ਹੈ, ਪਰ ਇਤਿਹਾਸ ਨੂੰ ਨਹੀਂ ਮਿਟਾਇਆ ਜਾ ਸਕਦਾ।
ਸ਼ੇਖ ਹਸੀਨਾ ਨੇ ਇੱਕ ਔਨਲਾਈਨ ਸੰਬੋਧਨ ਵਿੱਚ ਕਿਹਾ, "ਇੱਕ ਘਰ ਤੋਂ ਡਰਨ ਦੀ ਕੀ ਲੋੜ ਹੈ? ਕੀ ਮੈਂ ਆਪਣੇ ਦੇਸ਼ ਲਈ ਕੁਝ ਨਹੀਂ ਕੀਤਾ? ਫਿਰ ਇਸ ਅਪਮਾਨ ਦਾ ਕਾਰਨ ਕੀ ਹੈ?"। ਉਨ੍ਹਾਂ ਆਪਣੀ ਅਤੇ ਆਪਣੀ ਭੈਣ ਦੀ ਯਾਦ ਦੇ ਵਿਨਾਸ਼ 'ਤੇ ਚਿੰਤਾ ਜ਼ਾਹਰ ਕੀਤੀ ਅਤੇ ਚੇਤਾਵਨੀ ਦਿੱਤੀ ਕਿ ਇਤਿਹਾਸ ਬਦਲਾ ਲੈਂਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੇ ਅੱਲ੍ਹਾ ਨੇ ਉਨ੍ਹਾਂ ਨੂੰ ਜ਼ਿੰਦਾ ਰੱਖਿਆ ਹੈ, ਤਾਂ ਇਸਦਾ ਮਤਲਬ ਹੈ ਕਿ ਉਨ੍ਹਾਂ ਲਈ ਅਜੇ ਵੀ ਕੋਈ ਕੰਮ ਬਾਕੀ ਹੈ।
ਤੁਹਾਨੂੰ ਦੱਸ ਦੇਈਏ ਕਿ ਬੁੱਧਵਾਰ ਰਾਤ ਨੂੰ ਪ੍ਰਦਰਸ਼ਨਕਾਰੀਆਂ ਦੇ ਇੱਕ ਵੱਡੇ ਸਮੂਹ ਨੇ ਢਾਕਾ ਵਿੱਚ ਸ਼ੇਖ ਮੁਜੀਬੁਰਾਹਮਾਨ ਦੇ ਘਰ 'ਤੇ ਹਮਲਾ ਕੀਤਾ ਅਤੇ ਉਸਨੂੰ ਅੱਗ ਲਗਾ ਦਿੱਤੀ। ਇਹ ਘਰ ਬੰਗਲਾਦੇਸ਼ ਦੇ ਆਜ਼ਾਦੀ ਸੰਗਰਾਮ ਦੇ ਪ੍ਰਤੀਕ ਵਜੋਂ ਜਾਣਿਆ ਜਾਂਦਾ ਹੈ।