ਮਾਨਸਾ ਪੁਲਿਸ ਨੇ NDPS ਐਕਟ ਤਹਿਤ ਕੇਸਾਂ ਦਾ ਮਾਲ ਮੁਕਦੱਮਾ ਨਸ਼ਟ ਕੀਤਾ
ਸੰਜੀਵ ਜਿੰਦਲ
ਮਾਨਸਾ, 24 ਜਨਵਰੀ 2025 : SSP ਮਾਨਸਾ ਸ੍ਰੀ ਭਾਗੀਰਥ ਸਿੰਘ ਮੀਨਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ੍ਰੀ ਹਰਜੀਤ ਸਿੰਘ ਆਈ.ਪੀ.ਐਸ. ਡਿਪਟੀ ਇੰਸਪੈਕਟਰ ਜਨਰਲ ਪੁਲਿਸ, ਬਠਿੰਡਾ ਰੇਂਜ, ਦੇ ਦਿਸ਼ਾ ਨਿਰਦੇਸ਼ਾ ਹੇਠ ਅੱਜ ਮਾਨਸਾ ਪੁਲਿਸ ਵੱਲੋ ਜ਼ਿਲ੍ਹੇ ਅੰਦਰ ਵੱਖ-ਵੱਖ ਥਾਣਿਆਂ ਵਿੱਚ ਦਰਜ ਐਨ.ਡੀ.ਪੀ.ਐਸ ਐਕਟ ਤਹਿਤ ਕੇਸਾ ਦਾ ਮਾਲ ਮੁਕਦੱਮਾ ਤਲਫ ਕੀਤਾ ਗਿਆ।
SSP ਮਾਨਸਾ ਨੇ ਦੱਸਿਆ ਕਿ ਉਹਨਾਂ ਖੁਦ ਦੀ ਨਿਗਰਾਨੀ ਹੇਠ ਸ੍ਰੀ ਮਨਮੋਹਨ ਸਿੰਘ ਔਲਖ ਐਸ.ਪੀ(ਇਨਵੈ:) ਮਾਨਸਾ ਅਤੇ ਸ੍ਰੀ ਪ੍ਰਿਤਪਾਲ ਸਿੰਘ ਡੀ.ਐਸ.ਪੀ (ਪੀ.ਬੀ.ਆਈ) ਦੀ ਹਾਜਰੀ ਵਿੱਚ ਐਨ.ਡੀ.ਪੀ.ਐਸ ਐਕਟ ਦੇ 6 ਪ੍ਰੀ-ਟਰਾਇਲ ਕੇਸ਼ਾ ਦਾ ਸਬੰਧਿਤ ਮਾਲ ਮੁਕਦੱਮਾ 29 ਕੁਇੰਟਲ 15 ਕਿਲੋ 700 ਗ੍ਰਾਮ ਭੂੱਕੀ ਚੂਰਾ ਪੋਸਤ, 60 ਗ੍ਰਾਮ ਹੈਰੋਇਨ, 90 ਨਸੀਲੀਆਂ ਗੋਲੀਆਂ ਜਿੰਨਾਂ ਨੂੰ Viaton Energy Pvt. LTD.(ਬਇਉ ਮਾਸ ਪਾਵਰ ਪਲਾਂਟ) ਪਿੰਡ ਖੋਖਰ ਖੁਰਦ ਪਰ ਨਸ਼ਟ ਕੀਤਾ ਗਿਆ।
ਇਸ ਸਬੰਧੀ ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਜਿਲ੍ਹਾ ਮਾਨਸਾ ਅੰਦਰ ਐਨ.ਡੀ.ਪੀ.ਐਸ ਐਕਟ ਤਹਿਤ ਬਾਕੀ ਰਹਿੰਦੇ ਕੇਸ਼ਾ ਦਾ ਮਾਲ ਮੁਕਦੱਮਾ ਬਾਰੇ ਮਾਨਯੋਗ ਅਦਲਾਤਾਂ ਪਾਸੋਂ ਹੁਕਮ ਹਾਸਲ ਕਰਕੇੇ ਨਸ਼ਟ ਕੀਤਾ ਜਾਵੇਗਾ।