ਜ਼ਿਲ੍ਹਾ ਲੁਧਿਆਣਾ ਦੇ ਪਿੰਡ ਨਾਰੰਗਵਾਲ ਕਲ੍ਹਾਂ 'ਚ ਦੂਸਰਾ ਗੱਤਕਾ ਕੱਪ 26 ਜਨਵਰੀ ਨੂੰ
- ਸੱਦੀਆਂ ਹੋਈਆਂ ਟੀਮਾਂ ਹੀ ਹਿੱਸਾ ਲੈ ਸਕਣਗੀਆਂ
- MLA ਜੀਵਨ ਸਿੰਘ ਸੰਗੋਵਾਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ
- ਭਾਈ ਨੂਰਾ ਮਾਹੀ ਸੇਵਾ ਸੁਸਾਇਟੀ, ਰਾਏਕੋਟ ਦੇ ਰਹੀ ਐ ਭਰਪੂਰ ਸਹਿਯੋਗ
ਨਿਰਮਲ ਦੋਸਤ
ਰਾਏਕੋਟ/ਲੁਧਿਆਣਾ,24ਜਨਵਰੀ2025 - ਪੰਜਾਬ ਗੱਤਕਾ ਐਸੋਸੀਏਸ਼ਨ ਦੇ ਤੇ ਜ਼ਿਲ੍ਹਾ ਗੱਤਕਾ ਐਸੋਸੀਏਸ਼ਨ,ਖਾਲਸਾ ਐਜੂਕੇਸ਼ਨ ਸੁਸਾਇਟੀ, ਨਾਰੰਗਵਾਲ ਕਲ੍ਹਾਂ ਵੱਲੋਂ ਸਮੂਹ ਨਗਰ ਨਿਵਾਸੀਆਂ ਅਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਨਾਰੰਗਵਾਲ(ਨੇੜੇ : ਪੱਖੋਵਾਲ,ਜੋਧਾਂ)ਵਿਖੇ ਦੂਜਾ ਗੱਤਕਾ ਕੱਪ ਕਰਵਾਇਆ ਜਾ ਰਿਹਾ ਹੈ।
ਪ੍ਰੈੱਸ ਨੂੰ ਇਹ ਜਾਣਕਾਰੀ ਦਿੰਦਿਆਂ ਸੰਦੀਪ ਸਿੰਘ (ਡੀ. ਪੀ .ਈ )ਟੈਕਨੀਕਲ ਅਫਿਸੀਅਲ ਗੱਤਕਾ ਫੈਡਰੇਸ਼ਨ ਆੱਫ਼ ਇੰਡੀਆ ਨੇ ਦੱਸਿਆ ਕਿ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਨੂੰ ਸਮਰਪਿਤ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਗਰਾਊਂਡ ਅੰਦਰ ਕਰਵਾਏ ਜਾ ਰਹੇ ਇਸ ਵਿਰਾਸਤੀ ਖੇਡ ਗੱਤਕਾ ਕੱਪ 'ਚ ਲੜਕੇ ਅਤੇ ਲੜਕੀਆਂ ਭਾਗ ਲੈ ਸਕਣਗੇ।ਇਸ ਗੱਤਕਾ ਕੱਪ 'ਚ ਸੱਦੀਆਂ ਗਈਆਂ ਟੀਮਾਂ ਨੂੰ ਹੀ ਭਾਗ/ਹਿੱਸਾ ਲੈਣ ਦੀ ਆਗਿਆ ਦਿੱਤੀ ਜਾਵੇਗੀ।ਗੱਤਕਾ ਪ੍ਰਦਰਸ਼ਨੀ ਲਈ ਸਮਾਂ ਸਵੇਰੇ 8ਵਜੇ ਤੋਂ ਸ਼ਾਮ ਦੇ 6ਵਜੇ ਤੱਕ ਹੋਵੇਗਾ।ਇਸੇ ਦਿਨ ਸਵੇਰੇ 9ਵਜੇ ਗੱਤਕਾ ਟੀਮਾਂ ਵੱਲੋਂ ਮਹੱਲਾ ਕੱਢਿਆ ਜਾਵੇਗਾ। ਇਸ ਮੌਕੇ ਤੇ ਬਾਬਾ ਜੋਗਿੰਦਰ ਸਿੰਘ 96ਕਰੋੜੀ ਬੁੱਢਾ ਦਲ. ਨਿਰਮਲੇ ਪੰਥ ਬਾਬਾ ਗਗਨਦੀਪ ਸਿੰਘ ਜੀ. ਬਲਜਿੰਦਰ ਸਿੰਘ ਤੂਰ ਜਰਨਲ ਸਕੱਤਰ ਗਤਕਾ ਫਰਡੇਸ਼ਨ ਆਫ਼ ਇੰਡੀਆ, ਗੁਰਪ੍ਰੀਤ ਸਿੰਘ ਮਨੁਖਤਾ ਦੀ ਸੇਵਾ ਵਾਲੇ, ਗੁਰਦੀਪ ਸਿੰਘ ਖਾਲਸਾ ਏਡ., ਰਣਵੀਰ ਸਿੰਘ ਅਰੋੜਾ, ਗਿੱਲ ਹਲਕੇ ਦੇ MLA ਜੀਵਨ ਸਿੰਘ ਸੰਗੋਵਾਲ ਮੁੱਖ ਮਹਿਮਾਂਨ ਵਜੋਂ ਸ਼ਾਮਲ ਹੋਣਗੇ।
ਉਨ੍ਹਾਂ ਦੱਸਿਆ ਕਿ ਇਸ ਗੱਤਕਾ ਕੱਪ ਨੂੰ ਸ਼ਾਨਦਾਰ ਤਰੀਕੇ ਨਾਲ ਨੇਪਰੇ ਚਾੜ੍ਹਨ ਤੇ ਯਾਦਗਾਰੀ ਬਣਾਉਣ ਲਈ ਤਿਆਰੀਆਂ ਲਗਾਤਾਰ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ। ਪਹਿਲਾਂ ਦੀ ਤਰ੍ਹਾਂ ਇਸ ਵਾਰ ਵੀ ਗੱਤਕਾ ਕੱਪ ਮੌਕੇ ਭਾਈ ਨੂਰਾ ਮਾਹੀ ਸੇਵਾ ਸੁਸਾਇਟੀ(ਰਜਿ.), ਰਾਏਕੋਟ ਵੱਲੋਂ ਭਰਵਾਂ ਸਹਿਯੋਗ ਮਿਲ ਰਿਹਾ ਹੈ।
ਸੰਦੀਪ ਸਿੰਘ ਡੀ.ਪੀ.ਈ. ਨੇ ਵਿਰਾਸਤੀ ਖੇਡ "ਗੱਤਕਾ ਕੱਪ" ਕਰਵਾਏ ਜਾਣ ਦੇ ਮਕਸਦ ਬਾਰੇ ਦੱਸਿਆ ਕਿ ਅਜਿਹਾ ਹੋਣ ਨਾਲ ਸਾਡੇ ਬੱਚੇ ਭੈੜੀਆਂ ਆਦਤਾਂ/ਨਸ਼ਿਆਂ ਤੋਂ ਬਚ ਸਕਣਗੇ ਅਤੇ ਅਸੀਂ ਆਪਣੇ ਬੱਚਿਆਂ ਨੂੰ ਸਵੈ-ਰੱਖਿਅਕ ਬਣਾਉਣ 'ਚ ਕਾਮਯਾਬ ਹੋ ਸਕਾਂਗੇ।ਇਸ ਮੌਕੇ ਗੁਰੂ ਕਾ ਸਭਨਾਂ ਲਈ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾਵੇਗਾ।