ਮੋਬਾਇਲ ਦੀ ਦੁਕਾਨ ਵਿੱਚ ਪਿਛਲੀ ਕੰਧ ਪਾੜ ਕੇ ਵੜੇ ਚੋਰ, ਤਸੱਲੀ ਨਾਲ ਕੀਤੀ ਚੋਰੀ
ਸੀਸੀਟੀਵੀ ਵਿੱਚ ਦਿਖਿਆ ਇੱਕ ਚੋਰ
ਰੋਹਿਤ ਗੁਪਤਾ
ਗੁਰਦਾਸਪੁਰ , 5 ਫਰਵਰੀ 2025 :
ਪੁਲਿਸ ਜਿਲਾ ਗੁਰਦਾਸਪੁਰ ਵਿੱਚ ਚੋਰ ਪੁਲਿਸ ਨੂੰ ਲਗਾਤਾਰ ਚੁਨੌਤੀ ਦੇ ਰਹੇ ਹਨ ਪਰ ਚੁਸਤੀ ਦੇ ਮੁਕਾਬਲੇ ਵਿੱਚ ਵੀ ਚੋਰ ਪੁਲਿਸ ਤੋਂ ਕਿਤੇ ਅੱਗੇ ਨਿਕਲ ਗਏ ਹਨ। ਬੀਤੇ ਦਿਨੀ ਕਾਹਨੂੰਵਾਨ ਦੇ ਸਠਿਆਲੀ ਪੁੱਲ ਤੇ ਇੱਕ ਪੈਟਰੋਲ ਪੰਪ ਲੁੱਟਣ ਤੋਂ ਬਾਅਦ ਇੱਕ ਚੱਕੀ ਅਤੇ ਕਰਿਆਨੇ ਦੀ ਦੁਕਾਨ ਦੀ ਕੰਧ ਪਾੜ ਕੇ ਚੋਰਾਂ ਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਤੇ ਬੀਤੇ ਦਿਨੀ ਜੀਵਨ ਵੱਲ ਪਿੰਡ ਵਿਖੇ ਇੱਕ ਬੈਂਕ ਸਰਕਾਰੀ ਬੈਂਕ ਦੇ ਨਾਲ ਸਥਿਤ ਮੋਬਾਇਲਾਂ ਦੁਕਾਨ ਦੀ ਕੰਧ ਪਿਛਲੀ ਕੰਧ ਪਾੜ ਕੇ ਨਕਾਬਪੋਸ਼ ਚੋਰਾਂ ਨੇ ਦੁਕਾਨਦਾਰ ਦਾ ਲੱਖਾਂ ਦਾ ਨੁਕਸਾਨ ਕੀਤਾ। ਸੀਸੀਟੀਵੀ ਫੁਟੇਜ ਵਿੱਚ ਸਾਫ ਨਜ਼ਰ ਆਇਆ ਹੈ ਕਿ ਸਵੇਰੇ ਤਿੰਨ ਵਜੇ ਦੁਕਾਨ ਵਿੱਚ ਵੜੇ ਚੋਰ ਵੱਲੋਂ ਲਗਭਗ ਅੱਧਾ ਘੰਟਾ ਦੁਕਾਨ ਵਿੱਚ ਘੁੰਮ ਘੁੰਮ ਕੇ ਤਸੱਲੀ ਨਾਲ ਚੋਰੀ ਕੀਤੀ ਗਈ ਅਤੇ ਦੁਕਾਨ ਵਿੱਚ ਪਏ ਦੋ ਨਵੇਂ ਮੋਬਾਈਲ ਫੋਨ, ਕੁਝ ਰਿਪੇਅਰ ਲਈ ਆਏ ਪੁਰਾਣੇ ਫੋਨ ਅਤੇ ਮਹਿੰਗੀ ਮੋਬਾਇਲ ਅਸੈਸਰੀ ਚੋਰੀ ਕੀਤੀ ਗਈ ਹੈ। ਉਥੇ ਹੀ ਦੁਕਾਨਦਾਰ ਸੁਰਿੰਦਰ ਪਾਲ ਦਾ ਕਹਿਣਾ ਹੈ ਕਿ ਹਜੇ ਤੱਕ ਉਸ ਕੋਲੋਂ ਸੀਸੀਟੀਵੀ ਫੁਟੇਜ ਤੱਕ ਨਹੀਂ ਮੰਗੀ ਗਈ ਹੈ।