ਆਧੁਨਿਕ ਅਪਰੇਸ਼ਨ ਥੀਏਟਰ ਦਾ ਉਦਘਾਟਨ
ਪ੍ਰਮੋਦ ਭਾਰਤੀ
ਨਵਾਂ ਸ਼ਹਿਰ 24 ਜਨਵਰੀ,2025 - ਸੰਧੂ ਹਸਪਤਾਲ ਨਵਾਂਸ਼ਹਿਰ ਵਿੱਚ ਨਵੇਂ ਅਪਰੇਸ਼ਨ ਥੀਏਟਰ ਦਾ ਉਦਘਾਟਨ ਕਰਕੇ ਉੱਚ ਪੱਧਰੀ ਸਿਹਤ ਸੇਵਾਵਾਂ ਨੂੰ ਹੋਰ ਮਜ਼ਬੂਤ ਕੀਤਾ ਗਿਆ। ਜ਼ਿਲਾ ਐਸ.ਬੀ.ਐਸ.ਨਗਰ ਦੇ ਮਾਣਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ, ਸ੍ਰੀਮਤੀ ਪ੍ਰਿਆ ਸੂਦ ਨੇ ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਹਸਪਤਾਲ ਦੀ ਉਨਤੀ ਤੇ ਵਧਾਈ ਦਿੱਤੀ। ਉਦਘਾਟਨੀ ਸਮਾਰੋਹ ਵਿੱਚ ਹਸਪਤਾਲ ਦੇ ਪ੍ਰਬੰਧਕਾਂ, ਮਾਹਿਰ ਡਾਕਟਰ, ਮੈਡੀਕਲ ਸਟਾਫ਼ ਅਤੇ ਪਤਵੰਤੇ ਮਹਿਮਾਨਾਂ ਸਮੇਤ ਪ੍ਰਮੁੱਖ ਸ਼ਖ਼ਸੀਅਤਾਂ ਸ਼ਾਮਿਲ ਸਨ। ਜ਼ਿਲ੍ਹਾ ਅਤੇ ਸੈਸ਼ਨ ਜੱਜ ਨੇ ਸੰਧੂ ਹਸਪਤਾਲ ਦੀ ਉੱਨਤ ਸਿਹਤ ਸੇਵਾਵਾਂ ਪ੍ਰਦਾਨ ਕਰਨ ਤੇ ਸ਼ਲਾਘਾ ਕੀਤੀ।
ਸੰਧੂ ਹਸਪਤਾਲ ਦੇ ਚੀਫ਼ ਜਨਰਲ ਅਤੇ ਲੈਪਰੋਸਕੋਪਿਕ ਸਰਜਨ ਡਾ: ਸੰਦੀਪ ਅਗਰਵਾਲ ਨੇ ਦੱਸਿਆ ਕਿ ਇਸ ਨਵੇਂ ਅਪਰੇਸ਼ਨ ਥੀਏਟਰ ਨਾਲ ਸੰਧੂ ਹਸਪਤਾਲ ਅਪੈਂਡਿਕਸ, ਹਰਨੀਆ, ਪਿੱਤੇ ਦੀ ਪੱਥਰੀ, ਰਸੌਲੀਆਂ ਆਦਿ ਦੇ ਮਰੀਜ਼ਾਂ ਲਈ ਬਿਹਤਰ ਆਪਰੇਟਿਵ ਸਹੂਲਤ ਪ੍ਰਦਾਨ ਕਰੇਗਾ। ਸੰਧੂ ਹਸਪਤਾਲ ਦੇ ਪ੍ਰਬੰਧਕ ਡਾ ਜੇ ਐਸ ਸੰਧੂ ਅਤੇ ਡਾ ਗੁਰਜੀਤ ਕੌਰ ਸੰਧੂ ਨੇ ਕਿਹਾ ਕਿ ਇਹ ਹਸਪਤਾਲ ਦਾ ਇਲਾਕੇ ਦੀ ਜਨਤਾ ਨੂੰ ਬਿਹਤਰ ਅਤੇ ਆਧੁਨਿਕ ਸਿਹਤ ਸਹੂਲਤਾਂ ਪ੍ਰਦਾਨ ਕਰਨ ਦਾ ਇੱਕ ਹੋਰ ਉਪਰਾਲਾ ਹੈ। ਨਾਲ ਹੀ ਉਨ੍ਹਾਂ ਜ਼ਿਲ੍ਹਾ ਤੇ ਸੈਸ਼ਨ ਜੱਜ ਸਾਹਿਬ ਦਾ ਆਪਣਾ ਕੀਮਤੀ ਸਮਾਂ ਦੇਣ ਲਈ ਖਾਸ ਧੰਨਵਾਦ ਕੀਤਾ।
-